|
ਕਿਰਤ ਧਰਮ ਦੀ ਕਰਨੀ
ਦਸਵੰਧ ਦੇਣਾ
ਗੁਰਬਾਣੀ ਕੰਠ ਕਰਨੀ
ਅਮ੍ਰਿਤ ਵੇਲੇ ਜਾਗਣਾ
ਪਿਆਰ ਨਾਲ ਗੁਰਸਿਖਾਂ ਦੀ ਸੇਵਾ ਕਰਨੀ
ਗੁਰਸਿਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ
ਪੰਜ ਕਕਾਰਾਂ ਦੀ ਰਹਿਤ ਦ੍ਰਿੜ ਰਖਣੀ
ਸ਼ਬਦ ਦਾ ਅਭਿਆਸ ਕਰਨਾ
ਧਿਆਨ ਸਤਿ ਸਰੂਪ ਸਤਿਗੁਰੂ ਦਾ ਕਰਨਾ
ਸਤਿਗੁਰੂ ਸ਼੍ਰੀ ਗੁਰੂ ਗੰਥ ਸਾਹਿਬ ਜੀ ਨੂੰ ਮਨਣਾ
ਸਭ ਕਾਰਜਾਂ ਦੇ ਅਰੰਭ ਵੇਲੇ ਅਰਦਾਸ ਕਰਨੀ.
ਜਮਣ, ਮਰਣ, ਵਿਆਹ, ਆਨੰਦ ਆਦਿ ਸਮੇਂ ਜਪੁਜੀ ਸਾਹਿਬ ਦਾ ਪਾਠ ਕਰਕੇ ਕੜਾਹ ਪ੍ਰਸ਼ਾਦ ਆਨੰਦ ਸਾਹਿਬ ਦਾ ਪਾਠ, ਅਰਦਾਸ ਕਰਕੇ, ਪੰਜਾ ਪਿਆਰਿਆਂ ਅਤੇ ਹਜੂਰੀ ਗ੍ਰੰਥੀ ਸਿੰਘਾਂ ਦਾ ਵਰਤਾਰਾ ਵਰਤ ਕੇ ਰੱਖ ਉਪਰੰਤ ਵਰਤਾ ਦੇਣਾ
ਜਦ ਤਕ ਕੜਾਹ ਪ੍ਰਸ਼ਾਦ ਵਰਤ ਦਾ ਹੋਵੇ, ਸਾਰੀ ਸੰਗਤ ਅਡੋਲ ਬੈਠੀ ਰਹੇ
ਵਿਆਹ ਆਨੰਦ ਬਿਨਾ ਗ੍ਰਿਹਸਤ ਨਹੀਂ ਕਰਨਾ
ਪਰ ਇਸਤਰੀ ਮਾਂ ਭੈਣ ਧੀ ਕਰ ਜਾਣਨੀ;
ਇਸਤਰੀ ਦਾ ਮੂੰਹ ਨਹੀਂ ਫ਼ਿਟ ਕਾਰਨਾ
ਜਗਤ ਝੂਠ ਤਮਾਕੂ, ਬਿਖਿਆ ਦਾ ਤਿਆਗ ਕਰਨਾ
ਰਹਿਤਵਾਨ ਅਤੇ ਨਾਮ ਜਪਣ ਵਾਲੇ ਗੁਰ ਸਿਖਾਂ ਦੀ ਸੰਗਤ ਕਰਨੀ
ਜਿਤਨੇ ਕੰਮ ਅਪਣੇ ਕਰਨ ਦੇ ਹੋਣ, ਉਹਨਾਂ ਦੇ ਕਰਨ ਵਿਚ ਆਲਸ ਨਹੀਂ ਕਰਨਾ
ਗੁਰਬਾਣੀ ਦਾ ਕੀਰਤਨ ਅਤੇ ਕਥਾ ਹਰ ਰੋਜ਼ ਸੁਣਨਾ ਅਤੇ ਕਰਨਾ
ਕਿਸੇ ਦੀ ਨਿੰਦਾ ਚੁਗਲੀ ਤੇ ਇਰਖਾ ਨਹੀਂ ਕਰਨੀ
ਧਨ ਜੁਆਨੀ, ਕੁਲ ਜਾਤ ਦਾ ਮਾਣ ਨਹੀਂ ਕਰਨਾ
ਮਤ ਉਚੀ ਤੇ ਸੁਚੀ ਰਖਣੀ
ਸ਼ੁਭ ਕੰਮ ਕਰਦੇ ਰਹਿਣਾ
ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਮਨਣਾ
ਕਸਮ, ਸੰਹੁ ਚੁਕਣ ਵਾਲੇ ਤੇ ਇਤਬਾਰ ਨਹੀਂ ਕਰਨਾ
ਸੁਤੰਤਰ ਵਿਚਰਨਾ
ਰਾਜਨੀਤੀ ਵੀ ਪੜਨੀ
ਸ਼ਤਰੁ ਨਾਲ ਸਾਮ, ਦਾਮ ਤੇ ਭੈਦ ਆਦਿ ਉਪਾਉ ਵਰਤਣੇ, ਉਪਰੰਤ ਯੁੱਧ ਕਰਨਾ ਧਰਮ ਹੈ
ਸ਼ਸ਼ਤਰ ਵਿਧਿਆ ਤੇ ਘੋੜ ਸਵਾਰੀ ਦਾ ਅਭਿਆਸ ਕਰਨਾ
ਦੁਸਰੇ ਮਤ ਦੀਆਂ ਪੁਸਤਕਾਂ, ਵਿਦਿਆ ਪੜਨੀ ਪਰ ਭਰੋਸਾ ਦ੍ਰਿੜ ਗੁਰਬਾਣੀ, ਅਕਾਲ ਪੁਰਖ ਉਤੇ ਹੀ ਰਖਣਾ
ਗੁਰੂ ਉਪਦੇਸ਼ ਧਾਰਨ ਕਰਨੇ
ਰਹਿਰਾਸ ਸਾਹਿਬ ਦਾ ਪਾਠ ਕਰ ਕੇ ਖੜੇ ਹੋ ਕਿ ਅਰਦਾਸ ਕਰਨੀ
ਸੋਣ ਸਮੇਂ ਕੀਰਤਨ ਸੋਹਿਲੇ ਦਾ ਪਾਠ ਕਰਨਾ
ਕੇਸ ਨੰਗੇ ਨਹੀਂ ਰਖਣੇ
ਸਿੰਘਾਂ ਦਾ ਪੁਰਾ ਨਾਮ ਲੈ ਕੇ ਬੁਲਾਉਣਾ
ਸ਼ਰਾਬ ਨਹੀਂ ਸੇਵਨੀ
ਭਾਦਨੀ (ਸਿਰ ਮੁੰਨੇ) ਨੂੰ ਕਨਿਆਂ ਨਹੀਂ ਦੇਣੀ | ਉਸ ਘਰ ਦੇਣੀ ਜਿਥੇ ਅਕਾਲ ਪੁਰਖ ਦੀ ਸਿਖੀ ਹੋਵੇ
ਸਭ ਕਾਰਜ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ
ਚੁਗਲੀ ਕਰ ਕਿਸੇ ਦਾ ਕੰਮ ਨਹੀਂ ਵਿਗਾੜਨਾ
ਕੋੜਾ ਬਚਨ ਬੋਲ ਕੇ ਕਿਸੇ ਦਾ ਦਿਲ ਨਹੀਂ ਦੁਖਾਉਣਾ
ਦਰਸ਼ਨ ਯਾਤਰਾ ਗੁਰੂਦਵਾਰਿਆਂ ਦੀ ਹੀ ਕਰਨੀ
ਬਚਨ ਕਰਕੇ ਪਾਲਣਾ
ਅਤਿਥੀ, ਪ੍ਰਦੇਸੀ, ਲੋੜਵੰਦ, ਦੁਖੀ, ਅਪੰਗ ਮਨੁੱਖ ਦੀ ਯਥਾਸ਼ਕਤ ਸੇਵਾ ਕਰਨੀ
ਧੀ ਦੀ ਕਮਾਈ, ਧਨ ਬਿਖ ਕਰਕੇ ਜਾਨਣਾ
ਦਿਖਾਵੇ ਦਾ ਸਿਖ ਨਹੀਂ ਬਣਨਾ
ਸਿਖੀ ਕੇਸਾਂ ਸੁਆਸਾਂ ਸੰਘ ਨਿਭਾਉਣੀ | ਕੇਸਾਂ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ
ਚੋਰੀ, ਯਾਰੀ, ਠਗੀ, ਧੋਖਾ, ਦਗਾ ਨਹੀਂ ਕਰਨਾ
ਗੁਰਸਿਖ ਦਾ ਇਤਬਾਰ ਕਰਨਾ
ਝੂਠੀ ਗਵਾਹੀ ਨਹੀਂ ਦੇਣੀ
ਝੂਠ ਨਹੀਂ ਕਹਿਣਾ ਬੋਲਣਾ
ਲੰਗਰ ਪ੍ਰਸਾਦਿ ਇਕ ਰਸ ਵਰਤਾਉਣਾ
|
|
|
|
|