ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਛਟੀ ਪਾਤਸ਼ਾਹੀ ਸਾਹਿਬ, ਬਾਰਾਮੁਲਾ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿਂਦ ਸਾਹਿਬ ਜੀ ਇਥੇ ਬਾਦਸ਼ਾਹ ਜਹਾਂਗੀਰ ਦੇ ਨਾਲ ਕਸ਼ਮੀਰ ਫ਼ੇਰੀ ਦੋਰਾਨ ਆਏ | ਗੁਰੂ ਸਾਹਿਬ ਨੇ ਇਸ ਅਸਥਾਨ ਤੇ ਸ਼੍ਰੀਨਗਰ ਮਾਈ ਭਾਗ ਭਰੀ ਦੀ ਇਛਾ ਪੂਰੀ ਕਰਕੇ ਆਏ | ਜਦੋਂ ਗੁਰੂ ਸਾਹਿਬ ਅਤੇ ਬਾਦਸ਼ਾਹ ਇਥੇ ਪੰਹੁਚੇ ਤਾ ਮੁਸਲਮਾਨ ਸੰਗਤ ਨੇ ਪਥਰ ਦਾ ਹਥ ਦਾ ਬਣਿਆ ਤਖਤ ਭੇਂਟ ਕਰਿਆ | ਬਾਦਸ਼ਾਹ ਨੇ ਉਹ ਤਖਤ ਗੁਰੂ ਸਾਹਿਬ ਨੂੰ ਭੇਂਟ ਕਰ ਦਿਤਾ ਅਤੇ ਮੁਸਲਮਾਨ ਸੰਗਤ ਨੂੰ ਗੁਰੂ ਸਾਹਿਬ ਦਾ ਅਸ਼ਿਰਵਾਦ ਲੈਣ ਦਾ ਮੋਕਾ ਦਿਤਾ | ਜਿਨੀ ਦੇਰ ਗੁਰੂ ਸਾਹਿਬ ਇਥੇ ਰਹੇ ਉਸ ਤਖਤ ਤੇ ਬੈਠ ਕੇ ਸੰਗਤ ਨਾਲ ਗਲਬਾਤ ਕਰਦੇ | ਗੁਰੂ ਸਾਹਿਬ ਨੇ ਇਥੇ ਅਪਣੇ ਹਥ ਨਾਲ ਚਿਨਾਰ ਦਾ ਦਰਖਤ ਲਾਇਆ | ਗੁਰੂ ਸਾਹਿਬ ਨੇ ਆਸ਼ਿਰ ਵਾਦ ਵੀ ਦਿਤਾ ਕਿ ਜਿਂਵੇ ਜਿਂਵੇ ਇਹ ਚਿਨਾਰ ਦਾ ਦਰਖਤ ਵਦੇਗਾ ਉਂਵੇ ਉਂਵੇ ਇਸ ਅਸਥਾਨ ਦੀ ਮਹਿਮਾ ਵੀ ਵਧੇਗੀ ਅਤੇ ਜੋ ਵੀ ਇਥੇ ਦਰਸ਼ਨ ਕਰਨ ਆਏਗਾ ਉਸ ਦੀ ਇਛਾ ਪੁਰੀ ਹੋਵੇਗੀ |

ਤ੍ਸਵੀਰਾਂ ਲਈਆਂ ਗਈਆਂ ;-੧੮ ਜੂਨ, ੨੦੧੦
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਛਟੀ ਪਾਤਸ਼ਾਹੀ ਸਾਹਿਬ

ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

ਪਤਾ
ਬਾਰਾਮੁਲਾ
ਜਿਲਾ :- ਬਾਰਾਮੁਲਾ
ਰਾਜ :- ਜੰਮੂ ਅਤੇ ਕਾਸ਼੍ਮੀਰ
ਫੋਨ ਨੰਬਰ:-
 

 
 
ItihaasakGurudwaras.com