ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰ ਸ਼੍ਰੀ ਰਤਨਗੜ ਸਾਹਿਬ ਮਹਾਰਾਸ਼ਟਰ ਰਾਜ ਦੇ ਜਿਲਾ ਨਾਂਦੇੜ ਵਿਚ ਸਥਿਤ ਹੈ | ਇਹ ਅਸਥਾਨ ਸਚਖੰਡ ਸ਼੍ਰੀ ਹਜੂਰ ਸਾਹਿਬ ਤੋਂ ੧੩ ਕਿ ਮਿ ਦੀ ਦੁਰੀ ਤੇ ਰਤਨਾਗਿਰੀ ਦੀਆਂ ਪਹਾੜੀਆਂ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਂ ਗਏ ਸਨ ਤਾਂ ਉਹਨਾਂ ਦੇ ਸਿੰਘ ਬੜੇ ਉਦਾਸ ਅਤੇ ਦਿਸ਼ਾ ਹੀਨ ਹੋ ਗਏ ਸਨ | ਕੁਝ ਸਮੇਂ ਬਾਅਦ ਗੁਰੂ ਸਾਹਿਬ ਨੇ ਇਥੇ ਰਹਿੰਦੇ ਇਕ ਸਾਧ ਨੂੰ ਘੋੜੇ ਤੇ ਸਵਾਰ ਅਤੇ ਹੱਥ ਵਿਚ ਬਾਜ ਦੇ ਰੂਪ ਵਿਚ ਦਰਸ਼ਨ ਦਿਤੇ | ਗੁਰੂ ਸਾਹਿਬ ਨੇ ਉਸ ਸਾਧ ਨੂੰ ਕਿਹਾ ਕੇ ਸਚਖੰਡ ਸ਼੍ਰੀ ਹਜੂਰ ਸਾਹਿਬ ਜਾ ਕੇ ਖਾਲਸੇ ਨੂੰ ਇਹ ਸੁਨੇਹਾ ਦੇ ਕੇ ਆਉ ਚਿਂਤਾ ਨਾ ਕਰਿਉ ਮੈਂ ਹਮੇਛਾ ਤੁਹਾਡੇ ਨਾਲ ਰਹਾਂਗਾ ਉਹਨਾਂ ਨੇ ਖਾਲਸੇ ਨੂੰ ਕੀਰਤਨ ਅਤੇ ਸਤਨਾਮ ਦ ਜਾਪ ਕਰਨ ਲਈ ਕਿਹਾ | ਜਦ ਉਸ ਸਾਧ ਨੇ ਗੁਰੂ ਸਾਹਿਬ ਦ ਸੁਨੇਹਾ ਸਚਖੰਡ ਸ਼੍ਰੀ ਹਜੂਰ ਸਾਹਿਬ ਜਾ ਕੇ ਖਾਲਸੇ ਨੂੰ ਦਿਤਾ ਤਾਂ ਉਹਨਾਂ ਨੇ ਦੇ ਖਿਆ ਕੇ ਗੁਰੂ ਸਾਹਿਬ ਦ ਘੋੜਾ ਅਤੇ ਬਾਜ ਵੀ ਉਥੇ ਨਹੀਂ ਸਨ ਉਹਨਾਂ ਨੇ ਗੁਰੂ ਸਾਹਿਬ ਦ ਹੁਕਮ ਖਿੜੇ ਮਥੇ ਪ੍ਰਵਾਨ ਕੀਤਾ|

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਰਤਨਗੜ ਸਾਹਿਬ

ਕਿਸ ਨਾਲ ਸਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ
  ਨੰਦੇੜ
  ਜਿਲਾ :- ਨੰਦੇੜ
  ਰਾਜ :- ਮਹਾਰਾਸ਼ਟਰ
  ਫੋਨ ਨੰਬਰ:-
   

   
   
  ItihaasakGurudwaras.com