ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਛੱਟੀ ਪਾਤਸ਼ਾਹੀ ਸਾਹਿਬ, ਜਮੂੰ ਅਤੇ ਕਸ਼ਮੀਰ ਦੇ ਸ਼ਹਿਰ ਸ਼੍ਰੀਨਗਰ ਵਿਚ ਸਥਿਤ ਹੈ | ਮੀਰੀ ਪੀਰੀ ਦੇ ਮਾਲਿਕ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਸੰਨ ੧੬੧੬ ਈਸਵੀ ਵਿੱਚ ਗੋਵਿੰਦਵਾਲ ਤੋਂ ਚੱਲ ਕੇ ਵਜੀਰਬਾਦ ਹਮੀਰਪੁਰ ਤੋਂ ਹੁੰਦੇ ਹੋਏ ਆਪਣੇ ਕਸ਼ਮੀਰ ਦੋਰੇ ਦੌਰਾਨ ਇਸ ਅਸਥਾਨ ਤੇ ਆਏ ਸਨ । ਇਥੇ ਦੀ ਰਹਿਣ ਵਾਲੀ ਇਕ ਬਿਰਧ ਮਾਈ ਮਾਤਾ ਭਾਗ ਭਰੀ ਜਿਹੜੀ ਉਹਨਾਂ ਦੇ ਦਰਸ਼ਨ ਲਈ ਕਈ ਸਾਲਾਂ ਤੋਂ ਉਡੀਕ ਕਰ ਰਹੀ ਸੀ ਨੂੰ ਆਕੇ ਦਰਸ਼ਨ ਦਿੱਤੇ। ਮਾਤਾ ਭਾਗਭਰੀ ਨੇ ਖੱਦਰ ਦਾ ਚੋਲਾ ਗੁਰੂ ਸਾਹਿਬ ਵਾਸਤੇ ਆਪਣੇ ਹੱਥੀਂ ਕਤਿਆ ਹੋਇਆ ਸੀ ਜੋ ਮਾਤਾ ਭਾਗਭਰੀ ਨੇ ਬੜੀ ਸ਼ਰਧਾ ਨਾਲ ਗੁਰੂ ਸਾਹਿਬ ਜੀ ਨੂੰ ਭੇਟ ਕਿੱਤਾ ਅਤੇ ਗੁਰੂ ਜੀ ਨੇ ਬੜੇ ਚਾਹ ਨਾਲ ਖੱਦਰ ਦਾ ਚੋਲਾ ਪਾਇਆ। ਉਮਰ ਵਧੇਰੀ ਹੋਣ ਕਰਕੇ ਮਾਤਾ ਜੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਬਿਰਧ ਮਾਤਾ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਹੈ ਮੇਰੇ ਸੱਚੇ ਪਾਤਸ਼ਾਹ ਮੇਰੀ ਅੱਖਾਂ ਦੀ ਰੋਸ਼ਨੀ ਬਖਸ਼ੋ ਤਾਕਿ ਮੈਂ ਤੁਹਾਡੇ ਦਰਸ਼ਨ ਕਰ ਸਕਾਂ | ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਆਪਣਾ ਬਰਛਾ ਜਮੀਨ ਮਾਰਿਆ ਅਤੇ ਜਮੀਨ ਚੋਂ ਨਿਕਲਿਆ ਪਾਣੀ ਦੇ ਛਿੱਟੇ (ਅੰਮ੍ਰਿਤ) ਮਾਤਾ ਦੀਆਂ ਅੱਖਾਂ ਤੇ ਮਾਰੇ ਤੇ ਮਾਤਾ ਨੂੰ ਅੱਖਾਂ ਦੀ ਰੋਸ਼ਨੀ ਬਖਸ਼ੀ | ਆਪਣੇ ਸਾਹਮਣੇ ਗੁਰੂ ਸਾਹਿਬ ਦਾ ਨੁਰਾਨੀ ਚਿਹਰਾ ਦੇਖਕੇ ਮਾਤਾ ਜੀ ਗਦ-ਗਦ ਹੋਈ। ਭਾਗਾਂ ਵਾਲੀ ਮਾਤਾ ਭਾਗਭਰੀ ਦੀਆਂ ਅੱਖਾਂ ਚੋਂ ਹੰਜੂ ਟੱਪਕ ਪਏ ਅਤੇ ਕੰਬਦੀ ਹੋਈ ਬਿਰਧ ਮਾਤਾ ਦੇ ਮੁਖ ਚੋਂ ਇਹ ਬਚਨ ਨਿਕਲੇ "ਹੇ ਮੇਰੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਨ ਤੋਂ ਬਾਦ ਕੁਝ ਹੋਰ ਨਹੀ ਵੇਖਣਾ ਚਾਹੁੰਦੀ ਮੈਨੂੰ ਮੁਕਤੀ ਬਖਸੋ"। ਇਹ ਕਹਿ ਕੇ ਮਾਤਾ ਨੇ ਆਪਣਾ ਸ਼ਰੀਰ ਤਿਆਗ ਦਿੱਤਾ ਗੁਰੂ ਜੀ ਨੇ ਆਪਣੀ ਹੱਥੀ ਮਾਤਾ ਜੀ ਦਾ ਸੰਸਕਾਰ ਕੀਤਾ। ਇਸ ਥਾਂ ਤੇ ਮਾਤਾ ਜੀ ਦੀ ਸਮਾਧ ਕਾਇਮ ਹੈ | ਇਸ ਦੇ ਨਾਲ ਉਹ ਖੂਹ ਸਾਹਿਬ ਤੀ ਮੋਜੂਦ ਹੈ ਜਿਥੇ ਗੁਰੂ ਜੀ ਨੇ ਆਪਣਾ ਬਰਛਾ ਮਾਰਕੇ ਅੰਮ੍ਰਿਤ ਕੱਢਿਆ ਸੀ। ਇਹ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਬਣਿਆ ਹੋਇਆ ਹੈ। ਮੀਰੀ-ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਬਾਰਾਮੁਲਾ, ਸ਼ਾਦੀਮਰਗ, ਕਲਮਪੁਰਾ, ਉੜੀ ਅਤੇ ਮੁਜਫਰਾਬਾਦ ਵੀ ਠਹਿਰੇ ਸਨ। ਉਹਨਾ ਥਾਂਵਾਂ ਤੇ ਵੀ ਗੁਰੂ ਜੀ ਦੀ ਯਾਦ ਵਿਚ ਗੁਰਦੁਵਾਰਾ ਬਣੇ ਹੋਏ ਹਨ। ਗੁਰਦੁਵਾਰਾ ਹਾਲ ਵਿਚ ਜਾ ਕੇ ਖੱਬੇ ਪਾਸੇ ਤੇ ਮਾਤਾ ਜੀ ਦਾ ਅਸਥਾਨ ਹੈ।

ਤਸਵੀਰਾਂ ਲਈਆਂ ਗਈਆਂ ;-17-June, 2010
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਛੱਟੀ ਪਾਤਸ਼ਾਹੀ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ


  • ਪਤਾ:-
    ਰੈਣਾਵਾਰੀ, ਕਾਠੀ ਦਰਵਾਜਾ
    ਹਜ੍ਰਤਬਲ ਰੋਡ
    ਸ਼੍ਰੀਨਗਰ
    ਜਿਲਾ :- ਸ਼੍ਰੀਨਗਰ
    ਫੋਨ ਨੰਬਰ :-੦੦੯੧--੧੨੪-੨੪੨੨੩੦੦
     

     
     
    ItihaasakGurudwaras.com