ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਮਟਨ ਸਾਹਿਬ, ਜਮੂੰ ਅਤੇ ਕਸ਼ਮੀਰ ਦੇ ਜਿਲਾ ਅਨੰਤਨਾਗ ਦੇ ਪਿੰਡ ਮਟਨ ਵਿਚ ਸਥਿਤ ਹੈ | ਇਹ ਸਥਾਨ ਸ਼ੀਨਗਰ ਤੋਂ ੬੨ ਕਿ ਮਿ ਦੀ ਦੁਰੀ ਤੇ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਤਿਸਰੀ ਉਦਾਸੀ ਦੇ ਦੋਰਾਨ ਆਏ | ਗੁਰੂ ਸਾਹਿਬ ਇਥੇ ੧੩ ਦਿਨ ਰੁਕੇ | ਗੁਰੂ ਸਾਹਿਬ ਦੀ ਇਥੇ ਪੰਡਿਤ ਬ੍ਰਹਮ ਦਾਸ ਨਾਲ ਵਾਰਤਾਲਾਪ ਹੋਈ | ਪੰਡਿਤ ਬ੍ਰਹਮ ਦਾਸ ਸੰਸਕ੍ਰਿਤ ਦਾ ਗਿਆਨੀ ਸੀ | ਉਹ ਅਪਣੇ ਨਾਲ ਅਪਣੀਆਂ ਸਾਰੀਆਂ ਕਿਤਾਬਾਂ ਨਾਲ ਲੈਕੇ ਚਲਦਾ ਸੀ ਜਿਹੜੀਆਂ ਉਹਨੇ ਪੜੀਆਂ ਸੀ | ਜਦ ਗੁਰੂ ਸਾਹਿਬ ਨੇ ਉਸਨੂੰ ਆਉਂਦੇ ਦੇਖਿਆ ਤਾਂ ਕਿਹਾ

"ਕੋਈ ਭਾਂਵੇ ਰਥ ਭਰ ਕੇ ਕਿਤਾਬਾਂ ਦੇ ਪੜ ਲਵੇ, ਕੋਈ ਭਾਂਵੇ ਹਜਾਰਾਂ ਕਿਤਾਬਾਂ ਪੜ ਲਵੇ, ਕੋਈ ਭਾਂਵੇ ਉਮਰਾਂ ਦੀ ਉਮਰਾਂ ਕਿਤਾਬਾਂ ਪੜਦਾ ਰਹੇ | ਪਰ ਉਸਦਾ ਨਾਮ ਹੀ ਇਕ ਸਚ ਹੈ |ਬਾਕੀ ਸਭ ਗਲਾਂ ਮਨ ਦਾ ਹੰਕਾਰ ਹੈ |"

ਇਹ ਗਲ ਸੁਣ ਕਿ ਪੰਡਿਤ ਬ੍ਰਹਮ ਦਤ ਗੁਰੂ ਸਾਹਿਬ ਦੇ ਪੈਰਾਂ ਵਿਚ ਡਿਗ ਪਿਆ | ਗੁਰੂ ਸਾਜਿਬ ਕੁਝ ਦਿਨ ਪੰਡਿਤ ਬ੍ਰਹਮ ਦਤ ਦੇ ਘਰ ਕੁਝ ਦਿਨ ਰੁਕੇ | ਇਥੇ ਮੁਸਲਮਾਨ ਫ਼ਕੀਰਾਂ ਨੇ ਵੀ ਗੁਰੂ ਸਾਹਿਬ ਨਾਲ ਵਿਚਾਰ ਸਾਂਝੇ ਕੀਤੇ |

ਮਟਨ ਵਿਚ ਸਰਦਾਰ ਹਰੀ ਸਿੰਘ ਨਲੁਆ ਨੇ ਪਾਣੀ ਦੇ ਆਲੇ ਦੁਆਲੇ ਸਤ ਗੁਰੂਦਵਾਰਾ ਸਾਹਿਬ ਬਣਵਾਏ ਜਿਨਾਣ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਿਤੀ | ਡੋਗਰਾ ਰਾਜ ਸਮੇਂ ਇਹ ਸਾਰੇ ਸਥਾਨ ਹਟਾ ਦਿਤੇ ਗਏ |

ਤ੍ਸਵੀਰਾਂ ਲਈਆਂ ਗਈਆਂ ;-੧੭ ਜੂਨ, ੨੦੧੦
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਮਟਨ ਸਾਹਿਬ
ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਹੈ
ਗੁਰੂਦਵਾਰਾ ਸ਼੍ਰੀ ਗੁਰੂ ਨਾਨ੍ਕ ਦੇਵ ਜੀ, ਮਟਨ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ


 • ਪਤਾ
  ਪਿੰਡ :- ਮਟਨ
  ਅਨੰਤਨਾਗ-ਪਹਿਲਗਾਮ ਰੋਡ
  ਜਿਲਾ ;- ਅਨੰਤਨਾਗ
  ਰਾਜ :- ਜੰਮੂ ਅਤੇ ਕਾਸ਼੍ਮੀਰ
  ਫੋਨ ਨੰਬਰ:-
   

   
   
  ItihaasakGurudwaras.com