ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰਦਵਾਰਾ ਸ਼੍ਰੀ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਜੀ ਦਿੱਲੀ ਦੇ ਮਹਿਰੌਲੀ ਇਲਾਕੇ ਵਿਚ, ਕੁਤਬ ਮੀਨਾਰ ਦੇ ਨੇੜੇ ਸਥਿਤ ਹੈ | ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ੨੭ ਅਕਤੂਬਰ ੧੬੭੦ ਨੂੰ ਰਾਜ਼ੋਰੀ (ਕਸ਼ਮੀਰ) ਵਿਖੇ ਰਾਜਪੂਤ ਘਰਾਣੇ ਵਿਚ ਹੋਇਆ। ਇਹਨਾਂ ਦਾ ਬਚਪਨ ਦਾ ਨਾਮ ਲਛਮਣ ਦੇਵ ਸੀ, ਬਾਅਦ ਵਿਚ ਮਾਧੋ ਦਾਸ ਬੈਰਾਗੀ ਦੇ ਨਾਮ ਨਾਲ ਜਾਣੇ ਜਾਣ ਲਗੇ। ਲਛਮਣ ਦਾਸ ਬਚਪਨ ਤੋਂ ਹੀ ਚੰਗਾ ਸ਼ਿਕਾਰੀ ਅਤੇ ਨਰੋਏ ਜਿਸਮ ਦਾ ਮਾਲਕ ਸੀ । ਇਕ ਦਿਨ ਇਕ ਅਜਿਹੀ ਗਰਭਵਤੀ ਹਿਰਨੀ ਦਾ ਸ਼ਿਕਾਰ ਕੀਤਾ ਜੋ ਜਲਦੀ ਹੀ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ । ਅੱਖਾਂ ਸਾਹਮਣੇ ਹੀ ਬੱਚਿਆਂ ਦੇ ਜੰਮਣ ਅਤੇ ਫਿਰ ਤੜਫ-ਤੜਫ ਕੇ ਮਰਨ ਦੇ ਕਰੂਣਮਈ ਦ੍ਰਿਸ਼ ਨੇ ੧੪ ਸਾਲ ਦੇ ਲੱਛਮਣ ਦਾਸ ਦੇ ਪੱਥਰ ਹਿਰਦੇ ਨੂੰ ਪਿਘਲਾ ਦਿਤਾ | ਲਛਮਣ ਦਾਸ ਅਤੀ ਵੈਰਾਗਮਈ ਹੋਇਆ ਅਤੇ ਸਭ ਕੁਝ ਛੱਡ ਕੇ ਘਰੋਂ ਨਿਕਲ ਤੁਰਿਆ । ਸਭ ਤੋਂ ਪਹਿਲੀ ਸਿਖਿਆ ਜਾਨਕੀ ਦਾਸ ਨਾਮੀ ਮਹਾਤਮਾ ਪਾਸੋਂ ਲਈ, ਜਿਹਨਾਂ ਨੇ ਇਸ ਦਾ ਨਾਮ ਲਛਮਣ ਦਾਸ ਤੋਂ ਮਾਧੋਦਾਸ ਰੱਖ ਦਿੱਤਾ । ਪੰਜਾਬ ਫਿਰਦੇ ਫਿਰਾਂਦੇ ਸਨ ੧੬੮੬ ਈਸਵੀ ਵਿਸਾਖੀ ਸਮੇ ਮਾਧੋਦਾਸ ਦਾ ਮੇਲ ਇਕ ਹੋਰ ਬੈਰਾਗੀ ਸਾਧੂ ਰਾਮਦਾਸ ਨਾਲ ਹੋਇਆ, ਜਿਸ ਦੀ ਮੰਡਲੀ ਨਾਲ ਮਿਲ ਕੇ ਮਾਧੋਦਾਸ ਹਿੰਦੂਸਤਾਨ ਦੇ ਤੀਰਥਾਂ ਦਾ ਭ੍ਰਮਣ ਕਰਨ ਲਗਾ । ਭ੍ਰਮਣ ਕਰਦਿਆਂ ਭਾਈ ਲਛਮਣ ਦਾਸ ਜੀ ਨਾਂਦੇੜ ਗੋਦਾਵਰੀ ਦੇ ਕਿਨਾਰੇ ਆ ਵਸੇ | ਜਦੋਂ ਸ਼ੀ ਗੁਰੂ ਗੋਬਿੰਦ ਸਿੰਘ ਜੀ ਦਖਣ ਵਲ ਆਏ ਤਾਂ ਨਾਂਦੇੜ ਆਕੇ ਟਿਕਾਣਾ ਕੀਤਾ |ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਅਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਪੰਜਾਬ ਆਏ | ਉਹਨਾਂ ਨੂੰ ਮੁਗਲਾਂ ਦੇ ਨਾਲ ਜੰਗ ਲਈ ਤਿਆਰ ਕਰਕੇ ਨਾਲ ਅਪਣੇ ਸਿੰਘ ਭੇਜੇ | ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪੰਜਾਬ ਪਹੁੰਚ ਕੇ ਸਮਾਣਾ ਸਡੋਰਾ, ਚਪਰ ਛਿੜੀ ਵਿਚ ਮੁਗਲਾਂ ਦੀ ਇਟ ਨਾਲ ਇਟ ਖੜਕਾ ਦਿਤੀ | ਉਹਨਾਂ ਨੇ ਸਰਹੰਦ ਦੇ ਨਵਾਬ ਨੁੰ ਵੀ ਮਾਰ ਕੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ | ਉਹਨਾਂ ਨਾਹਨ ਦੇ ਨੇੜੇ ਕਿਲਾ ਲੋਹਗੜ ਸਾਹਿਬ ਸਥਾਪਿਤ ਕੀਤਾ ਅਤੇ ਸ਼ਿਖ ਰਾਜ ਕਾਇਮ ਕੀਤਾ | ਨਾਲ ਹੀ ਉਹਨਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਵੀ ਜਾਰੀ ਕਿਤਾ | ਇਹ ਸਿਲਸਿਲਾ ੧੭੧੫ ਤਕ ਚਲਦਾ ਰਿਹਾ | ੧੭੧੫ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਲਾਨੋਰ ਅਤੇ ਬਟਾਲਾ ਤੇ ਕਬਜ਼ਾ ਕਰ ਲਿਆ | ੨੭ ਅਪ੍ਰੇਲ ਨੁੰ ਅਬਦੁਲ ਮੁਹਮਦ ਖਾਨ ਨੇ ਗੁਰਦਾਸ ਨੰਗਲ ਦੀ ਗੜੀ ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਹੋਰ ਸੇਨਿਕ ਸਨ ਨੂੰ ਘੇਰਾ ਪਾ ਲਿਆ | ਉਹ ਘੇਰਾ ੮ ਮਹੀਨੇ ਜਾਰੀ ਰਿਹਾ | ਸਿਖ ਫ਼ੋਜ ਨੇ ਹਲਾਤਾਂ ਦੇ ਬਾਵਜੂਦ ਡੱਟ ਕੇ ਮੁਕਾਬਲਾ ਕੀਤਾ | ਇਨੇ ਲੰਭੇ ਘੇਰੇ ਦੋਰਾਨ ਸਿਖ ਫ਼ੋਜ ਦੀ ਰਸਦ ਖਤਮ ਹੋਣ ਲਗੀ | ੮ ਮਹੀਨੇ ਦੇ ਘੇਰੇ ਤੋਂ ਬਾਅਦ ਮੁਗਲ ਫ਼ੋਜਾ ਨੇ ਗੜੀ ਤੇ ਕਬਜਾ ਕਰ ਲਿਆ ਅਤੇ ੮੦੦ ਸਿਖਾਂ ਨੁੰ ਬੰਦੀ ਬਣਾ ਕੇ ਲਾਹੋਰ ਲੈ ਜਾਇਆ ਗਿਆ ਅਤੇ ਫ਼ੇਰ ਜਲੂਸ ਦੀ ਸ਼ਕਲ ਵਿਚ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ | ਦਿੱਲੀ ਲਿਜਾ ਕਿ ਮੁਗਲਾਂ ਨੇ ਸਿਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ | । ਇਹ ਅਸਥਾਨ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਉਨ੍ਹਾ ਦੇ ੪ ਸਾਲ ਦੇ ਬੱਚੇ (ਅਜੈਬ ਸਿੰਘ) ਅਤੇ ੪੦ ਸਾਥੀ ਜਰਨੈਲਾਂ ਦੀ ਸ਼ਹੀਦੀ ਨਾਲ ਸੰਬਧਿਤ ਹੈ | ਉਹਨਾਂ ਨੂੰ ਤਸੀਹੇ ਦੇ ਕੇ ੯ ਜੂਨ ੧੭੧੬ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਪੁਤੱਰ ਨੂੰ ਮਾਰ ਕੇ ਉਸ ਦਾ ਦਿਲ ਕੱਢ ਕੇ ਬਾਬਾ ਜੀ ਦੇ ਮੁੰਹ ਵਿੱਚ ਤੁਨਿਆ ਗਿਆ, ਬਾਬਾ ਜੀ ਦੀਆਂ ਅੱਖਾਂ ਚਾਕੂ ਨਾਲ ਕਢੀਆਂ ਗਈਆਂ ਅਤੇ ਉਹਨਾਂ ਨੂੰ ਗੇਟ ਉੱਤੇ ਲਟਕਾ ਕੇ ਸ਼ਰੀਰ ਦਾ ਮਾਸ ਨੋਚਿਆ ਗਿਆ |

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਸ਼ਹੀਦੀ ਅਸਥਾਨ ਬਾਬਾ ਬੰਦਾ ਸਿੰਘ ਜੀ ਬਹਾਦਰ, ਦਿੱਲੀ

ਕਿਸ ਨਾਲ ਸੰਬੰਧਤ ਹੈ :-
 • ਬਾਬਾ ਬੰਦਾ ਸਿੰਘ ਜੀ ਬਹਾਦਰ

 • ਪਤਾ:-
  ਪਿੰਡ ਮਹਰੌਲੀ
  ਕੁਤਬ ਮੀਨਾਰ
  ਦਿੱਲੀ
  ਫੋਨ ਨੰਬਰ:-੦੦੯੧-੧੧-੨੬੬੪੨੭੮੪
   

   
   
  ItihaasakGurudwaras.com