• ਕਿਰਤ ਧਰਮ ਦੀ ਕਰਨੀ
  • ਦਸਵੰਧ ਦੇਣਾ
  • ਗੁਰਬਾਣੀ ਕੰਠ ਕਰਨੀ
  • ਅਮ੍ਰਿਤ ਵੇਲੇ ਜਾਗਣਾ
  • ਪਿਆਰ ਨਾਲ ਗੁਰਸਿਖਾਂ ਦੀ ਸੇਵਾ ਕਰਨੀ
  • ਗੁਰਸਿਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ
  • ਪੰਜ ਕਕਾਰਾਂ ਦੀ ਰਹਿਤ ਦ੍ਰਿੜ ਰਖਣੀ
  • ਸ਼ਬਦ ਦਾ ਅਭਿਆਸ ਕਰਨਾ
  • ਧਿਆਨ ਸਤਿ ਸਰੂਪ ਸਤਿਗੁਰੂ ਦਾ ਕਰਨਾ
  • ਸਤਿਗੁਰੂ ਸ਼੍ਰੀ ਗੁਰੂ ਗੰਥ ਸਾਹਿਬ ਜੀ ਨੂੰ ਮਨਣਾ
  • ਸਭ ਕਾਰਜਾਂ ਦੇ ਅਰੰਭ ਵੇਲੇ ਅਰਦਾਸ ਕਰਨੀ.
  • ਜਮਣ, ਮਰਣ, ਵਿਆਹ, ਆਨੰਦ ਆਦਿ ਸਮੇਂ ਜਪੁਜੀ ਸਾਹਿਬ ਦਾ ਪਾਠ ਕਰਕੇ ਕੜਾਹ ਪ੍ਰਸ਼ਾਦ ਆਨੰਦ ਸਾਹਿਬ ਦਾ ਪਾਠ, ਅਰਦਾਸ ਕਰਕੇ, ਪੰਜਾ ਪਿਆਰਿਆਂ ਅਤੇ ਹਜੂਰੀ ਗ੍ਰੰਥੀ ਸਿੰਘਾਂ ਦਾ ਵਰਤਾਰਾ ਵਰਤ ਕੇ ਰੱਖ ਉਪਰੰਤ ਵਰਤਾ ਦੇਣਾ
  • ਜਦ ਤਕ ਕੜਾਹ ਪ੍ਰਸ਼ਾਦ ਵਰਤ ਦਾ ਹੋਵੇ, ਸਾਰੀ ਸੰਗਤ ਅਡੋਲ ਬੈਠੀ ਰਹੇ
  • ਵਿਆਹ ਆਨੰਦ ਬਿਨਾ ਗ੍ਰਿਹਸਤ ਨਹੀਂ ਕਰਨਾ
  • ਪਰ ਇਸਤਰੀ ਮਾਂ ਭੈਣ ਧੀ ਕਰ ਜਾਣਨੀ;
  • ਇਸਤਰੀ ਦਾ ਮੂੰਹ ਨਹੀਂ ਫ਼ਿਟ ਕਾਰਨਾ
  • ਜਗਤ ਝੂਠ ਤਮਾਕੂ, ਬਿਖਿਆ ਦਾ ਤਿਆਗ ਕਰਨਾ
  • ਰਹਿਤਵਾਨ ਅਤੇ ਨਾਮ ਜਪਣ ਵਾਲੇ ਗੁਰ ਸਿਖਾਂ ਦੀ ਸੰਗਤ ਕਰਨੀ
  • ਜਿਤਨੇ ਕੰਮ ਅਪਣੇ ਕਰਨ ਦੇ ਹੋਣ, ਉਹਨਾਂ ਦੇ ਕਰਨ ਵਿਚ ਆਲਸ ਨਹੀਂ ਕਰਨਾ
  • ਗੁਰਬਾਣੀ ਦਾ ਕੀਰਤਨ ਅਤੇ ਕਥਾ ਹਰ ਰੋਜ਼ ਸੁਣਨਾ ਅਤੇ ਕਰਨਾ
  • ਕਿਸੇ ਦੀ ਨਿੰਦਾ ਚੁਗਲੀ ਤੇ ਇਰਖਾ ਨਹੀਂ ਕਰਨੀ
  • ਧਨ ਜੁਆਨੀ, ਕੁਲ ਜਾਤ ਦਾ ਮਾਣ ਨਹੀਂ ਕਰਨਾ
  • ਮਤ ਉਚੀ ਤੇ ਸੁਚੀ ਰਖਣੀ
  • ਸ਼ੁਭ ਕੰਮ ਕਰਦੇ ਰਹਿਣਾ
  • ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਮਨਣਾ
  • ਕਸਮ, ਸੰਹੁ ਚੁਕਣ ਵਾਲੇ ਤੇ ਇਤਬਾਰ ਨਹੀਂ ਕਰਨਾ
  • ਸੁਤੰਤਰ ਵਿਚਰਨਾ
  • ਰਾਜਨੀਤੀ ਵੀ ਪੜਨੀ
  • ਸ਼ਤਰੁ ਨਾਲ ਸਾਮ, ਦਾਮ ਤੇ ਭੈਦ ਆਦਿ ਉਪਾਉ ਵਰਤਣੇ, ਉਪਰੰਤ ਯੁੱਧ ਕਰਨਾ ਧਰਮ ਹੈ
  • ਸ਼ਸ਼ਤਰ ਵਿਧਿਆ ਤੇ ਘੋੜ ਸਵਾਰੀ ਦਾ ਅਭਿਆਸ ਕਰਨਾ
  • ਦੁਸਰੇ ਮਤ ਦੀਆਂ ਪੁਸਤਕਾਂ, ਵਿਦਿਆ ਪੜਨੀ ਪਰ ਭਰੋਸਾ ਦ੍ਰਿੜ ਗੁਰਬਾਣੀ, ਅਕਾਲ ਪੁਰਖ ਉਤੇ ਹੀ ਰਖਣਾ
  • ਗੁਰੂ ਉਪਦੇਸ਼ ਧਾਰਨ ਕਰਨੇ
  • ਰਹਿਰਾਸ ਸਾਹਿਬ ਦਾ ਪਾਠ ਕਰ ਕੇ ਖੜੇ ਹੋ ਕਿ ਅਰਦਾਸ ਕਰਨੀ
  • ਸੋਣ ਸਮੇਂ ਕੀਰਤਨ ਸੋਹਿਲੇ ਦਾ ਪਾਠ ਕਰਨਾ
  • ਕੇਸ ਨੰਗੇ ਨਹੀਂ ਰਖਣੇ
  • ਸਿੰਘਾਂ ਦਾ ਪੁਰਾ ਨਾਮ ਲੈ ਕੇ ਬੁਲਾਉਣਾ
  • ਸ਼ਰਾਬ ਨਹੀਂ ਸੇਵਨੀ
  • ਭਾਦਨੀ (ਸਿਰ ਮੁੰਨੇ) ਨੂੰ ਕਨਿਆਂ ਨਹੀਂ ਦੇਣੀ | ਉਸ ਘਰ ਦੇਣੀ ਜਿਥੇ ਅਕਾਲ ਪੁਰਖ ਦੀ ਸਿਖੀ ਹੋਵੇ
  • ਸਭ ਕਾਰਜ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ
  • ਚੁਗਲੀ ਕਰ ਕਿਸੇ ਦਾ ਕੰਮ ਨਹੀਂ ਵਿਗਾੜਨਾ
  • ਕੋੜਾ ਬਚਨ ਬੋਲ ਕੇ ਕਿਸੇ ਦਾ ਦਿਲ ਨਹੀਂ ਦੁਖਾਉਣਾ
  • ਦਰਸ਼ਨ ਯਾਤਰਾ ਗੁਰੂਦਵਾਰਿਆਂ ਦੀ ਹੀ ਕਰਨੀ
  • ਬਚਨ ਕਰਕੇ ਪਾਲਣਾ
  • ਅਤਿਥੀ, ਪ੍ਰਦੇਸੀ, ਲੋੜਵੰਦ, ਦੁਖੀ, ਅਪੰਗ ਮਨੁੱਖ ਦੀ ਯਥਾਸ਼ਕਤ ਸੇਵਾ ਕਰਨੀ
  • ਧੀ ਦੀ ਕਮਾਈ, ਧਨ ਬਿਖ ਕਰਕੇ ਜਾਨਣਾ
  • ਦਿਖਾਵੇ ਦਾ ਸਿਖ ਨਹੀਂ ਬਣਨਾ
  • ਸਿਖੀ ਕੇਸਾਂ ਸੁਆਸਾਂ ਸੰਘ ਨਿਭਾਉਣੀ | ਕੇਸਾਂ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ
  • ਚੋਰੀ, ਯਾਰੀ, ਠਗੀ, ਧੋਖਾ, ਦਗਾ ਨਹੀਂ ਕਰਨਾ
  • ਗੁਰਸਿਖ ਦਾ ਇਤਬਾਰ ਕਰਨਾ
  • ਝੂਠੀ ਗਵਾਹੀ ਨਹੀਂ ਦੇਣੀ
  • ਝੂਠ ਨਹੀਂ ਕਹਿਣਾ ਬੋਲਣਾ
  • ਲੰਗਰ ਪ੍ਰਸਾਦਿ ਇਕ ਰਸ ਵਰਤਾਉਣਾ



  •