ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸ਼੍ਰੀ ਬੰਦਾ ਘਾਟ ਸਾਹਿਬ ਮਹਾਰਾਸ਼ਟਰ ਰਾਜ ਵਿਚ ਨਾੰਦੇੜ ਸ਼ਹਿਰ ਵਿਚ ਸਥਿਤ ਹੈ | ਕਸ਼ਮੀਰ ਦੇ ਪੁੰਛ ਇਲਾਕੇ ਵਿਚ ਇਕ ਛੋਟਾ ਜਿਹਾ ਨਗਰ ਰਾਜੋਰੀ ਹੈ । ਜਿਥੇ ੧੯੭੦ ਈ. ਨੂੰ ਰਾਜਪੂਤ ਰਾਮਦੇਵ ਦੇ ਘਰ ਲਛਮਣ ਦਾਸ ਦਾ ਜਨਮ ਹੋਇਆ । ਲਛਮਣ ਦਾਸ ਬਚਪਨ ਤੋਂ ਹੀ ਚੰਗਾ ਸ਼ਿਕਾਰੀ ਅਤੇ ਨਰੋਏ ਜਿਸਮ ਦਾ ਮਾਲਕ ਸੀ । ਇਕ ਦਿਨ ਇਕ ਅਜਿਹੀ ਗਰਭਵਤੀ ਹਿਰਨੀ ਦਾ ਸ਼ਿਕਾਰ ਕੀਤਾ ਜੋ ਜਲਦੀ ਹੀ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ । ਅੱਖਾਂ ਸਾਹਮਣੇ ਹੀ ਬੱਚਿਆਂ ਦੇ ਜੰਮਣ ਅਤੇ ਫਿਰ ਤੜਫ-ਤੜਫ ਕੇ ਮਰਨ ਦੇ ਕਰੂਣਮਈ ਦ੍ਰਿਸ਼ ਨੇ ੧੪ ਸਾਲ ਦੇ ਲੱਛਮਣ ਦਾਸ ਦੇ ਪੱਥਰ ਹਿਰਦੇ ਨੂੰ ਪਿਘਲਾ ਦਿਤਾ | ਲਛਮਣ ਦਾਸ ਅਤੀ ਵੈਰਾਗਮਈ ਹੋਇਆ ਅਤੇ ਸਭ ਕੁਝ ਛੱਡ ਕੇ ਘਰੌਂ ਨਿਕਲ ਤੁਰਿਆ । ਸਭ ਤੋਂ ਪਹਿਲੀ ਸਿਖਿਆ ਜਾਨਕੀ ਦਾਸ ਨਾਮੀ ਮਹਾਤਮਾ ਪਾਸੋਂ ਲਈ, ਜਿਨ੍ਹਾਂ ਨੇ ਇਸ ਦਾ ਨਾਮ ਲਛਮਣ ਦਾਸ ਤੋਂ ਮਾਧੋਦਾਸ ਰੱਖ ਦਿੱਤਾ । ਪੰਜਾਬ ਫਿਰਦੇ ਫਿਰਾਂਦੇ ਸਨ ੧੬੮੬ ਈਸਵੀ ਵਿਸਾਖੀ ਸਮੇ ਮਾਧੋਦਾਸ ਦਾ ਮੇਲ ਇਕ ਹੋਰ ਬੈਰਾਗੀ ਸਾਧੂ ਰਾਮਦਾਸ ਨਾਲ ਹੋਇਆ, ਜਿਸ ਦੀ ਮੰਡਲੀ ਨਾਲ ਮਿਲ ਕੇ ਮਾਧੋਦਾਸ ਹਿੰਦੂਸਤਾਨ ਦੇ ਤੀਰਥਾਂ ਦਾ ਭੂਮਣ ਕਰਨ ਲਗਾ । ਪੰਚਵਟੀ ਤੇ ਨਾਸ਼ਿਕ ਆਦਿ ਅਸਥਾਨਾਂ ਨੇ ਉਸ ਦਾ ਮਨ ਮੋਹ ਲਿਆ । ਨਾਸ਼ਿਕ ਵਿਖੇ ਮਾਧੋਦਾਸ ਦਾ ਮੇਲ ਇਕ ਤੰਤ੍ਰ-ਮੰਤ੍ਰ ਦੇ ਸਾਧਕ ਜੋਗੀ ਔਘੜ ਨਾਥ ਨਾਲ ਹੋਇਆ | ਜਿਸ ਦੀ ਤਨ-ਮਨ ਨਾਲ ਸੇਵਾ ਕਰਕੇ ਮਾਧੋਦਾਸ ਵੀ ਸਭ ਪ੍ਰਕਾਰ ਦੀਆਂ ਰਿੰਧੀਆ ਸਿੱਧੀਆਂ ਵਿੱਚ ਪ੍ਰਬੀਨ ਹੋ ਗਿਆ । ਸ਼ੰਨ ੧੬੯੨ ਈਸਵੀ ਵਿਚ ਨਾਂਦੇੜ (ਅਬਿਚਲਨਗਰ) ਦੇ ਮੁਕਾਮ ਤੇ ਗੋਦਾਵਰੀ ਨਦੀ ਦੇ ਕਿਨਾਰੇ ਇਸੇ ਅਸਥਾਨ ਇਕ ਕੁਟੀਆ ਬਣਵਾਈ ਅਤੇ ਆਸ ਪਾਸ ਦੇ ਲੋਕਾਂ ਨੂੰ ਆਪਣੀ ਕਲਾ ਨਾਲ ਭਰਮਾਉਣ ਲਗਾ । ਇਸ ਨੇ ਆਪਣੀ ਤੰਤ੍ਰ-ਮੰਤ੍ਰ ਦੀਆਂ ਸ਼ਕਤੀਆਂ ਦਾ ਪ੍ਰਭਾਵ ਪਾਕੇ ਅੰਹਕਾਰ ਵਿਚ ਇਕ ਚਮਤਕਾਰੀ ਪਲਂਗ ਬਣਵਾਯਾ ਜਿਸ ਉਪਰ ਕੇਵਲ ਆਪ ਖੁਦ ਹੀ ਬੈਠ ਸਕਦਾ ਸੀ । ਇਸ ਦੇ ਬਗੈਰ ਦੂਜਾ ਕੋਈ ਬੰਦਾ, ਸੰਤ ਮਹਾਂਪੁਰਸ਼ ਇਸ ਪਲਂਗ ਤੇ ਬੈਠਦਾ ਤਾਂ ਆਪਣੀ ਚਮਤਕਾਰੀ ਸ਼ਕਤੀਆਂ ਕਰਕੇ ਪਲਂਗ ਪੁੱਠਾ ਹੋ ਜਾਂਦਾ । ਦੂਰ-ਦੂਰ ਦੇ ਸ਼ਰਧਾਲੂ ਬੈਰਾਗੀ ਮਾਧੋਦਾਸ ਦੀਆਂ ਮੰਨਤਾਂ ਮੰਨਦੇ, ਇਥੇ ਆਂਉਦੇ ਅਤੇ ਦਰਸ਼ਨ ਕਰਕੇ ਆਪਣਾ ਸੋਭਾਗ ਸਮਝਦੇ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋਦਾਸ ਦੇ ਚਰਿਤਰਾਂ ਬਾਰੇ ਦਾਦੂ ਦੁਆਰੇ ਦੇ ਮਹੰਤ ਜੈਤਰਾਮ ਪਾਸੋਂ ਕਾਫੀ ਕੁਝ ਸੁਣਿਆ ਸੀ । ੧੭੦੮ ਈਸਵੀ ਵਿਚ ਜਦ ਗੁਰੂ ਸਾਹਿਬ ਇਸ ਦੇ ਡੇਰੇ ਤੇ ਆਏ ਤਾਂ ਸਿੱਧੇ ਹੀ ਕੁਟਿਆ ਵਿਚ ਜਾਕੇ ਚਮਤਕਾਰੀ ਪਲੱਗ ਤੇ ਵਿਰਾਜਮਾਨ ਹੋਏ | ਮਾਧੋਦਾਸ ਦੇ ਚੇਲਿਆਂ ਨੇ ਪਲਂਗ ਪੁੱਠਾ ਕਰਨ ਲਈ ਬਹੁਤ ਜੋਰ ਲਾਯਾ ਪਰ ਪਲਂਗ ਪੁਠਾ ਨਹੀ ਹੋਇਆ | ਗੁਰੂ ਸਾਹਿਬ ਅਡੋਲ ਹੀ ਬੈਠੇ ਰਹੇ । ਇਹ ਕੋਤਕ ਦੇਖ ਕੇ ਚੇਲੇ ਬੜੇ ਹੈਰਾਨ-ਪ੍ਰੇਸ਼ਾਨ ਹੋਏ । ਚੇਲਿਆਂ ਨੇ ਇਹ ਕੋਤਕ ਮਾਧੋਦਾਸ ਨੂੰ ਸੁਣਾਯਾ ਜੋ ਕੇ ਉਸ ਸਮੇਂ ਗੰਗਾ ਗੋਦਾਵਰੀ ਵਿਚ ਇਸ਼ਨਾਨ ਕਰਨ ਲਈ ਗਿਆ ਹੋਇਆ ਸੀ । ਇਹ ਸੁਣ ਕੇ ਮਾਧੋਦਾਸ ਕ੍ਰੋਧ ਅੰਹਕਾਰ ਵਿਚ ਆਇਆ ਅਤੇ ਉਥੋਂ ਹੀ ਆਪਣੀਆਂ ਸਾਰੀਆਂ ੨੭੦ ਤੰਤ੍ਰ-ਮੰਤ੍ਰ ਦੀਆਂ ਸ਼ਕਤੀਆਂ ਪਲਂਗ ਪੁੱਠਾ ਕਰਨ ਲਈ ਭੇਜਿਆ । ਜਦੋਂ ਕੁਟੀਆ ਵਿਚ ਆ ਕੇ ਦੇਖਿਆ ਤਾਂ ਉਸਦੇ ਪਲੰਗ ਤੇ ਸ਼ਸਤ੍ਰਧਾਰੀ, ਕਲਗੀ ਧਾਰਨ ਕੀਤੇ ਗੁਰੂ ਸਾਹਿਬ ਵਿਰਾਜਮਾਨ ਹਨ | ਗੁਰੂ ਸਾਹਿਬ ਦਾ ਰੁਹਾਨੀ ਚੇਹਰਾ ਵੇਖਕੇ ਮਾਧੋਦਾਸ ਦਾ ਸਾਰਾ ਕ੍ਰੋਧ ਅੰਹਕਾਰ ਨਿਰਵਤ ਹੋ ਗਿਆ । ਗੁਰੂ ਸਾਹਿਬ ਨੇ ਪੁੱਛਿਆ "ਤੂੰ ਕੌਣ ਹੈ ਭਾਈ..? ਤਾ ਮਾਧੋਦਾਸ ਕਹਿਣ ਲਗਾ

"ਮੈਂ ਤਾਂ ਆਪਜੀ ਦਾ ਹੀ ਬੰਦਾ ਹਾਂ
ਗੁਰੂ ਸਾਹਿਬ ਨੇ ਕਿਹਾ
"ਜੇ ਤੂੰ ਮੇਰਾ ਬੰਦਾ ਹੈ ਤਾਂ ਬੰਦਿਆਂ ਵਾਲੇ ਕੰਮ ਕਰ ।"

ਇਹ ਸੁਣ ਦੇ ਮਾਧੋਦਾਸ ਆਪਣੇ ਚੇਲਿਆਂ ਸਣੇ ਗੁਰੂ ਸਾਹਿਬ ਦੇ ਚਰਨੀ ਡਿੱਗ ਪਇਆ ਅਤੇ ਗੁਨਾਹਾਂ ਦਾ ਪਸ਼ਚਾਤਾਪ ਕੀਤਾ। ਦੀਨ ਦਇਆਲ ਗੁਰੂ ਸਾਹਿਬ ਨੇ ਮਾਣ ਮੱਤੇ ਮਾਧੋਦਾਸ ਦੀਆਂ ਸਮੂਹ ਭਲਾਂ ਬਖਸ਼ੀਆਂ, ਅਤੇ ਅੰਮ੍ਰਿਤ ਛਕਾ ਕੇ ਸਰਦਾਰ ਗੁਰਬਖਸ ਸਿੰਘ ਨਾਂ ਰੱਖਿਆ ਅਤੇ "ਬਾਬਾ ਬੰਦਾ ਸਿੰਘ ਬਹਾਦਰ" ਦਾ ਖਿਤਾਬ ਬਹਾਲ ਕੀਤਾ । ਜਿਉ-ਜਿਉ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਤੋਂ ਅਨੰਦਪੁਰ ਸਾਹਿਬ, ਚਮਕੋਰ ਸਾਹਿਬ ਮੁਕਤਸਰ ਆਦਿ ਜੰਗਾ ਦਾ ਹਾਲ ਸੁਣਿਆ, ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਅਤੇ ਨੰਨੀਆਂ-ਨੰਨੀਆਂ ਜਿੰਦਾ ਤੇ ਢਾਏ ਗਏ ਖੂਨੀ ਅੱਤਿਆਚਾਰਾਂ ਤੋਂ ਜਾਣੂ ਹੋਇਆ ਤਾਂ ਬੀਰਤਾ ਵਿਚ ਆਏ ਇਹਨਾਂ ਦਾ ਖੂਨ ਖੋਲਣ ਲੱਗਾ । ਗੁਰੂ ਸਾਹਿਬ ਨੇ ਆਪਣੇ ਭੱਥੇ ਵਿਚੋਂ ਪੰਜ ਸੁਨਹਿਰੀ ਤੀਰ, ਨਗਾਰਾ, ਇਕ ਨਿਸ਼ਾਨ ਸਾਹਿਬ, ਕੁਝ ਸਿੱਖ ਅਤੇ ਪੰਜ ਪਿਆਰੇ ਦੇ ਕੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਆਪ ਜੀ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਕਰਨਾਲ, ਸਮਾਂਣਾ, ਸੰਢੋਰਾ, ਫੋਜਪੁਰਾ, ਮੁਸਤਫਾਬਾਦ, ਕਪੂਰੀ ਆਦਿ ਦੇ ਮੁਗਲਈ ਰਾਜ ਦੀ ਜੜ੍ਹਾ ਨੂੰ ਪੁਟਿਆ, ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਅਤੇ ਪੰਜਾਬ ਵਿਚ ਖਾਲਸਾ ਰਾਜ ਕਾਇਮ ਤੇ ਖਾਲਸਾਈ ਝੰਡਾ ਝੁਲਾਇਆ । .

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਬੰਦਾ ਘਾਟ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
 • ਬਾਬਾ ਬੰਦਾ ਸਿੰਘ ਜੀ ਬਹਾਦਰ

 • ਪਤਾ
  ਨੰਦੇੜ
  ਜਿਲਾ :- ਨੰਦੇੜ
  ਰਾਜ :- ਮਹਾਰਾਸ਼ਟਰ
  ਫੋਨ ਨੰਬਰ:-
   

   
   
  ItihaasakGurudwaras.com