ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰਦਵਾਰਾ ਸ਼੍ਰੀ ਚਾਚਾ ਫ਼ੱਗੂਮਲ ਜੀ ਬਿਹਾਰ ਰਾਜ ਜ਼ਿਲ੍ਹਾ ਰੋਹਟਾਸ ਦੇ ਸ਼ਹਿਰ ਸਸਾਰਾਮ ਵਿਚ ਸਥਿਤ ਹੈ | ਦਿੱਲੀ ਕਲਕੱਤਾ ਮਾਰਗ (ਸ਼ੇਰ ਸ਼ਾਹ ਸੁਰੀ ਮਾਰਗ ) ਤੇ ਸਥਿਤ ਇਹ ਸਥਾਨ ਭਾਈ ਫ਼ੱਗੂਮਲ ਜੀ (ਚਾਚਾ ਫ਼ੱਗੁਮਲ ਜੀ ) ਦੀ ਯਾਦ ਵਿਚ ਸ਼ੁਸ਼ੋਬਿਤ ਹੈ | ਭਾਈ ਫ਼ੱਗੂਮਲ ਜੀ (ਚਾਚਾ ਫ਼ੱਗੁਮਲ ਜੀ ) ਪੰਜਾਬ ਦੇ ਸ਼ਹਿਰ ਫ਼ਗਵਾੜਾ ਦੇ ਰਹਿਣ ਵਾਲੇ ਸਨ ਅਤੇ ਗੁਰੂ ਘਰ ਦੇ ਚਰਨ ਸੇਵਕ ਸਨ | ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਤੋਂ ਸਿੱਖੀ ਪ੍ਰਚਾਰ ਲਈ ਅਲਗ ਅਲਗ ਦਿਸ਼ਾਵਾਂ ਵਿਚ ੨੨ ਮੰਜੀਆਂ ਭੇਜੀਆਂ ਸਨ | ਇਸੇ ਮਕਸਦ ਅਧੀਨ ਭਾਈ ਫ਼ੱਗੂਮਲ ਜੀ ਨੂੰ ਬਿਹਾਰ ਭੇਜਿਆ ਗਿਆ ਸੀ | ਉਸ ਤੋਂ ਬਾਅਦ ਭਾਈ ਫ਼ੱਗੂਮਲ ਜੀ ਸਾਰੀ ਉਮਰ ਸਸਾਰਾਮ ਵਿਖੇ ਹੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ | ਇਸ ਸਥਾਨ ਤੇ ਜੋ ਵੀ ਭੇਟਾ ਇਕਠੀ ਹੁੰਦੀ ਸੀ ਉਹ ਗੁਰੂ ਸਾਹਿਬ ਨੂੰ ਪਹੁਚਾਉਂਦੇ ਰਹਿੰਦੇ ਸਨ | ਉਹਨਾਂ ਇਹ ਸੇਵਾ ਸ਼੍ਰੀ ਗੁਰੂ ਅਮਰਦਾਸ ਜੀ ਤੋਂ ਲੈਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਤੱਕ ਨਿਭਾਈ | ਭਾਈ ਫ਼ੱਗੂਮਲ ਜੀ, ਬਾਬਾ ਬੂੱਢਾ ਜੀ ਤੋਂ ਬਾਅਦ ਸਿੱਖ ਇਤਿਹਾਸ ਦੇ ਦੂਸਰੇ ਸੇਵਕ ਹਨ ਜਿਹਨਾਂ ਨੇ ਛੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਹਨ | ਬਿਰਧ ਉਮਰ ਵਿਚ ਆ ਕੇ ਭਾਈ ਫ਼ੱਗੂਮਲ ਜੀ ਤਪ ਕਰਦੇ ਰਹਿੰਦੇ ਸਨ ਅਤੇ ਅਰਦਾਸ ਕਰਦੇ ਸਨ ਕਿ ਉਹ ਬਹੁਤ ਬਿਰਧ ਹੋ ਚੁਕੇ ਹਨ ਇਸ ਲਈ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਹੀਂ ਆ ਸਕਦੇ ਅਤੇ ਜੇ ਗੁਰੂ ਸਾਹਿਬ ਆਪ ਆਕੇ ਉਹਨਾਂ ਨੂੰ ਦਰਸ਼ਨ ਦੇ ਜਾਣ | ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਦੀ ਯਾਤਰਾ ਤੇ ਆਏ ਤਾਂ ਇੱਥੇ ਪੰਹੁਚੇ | ਭਾਈ ਫ਼ੱਗੂਮਲ ਜੀ ਮੰਜੇ ਤੇ ਪਏ ਸਨ | ਸੰਗਤ ਨੇ ਭਾਈ ਫ਼ੱਗੂਮਲ ਜੀ ਨੂੰ ਕਿਹਾ ਕਿ ਗੁਰੂ ਸਾਹਿਬ ਆਏ ਨੇ | ਉਹ ਕਹਿਣ ਲੱਗੇ ਕਿ ਜੇ ਗੁਰੂ ਸਾਹਿਬ ਆਏ ਨੇ ਉਹਨਾਂ ਨੁੰ ਪੁੱਛਣ ਦਸਣ ਦੀ ਲੋੜ ਨਹੀਂ ਹੈ ਉਹ ਸਿੱਧਾ ਅੰਦਰ ਆ ਸਕਦੇ ਹਨ | ਇਹ ਗਲ ਸੁਣ ਕੇ ਗੁਰੂ ਸਾਹਿਬ ਨੇ ਇਕ ਛੋਟੇ ਜਿਹੇ ਦਰਵਾਜੇ ਵਿਚ ਦੀ ਪ੍ਰਵੇਸ਼ ਕੀਤਾ (ਉਹ ਦਰਵਾਜਾ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ) ਅਤੇ ਫ਼ੱਗੂਮਲ ਜੀ ਕੋਲ ਪੰਹੁਚੇ | ਗੁਰੂ ਸਾਹਿਬ ਨੇ ਭਾਈ ਫ਼ੱਗੂਮਲ ਜੀ ਨੂੰ ਚਾਚਾ ਜੀ ਕਹਿਕੇ ਬੁਲਾਇਆ | ਫ਼ੱਗੂਮਲ ਜੀ ਨੇ ਆਪ ਉੱਠ ਕੇ ਗੁਰੂ ਸਾਹਿਬ ਦ ਸੁਆਗਤ ਕੀਤਾ | ਫ਼ੇਰ ਫ਼ੱਗੂਮਲ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਗੁਰੂ ਸਾਹਿਬ ਦੀ ਸੇਵਾ ਕਿਤੀ |

ਤਸਵੀਰਾਂ ਲਈਆਂ ਗਈਆਂ :-15-Nov, 2010.
 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦਵਾਰਾ ਸ਼੍ਰੀ ਚਾਚਾ ਫ਼ੱਗੂਮਲ ਜੀ, ਸਸਾਰਾਮ

ਕਿਸ ਨਾਲ ਸੰਬੰਧਤ ਹੈ:-
 • ਸ਼੍ਰੀ ਗੁਰੂ ਤੇਗ ਬਹਾਦਰ ਜੀ

 • ਪਤਾ:-
  ਗੁਰੂਦਵਾਰਾ ਰੋਡ, ਜਾਨੀ ਬਜਾਰ
  ਸਸਾਰਾਮ
  ਜ਼ਿੱਲਾ ਰੋਹਟਾਸ
  ਰਾਜ :- ਬਿਹਾਰ
  ਫ਼ੋਨ ਨੰਬਰ:-91-9999937921, +91-9308034213
   

   
   
  ItihaasakGurudwaras.com