ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਸ਼ਾਦੀਮ੍ਰਗ ਸਾਹਿਬ, ਜਮੂੰ ਅਤੇ ਕਸ਼ਮੀਰ ਦੇ ਜ਼ਿਲਾ ਸ਼੍ਰੀਨਗਰ ਦੇ ਪਿੰਡ ਪੁਲਵਾਮਾ ਵਿਚ ਸਥਿਤ ਹੈ | ਮੀਰੀ ਪੀਰੀ ਦੇ ਮਾਲਿਕ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਸੰਨ ੧੬੧੬ ਈਸਵੀ ਵਿੱਚ ਗੋਵਿੰਦਵਾਲ ਤੋਂ ਚੱਲ ਕੇ ਵਜੀਰਬਾਦ ਹਮੀਰਪੁਰ ਤੋਂ ਹੁੰਦੇ ਹੋਏ ਆਪਣੇ ਕਸ਼ਮੀਰ ਦੋਰੇ ਦੌਰਾਨ ਇਸ ਅਸਥਾਨ ਤੇ ਆਏ ਸਨ । ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਇਸ ਚਿਨਾਰ ਦੇ ਰੁੱਖ ਥੱਲੇ ਵਿਰਾਜਮਾਨ ਸਨ। ਸੰਗਤਾਂ ਦਰਸ਼ਨ ਲਈ ਆਈਆਂ ਸੰਗਤਾਂ ਨੇ ਕਟੋਰਾ ਭਰਕੇ ਸ਼ਹਿਦ ਦਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲਈ ਲਿਆਦਾਂ ਸੀ ਤੇ ਰਾਸਤੇ ਵਿਚ ਬ੍ਰਹਗਿਆਨੀ ਭਾਈ ਕਟੁਸ਼ਾਹ ਇਸ ਅਸਥਾਨ ਤੇ ਜਿਥੇ ਹੁਣ ਲੰਗਰ ਹਾਲ ਹੈ ਇਥੇ ਬਿਰਾਜਮਾਨ ਸਨ ਉਹਨਾ ਨੇ ਸੰਗਤਾਂ ਨੂੰ ਕਿਹਾ ਕੇ ਸ਼ਹਿਦ ਵਿਚੋਂ ਥੋੜਾ ਜਿਹਾ ਦੇ ਦੇਣ, ਪਰ ਸੰਗਤਾਂ ਨੇ ਮਨਾ ਕਰ ਦਿੱਤਾ ਤੇ ਕਿਹਾ ਕੇ ਇਹ ਗੁਰੂ ਸਾਹਿਬ ਲਈ ਹੈ। ਜਦੋਂ ਸੰਗਤਾਂ ਕਟੋਰਾ ਲੈ ਕੇ ਗੁਰੂ ਸਾਹਿਬ ਜੀ ਕੋਲ ਪਹੁੰਚੀਆਂ ਤਾਂ ਦੇਖਿਆ ਕੇ ਸ਼ਹਿਦ ਵਿਚ ਕੀੜੇ ਚਲ ਰਹੇ ਸਨ। ਗੁਰੂ ਸਾਹਿਬ ਜੀ ਨੇ ਸੰਗਤਾਂ ਤੋਂ ਪੁੱਛਿਆ ਕੇ ਤੁਹਾਡੇ ਤੋਂ ਰਾਸਤੇ ਵਿੱਚ ਕਿਸੇ ਨੇ ਸ਼ਹਿਦ ਮੰਗਿਆ ਸੀ। ਸੰਗਤਾਂ ਇਹ ਬਚਨ ਸੁਣ ਕੇ ਗੁਰੂ ਸਾਹਿਬ ਦੇ ਪੈਰਾਂ ਵਿੱਚ ਡਿੱਗ ਪਈਆਂ ਅਤੇ ਕਿਹਾ ਜੀ ਮੰਗਿਆ ਸੀ ਪਰ ਅਸੀਂ ਦੇਣ ਤੋਂ ਮਨਾਂ ਕਰ ਦਿੱਤਾ ਸੀ। ਗੁਰੂ ਸਾਹਿਬ ਨੇ ਸੰਗਤਾਂ ਨੂੰ ਕਿਹਾ ਜਾਵੋ ਉਹਨਾ ਨੂੰ ਛਕਾ ਕੇ ਆਵੋ ਫੇਰ ਮੈਂ ਭੋਗ ਲਗਾਵਾਂਗਾ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਅਸਥਾਨ ਤੇ ਬੈਠੇ ਸਨ ਅਤੇ ਬਾਦਸ਼ਾਹ ਜਹਾਂਗੀਰ ਵੀ ਇਥੇ ਆ ਗਿਆ ਤੇ ਗੁਰੂ ਜੀ ਕੋਲ ਬੈਠ ਗਿਆ। ਗੁਰੂ ਸਾਹਿਬ ਆਪੇ ਜਾਣੀ-ਜਾਣ ਸਨ। ਗੁਰੂ ਜੀ ਅਤੇ ਜਹਾਂਗੀਰ ਵਿਚਕਾਰ ਗੱਲਬਾਤ ਹੋਈ ਤੇ ਦੋਵੇਂ ਜੰਗਲ ਵਿਚ ਸ਼ਿਕਾਰ ਖੇਡਣ ਲਈ ਚਲੇ ਗਏ। ਸ਼ਿਕਾਰ ਖੇਡਦੇ-ਖੇਡਦੇ ਜਹਾਂਗੀਰ ਨੂੰ ਬਹੁਤ ਪਿਆਸ ਲੱਗੀ, ਪਰ ਜੰਗਲ ਵਿਚ ਪਾਣੀ ਕਿਥੋਂ ਮਿਲਣਾ ਸੀ, ਜਹਾਂਗੀਰ ਨੇ ਗੁਰੂ ਸਾਹਿਬ ਨੂੰ ਕਿਹਾ ਸਾਹਿਬ ਜੀ ਪਿਆਸ ਬਹੁਤ ਲੱਗੀ ਹੈ ਪਰ ਇਥੇ ਪਾਣੀ ਕਿਧਰੇ ਵੀ ਨਹੀ ਹੈ। ਗੁਰੂ ਸਾਹਿਬ ਜਾਣੀ-ਜਾਣ ਸਨ, ਉਹਨਾ ਨੇ ਅਪਣਾ ਬਰਛਾ ਖਾਲੀ ਜਮੀਨ ਤੇ ਮਾਰਿਆ ਤੇ ਪਾਣੀ ਨਿਕਲ ਆਇਆ। ਜਹਾਂਗੀਰ ਨੇ ਪਾਣੀ ਪੀਤਾ ਤੇ ਆਪਣੀ ਪਿਆਸ ਬੁਝਾਈ। ਇਹ ਚਿਸ਼ਮਾ ਜੰਗਲ ਵਿੱਚ ਮੌਜੂਦ ਹੈ ਅਤੇ ਸ਼ਰਧਾਲੂ ਹੁਮਹੁਮਾ ਕੇ ਇਸ ਅਸਥਾਨ ਤੇ ਜਾਂਦੇ ਹਨ ਤੇ ਆਪਣੀਆ ਮਨੋਕਾਮਨਾ ਪੂਰਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।

ਤਸਵੀਰਾਂ ਲਈਆਂ ਗਈਆਂ :- 19-June, 2010.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਸ਼ਾਦੀਮ੍ਰਗ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,


  • ਪਤਾ
    ਪਿੰਡ :- ਪੁਲਵਾਮਾ
    ਜ਼ਿਲਾ :- ਸ਼੍ਰੀਨਗਰ
    ਰਾਜ :- ਜਮੂੰ ਅਤੇ ਕਸ਼ਮੀਰ
    ਫ਼ੋਨ ਨੰਬਰ :-
     

     
     
    ItihaasakGurudwaras.com