ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰਦੁਵਾਰਾ ਸ਼੍ਰੀ ਨਾਨਕ ਝੀਰਾ ਸਾਹਿਬ, ਕਰਨਾਟਕਾ ਰਾਜ ਦੇ ਬਿਦਰ ਸ਼ਹਿਰ ਵਿਚ ਸਥਿਤ ਹੈ | ਅੱਜ ਤੋਂ ਪੰਜ ਸੋ ਸਾਲ ਪਹਿਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਜਮ ਦੇ ਉਧਾਰ ਲਈ ਚਾਰ ਉਦਾਸੀਆਂ ਚੌਹਾਂ ਦਿਸ਼ਾ ਦੀਆਂ ਕੀਤੀਆਂ । ਪਹਿਲੀ ਉਦਾਸੀ ਪੂਰਬ ਦੀ ਦਿਸ਼ਾ ਦੀ ਕੀਤੀ, ਦੂਜੀ ਉਦਾਸੀ ਦੱਖਣ ਦਿਸ਼ਾ ਦੀ ਸੰ: ੧੫੧੦ ਤੋਂ ੧੫੧੪ ਤਕ ਕੀਤੀ । ਸੁਲਤਾਨਪੁਰ ਲੋਧੀ ਤੋਂ ਚਲਕੇ ਸਨੇ-ਸਨੇ ਜੀਵਾਂ ਦਾ ਉਧਾਰ ਕਰਦੇ ਹੋਏ ਓਂਕਾਰੇਸ਼ਵਰ ਤੇ ਬੁਰਹਾਨਪੁਰ ਹੁੰਦੇ ਹੋਏ ਨੰਦੇੜ (ਸ਼੍ਰੀ ਹਜੂਰ ਸਾਹਿਬ ਅਬਚਲ ਨਗਰ) ਪੁੱਜੇ, ਆਸਨ ਉਥੇ ਲਾਇਆ ਜਿਥੇ ਗੁਰਦੁਆਰਾ ਮਾਲ ਟੋਕੜੀ ਸਾਹਿਬ ਹੈ । ਉਸ ਸਮੇਂ ਬੰਦਗੀ ਵਾਲਾ ਲਕੜ ਸ਼ਾਹ ਫ਼ਕੀਰ ਰਹਿੰਦਾ ਸੀ | ਜਗਤ ਗੁਰੂ ਬਾਬਾ ਜੀ ਨੇ ਉਸਨੂੰ ਅਨੇਕਾਂ ਵਰ ਦੇਕੇ ਨਿਹਾਲ ਕੀਤਾ ਤੇ ਆਪ ਗੋਲ ਕੁੰਡਾ ਹੈਦ੍ਰਾਬਾਦ ਤੋਂ ਹੁੰਦੇ ਹੋਏ ਬਿਦਰ ਸ਼ਹਿਰ ਪੁੱਜੇ, ਆਸਨ ਉਥੇ ਲਾਇਆ ਜਿਥੇ ਇਸ ਵੇਲੇ ਅਮ੍ਰਿੰਤ ਕੁੰਡ ਹੈ ।

ਪਹਾੜੀ ਦਾ ਰਮਣੀਕ ਦ੍ਰਿਸ਼ ਦੇਖ ਕੇ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਤੇ ਰੱਬੀ ਕੀਰਤਨ ਸ਼ੁਰੂ ਕਰ ਦਿੱਤਾ, ਸਾਰਾ ਜੰਗਲ ਮਹਿਕ ਉਠਿਆ ਇਲਾਕੇ ਦੀ ਸੰਗਤ ਤੇ ਪੀਰ-ਫਕੀਰ ਦਰਸ਼ਨਾ ਨੂੰ ਆਏ । ਸਾਰਿਆਂ ਨੇ ਝੋਲੀਆਂ ਅੱਡ ਕੇ ਬੇਨਤੀ ਕੀਤੀ, ਸਾਡੇ ਧੰਨ ਭਾਗ ਹਨ ਜੋ ਆਪ ਨੇ ਪੁੱਜ ਕੇ ਸਾਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਤੇ ਇਸ ਧਰਤੀ ਦੇ ਭਾਗ ਜਗਾਏ ਹਨ । ਆਪ ਬਖਸ਼ਿਸ਼ ਕਰੋ ਇਹ ਧਰਤੀ ਬੜੀ ਅਭਾਗੀ ਹੈ । ਇਸ ਧਰਤੀ ਵਿਚ ਮਿੱਠਾ ਪਾਣੀ ਨਹੀਂ ਹੈ । ਸੌ ਡੇਢ ਸੌ ਫੁਟ ਡੁੰਗੇ ਖੁਹ ਪੁਟਨੇ ਪੈਂਦੇ ਹਨ ਤੇ ਪਾਣੀ ਨਹੀਂ ਨਿਕਲਦਾ ਜੇ ਨਿਕਲਦਾ ਤਾਂ ਖਾਰਾ, ਆਪ ਮੇਹਰ ਕਰੋ ਮਿੱਠੇ ਜਲ ਦਾ ਪਰਵਾਹ ਚਲਾਓ, ਰੱਬੀ ਜੋਤ ਬਾਬਾ ਜੀ ਨੇ ਆਈਆਂ ਸੰਗਤਾਂ ਤੇ ਪੀਰ ਜ੍ਲਾਲੁਦੀਨ ਅਤੇ ਪੀਰ ਯਾਕੂਬਨਲੀ ਦੀ ਬੇਨਤੀ ਨੂੰ ਮੰਨ ਕੇ "ਸਤਿ ਕਰਤਾਰ" ਆਖ ਕੇ ਆਪਣੀ ਸੱਜੇ ਪੈਰ ਦੀ ਖੜਾਓ ਪਹਾੜੀ ਨੂੰ ਛੁਹਾਈ, ਪੱਥਰ ਹਟਾਇਆ, ਪੱਥਰ ਹਟਾਉਣ ਦੀ ਦੇਰ ਸੀ ਚਸ਼ਮਾ ਫੁਟ ਕੇ ਨਿਕਲੀਆ । ਇਹ ਕੋਤਕ ਦੇਖ ਫਕੀਰਾਂ ਸਣੇ ਸਾਰੀ ਸੰਗਤ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਈ । ਉਸ ਸਮੇਂ ਤੋਂ ਲੈਕੇ ਹੁਣ ਤੱਕ ਇਹ ਮਿੱਠਾ ਅੰਮ੍ਰਿਤ ਚਸ਼ਮਾ ਇਕ ਰਸ ਚਲ ਰਿਹਾ ਹੈ, ਅਤੇ ਸ਼੍ਰੀ ਨਾਨਕ ਝੀਰਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋਇਆ ਹੈ ਜਿਹੜਾ ਦੂਜਾ ਪੰਜਾ ਸਾਹਿਬ ਅਥਵਾ ਭਾਰਤ ਦਾ ਪੰਜਾ ਸਾਹਿਬ ਕਰਕੇ ਅੱਜ ਪ੍ਰਸਿੱਧ ਹੋ ਰਿਹਾ ਹੈ।

ਇਸ ਧਰਤੀ ਦੀ ਦੂਜੀ ਮਹਾਨਤਾ ਇਹ ਹੈ ਕਿ ਪੰਜਾ-ਪਿਆਰਿਆਂ ਵਿੱਚ ਭਾਈ ਸਾਹਿਬ ਸਿੰਘ ਜੀ ਜਿਨ੍ਹਾਂ ਦਾ ਨਾਂ ਅਰਦਾਸ ਵਿਚ ਅਸੀਂ ਸਤਿਕਾਰ ਨਾਲ ਲੈਂਦੇ ਹਾਂ, ਜਿਨਾਂ ਨੇ ਚਮਕੋਰ ਦੀ ਜੰਗ ਵਿਚ ਅਮਰ ਸ਼ਹੀਦੀ ਪਾਈ, ਉਹਨਾਂ ਦਾ ਜਨਮ ਵੀ ਇਸੇ ਬਿਦਰ ਦਾ ਹੈ । ਹੋਰ ਵੀ ਮਹਾਨਤਾ ਇਹ ਹੈ ਕਿ ਮਾਤਾ ਭਾਗੋ ਜੀ ਦਾ ਅੰਤਮ ਅਸਥਾਨ ਵੀ ਇਥੋਂ ਦਸ ਕਿਲੋਮੀਟਰ ਦੂਰ ਪਿੰਡ ਜਨਵਾੜਾ ਵਿਚ ਹੈ।

ਤ੍ਸਵੀਰਾਂ ਲਈਆਂ ਗਈਆਂ:-੧੫ ਦਿੰਸਬਰ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਨਾਨ੍ਕ ਝੀਰਾ ਸਾਹਿਬ

ਕਿਸ ਨਾਲ ਸਬੰਧਤ ਹੈ:-
 • ਸ਼੍ਰੀ ਗੁਰੂ ਨਾਨਕ ਦੇਵ ਜੀ

 • ਪਤਾ:-
  ਉਦਗੀਰ ਰੋਡ
  ਜਿਲਾ :- ਬਿਦਰ
  ਰਾਜ :- ਕਰਨਾਟਕਾ
  ਫੋਨ ਨੰਬਰ :-
   

   
   
  ItihaasakGurudwaras.com