ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰਦਵਾਰਾ ਸ਼੍ਰੀ ਮੋਤੀ ਬਾਗ ਸਾਹਿਬ ਦਿੱਲੀ ਦੇ ਰਿੰਗ ਰੋਡ ਤੇ ਧੋਲਾ ਕੁਆਂ ਦੇ ਨੇੜੇ ਸਥਿਤ ਹੈ | ਸੰਮਤ ੧੭੬੪ (੧੭੦੭ ਈਸਵੀ) ਬਿਕਰਮੀ ਵਿਖੇ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਿੱਲੀ ਪਹੁੰਚੇ, ਤਾਂ ਆਪ ਜੀ ਸਿੱਖਾਂ ਫੌਜਾਂ ਸਮੇਤ ਇਸ ਪਵਿੱਤਰ ਅਸਥਾਨ ਤੇ ਠਹਿਰੇ ਸਨ । ਪਹਿਲਾਂ ਇਥੇ ਮੋਤੀ ਬਾਗ ਬਸਤੀ ਸੀ । ਜਿਸ ਦਾ ਨਾਂ ਬਦਲ ਕੇ ਮੋਤੀ ਬਾਗ ਰੱਖਿਆ । ਗੁਰੂ ਸਾਹਿਬ ਨੇ ਆਪਣੇ ਆਉਣ ਦੀ ਸੂਚਨਾ ਦੇਣ ਲਈ ਇੱਥੇ ਅੱਠ ਮੀਲ ਦੀ ਵਿੱਥ ਤੇ ਲਾਲ ਕਿਲ੍ਹੇ ਵਿਚ ਬੈਠੇ ਬਾਦਸ਼ਾਹ ਬਹਾਦਰ ਸ਼ਾਹ ਦੇ ਪਲੰਘ ਦੇ ਪਾਵੇ ਵਿਚ ਤੀਰ ਮਾਰਿਆ ਸੀ । ਤੀਰ ਦੇ ਸਿਰੇ ’ਤੇ ਸੋਨਾ ਲੱਗਾ ਵੇਖ ਕੇ ਪਛਾਣ ਗਿਆ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਬਾਦਸ਼ਾਹ ਨੇ ਸਮਝਿਆ ਕਿ ਤੀਰ ਇੰਨੀ ਦੂਰੋਂ ਨਿਸ਼ਾਨੇ ’ਤੇ ਮਾਰਨਾ ਸਾਹਿਬਾਂ ਦੀ ਕਰਾਮਾਤ ਹੈ। ਅਜੇ ਉਹ ਇਹ ਸੋਚ ਹੀ ਰਿਹਾ ਸੀ ਕਿ ਮਹਾਰਾਜ ਨੇ ਦੂਜੇ ਪਾਵੇ ’ਤੇ ਵੀ ਤੀਰੇ ਮਾਰਿਆ, ਜਿਸ ਨਾਲ ਲੱਗੀ ਚਿੱਠੀ ’ਤੇ ਲਿਖਿਆ ਸੀ ਕਿ ਇਹ ਕਰਾਮਾਤ ਨਹੀ, ਕੇਵਲ ਸੂਰਬੀਰਾਂ ਦਾ ਕਰਤਬ ਹੈ । ਬਾਦਸ਼ਾਹ ਪ੍ਰਭਾਵਿਤ ਹੋਇਆ ਤੇ ਸਤਿਗੁਰ ਜੀ ਦਾ ਲੋਹਾ ਮੰਨਣ ਲੱਗਾ ।

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਮੋਤੀ ਬਾਗ ਸਾਹਿਬ, ਦਿੱਲੀ

ਕਿਸ ਨਾਲ ਸਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਰਿੰਗ ਰੋਡ ਨੇੜੇ ਧੋਲਾ ਕੁਆਂ
  ਦਿੱਲੀ
  ਫੋਨ ਨੰਬਰ:-੦੦੯੧-੧੧-੨੪੧੨੧੩੮੨
   

   
   
  ItihaasakGurudwaras.com