ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰ ਸ਼੍ਰੀ ਨਾਨਕਸਰ ਸਾਹਿਬ ਮਹਾਰਾਸ਼ਟਰ ਰਾਜ ਦੇ ਜਿਲਾ ਨਾਂਦੇੜ ਵਿਚ ਸਥਿਤ ਹੈ | ਇਹ ਅਸਥਾਨ ਨਾੰਦੇੜ ਸ਼ਹਿਰ ਦੇ ਨੇੜੇ ਅਤੇ ਸਚਖੰਡ ਸ਼੍ਰੀ ਹਜੂਰ ਸਾਹਿਬ ਤੋਂ ੬ ਕਿ ਮਿ ਦੀ ਦੁਰੀ ਤੇ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਦਖਣ ਯਾਤਰਾ ਸਮੇਂ ਬਿਦਰ ਤੋਂ ਆਏ | ਗੁਰੂ ਸਾਹਿਬ ਇਕ ਬੇਰੀ ਦੇ ਦਰਖਤ ਹੇਠ ੯ ਦਿਨ ਅਤੇ ੯ ਘੜੀਆਂ ਬਿਰਾਜੇ | ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕਿਤੀ ਕੇ ਇਥੇ ਪਾਣੀ ਦੀ ਬੜੀ ਤੰਗੀ ਹੈ | ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਰਬਾਬ ਵਜਾਉਣ ਲਈ ਕਿਹਾ | ਜਦ ਭਾਈ ਸਾਹਿਬ ਨੇ ਰਬਾਬ ਵਜਾਈ ਤਾਂ ਪਾਣੀ ਦਾ ਝਰਨਾਂ ਫ਼ੁਟ ਪਿਆ | ਭਾਈ ਸਾਹਿਬ ਨੇ ਪਾਣੀ ਪਿਤਾ, ਪਾਣੀ ਬੜਾ ਮਿਠਾ ਅਤੇ ਸੁਆ ਦ ਸੀ | ਗੁਰੂ ਸਾਹਿਬ ਭਾਈ ਸਾਹਿਬ ਨੂੰ ਦਸਿਆ ਕਿ ਇਹ ਅਸਥਾਨ ਦੇਵਤਿਆਂ ਦਾ ਵਾਸ ਹੁੰਦਾ ਸੀ ਇਸੇ ਲਈ ਪਾਣੀ ਏਨਾਂ ਮਿਠਾ ਤੇ ਸੁਆਦ ਹੈ |ਉਸ ਸਮੇਂ ਗੁਰੂ ਸਾਹਿਬ ਕੋਲ ਇਕ ਕੋਹੜੀ ਆਇਆ ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕਿਤੀ ਕੇ ਉਸ ਨੂੰ ਇਸ ਬਿਮਾਰੀ ਤੋਂ ਨਿਜਾਤ ਦਵਾਉ | ਗੁਰੂ ਸਾਹਿਬ ਨੇ ਉਸਨੂੰ ਉਸ ਪਾਣੀ ਵਿਚ ਇਸ਼ਨਾਨ ਕਰਨ ਲਈ ਕਿਹਾ | ਜਦ ਉਸ ਵਿਅਕਤੀ ਨੇ ਉਸ ਪਾਣੀ ਨਾਲ ਇਸ਼ਨਾਨ ਕੀਤਾ ਤਾਂ ਉਸਦੀ ਬਿਮਾਰੀ ਠੀਕ ਹੋ ਗਈ ਏਹ ਦੇਖ ਕੇ ਉਹ ਗੁਰੂ ਸਾਹਿਬ ਦੇ ਚਰਨੀ ਡਿਗ ਪਿਆ |

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਨਾਨ੍ਕਸਰ ਸਾਹਿਬ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ
    ਨੰਦੇੜ
    ਜਿਲਾ :- ਨੰਦੇੜ
    ਰਾਜ :- ਮਹਾਰਾਸ਼ਟਰ
    ਫੋਨ ਨੰਬਰ:-
     

     
     
    ItihaasakGurudwaras.com