ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰੂਦਵਾਰਾ ਸਚਖੰਡ ਸ਼੍ਰੀ ਹਜੂਰ ਸਾਹਿਬ ਮਹਾਰਾਸ਼ਟਰ ਰਾਜ ਦੇ ਜਿਲਾ ਨਾਂਦੇੜ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਤੇ ਆਏ | ਇਕ ਦਿਨ ਗੁਰੂ ਸਾਹਿਬ ਗੋਦਾਵਰੀ ਨਹਿਰ ਦੇ ਕੰਡੇ ਬੈਠੇ ਸਨ (ਗੁਰੂਦਵਾਰਾ ਸ਼੍ਰੀ ਨਗੀਨਾ ਘਾਟ ਸਾਹਿਬ ਵਾਲੇ ਸਥਾਨ ਤੇ ) ਤਾਂ ਗੁਰੂ ਸਾਹਿਬ ਨੇ ਦਸਿਆ ਕੇ ਇਹ ਅਸਥਾਨ ਪੁਰਾਨੇ ਸਮੇਂ ਵਿਚ ਉਹਨਾਂ ਦਾ (ਦੂਸ਼ਟ ਦਮਨ ) ਤਪ ਸਥਾਨ ਸੀ ਸੰਗਤ ਨੇ ਬੇਨਤੀ ਕਿਤੀ ਕੇ ਉਹ ਸਥਾਨ ਦਿਖਾਉ ਜਿਥੇ ਤੁਸੀਂ ਤਪ ਕਰਦੇ ਸੀ | ਗੁਰੂ ਸਾਹਿਬ ਨੇ ਉਸ ਅਸਥਾਨ ਤੋਂ ਤੀਰ ਮਾਰਿਆ ਅਤੇ ਦਸਿਆ ਕਿ ਜਿਥੇ ਇਹ ਡਿਗੇਗਾ ਉਹੀ ਅਸਥਾਨ ਗੁਰੂ ਸਾਹਿਬ ਦ ਤਪ ਅਸਥਾਨ ਹੈ | ਉਹ ਤੀਰ ਇਸ ਅਸਥਾਨ ਤੇ ਡਿਗਿਆ ਜਿਥੇ ਹੁਣ ਸਚਖੰਡ ਸ਼੍ਰੀ ਹਜੂਰ ਸਾਹਿਬ ਸਥਿਤ ਹੈ | ਇਸ ਅਸਥਾਨ ਤੇ ਗੁਰੂ ਸਾਹਿਬ ਦੇ ਪੁਰਾਨੇ ਸਮੇਂ ਦੀਆਂ ਕੁਝ ਵਸਤਾਂ ਵੀ ਲਭਿਆਂ | ਕੁਝ ਸਮੇਂ ਬਾਅਦ ਜਦ ਗੁਰੂ ਸਾਹਿਬ ਨੇ ਮਾਤ ਲੋਕ ਤੋਂ ਜਾਣ ਬਾਰੇ ਅਪਣੇ ਸਿੰਘਾ ਨੂੰ ਦਸਿਆ ਤਾਂ ਸਿੰਘਾ ਨੇ ਪੁੱਛਿਆ ਕਿ ਗੁਰੂ ਸਾਹਿਬ ਤੋਂ ਬਾਅਦ ਉਹਨਾਂ ਦਾ ਗੁਰੂ ਕੋਣ ਹੋਵੇਗਾ | ਗੁਰੂ ਸਾਹਿਬ ਨੇ ਉਸ ਵਖਤ ਸਿੰਘਾ ਨੂੰ ਦਸਿਆ ਕੇ ਹੁਣ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਿ ਉਹਨਾਂ ਦੇ ਗੁਰੂ ਹੋਣਗੇ |

"ਆਗਿਆ ਭਈ ਅਕਾਲ ਕੀ ਤਭੇ ਚਲਾਇਉ ਪੰਥ ||
ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ||
"

ਬਾਅਦ ਵਿਚ ਗੁਰੂ ਸਾਹਿਬ ਇਸੇ ਅਸਥਾਨ ਤੇ ਗੁਰੂ ਸਾਹਿਬ ਪ੍ਰਲੋਕ ਗਮਨ ਕਰ ਗਏ

ਹੋਰ ਤਸਵੀਰਾਂ

ਤ੍ਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰੂਦਵਾਰਾ ਸਾਹਿਬ, ਗੁਗ੍ਲ ਅਰ੍ਥ ਦੇ ਨ੍ਕ੍ਸ਼ੇ ਤੇ
 
 
  ਵ੍ਧੇਰੇ ਜਾਣ੍ਕਾਰੀ:-
ਗੁਰੂਦਵਾਰਾ ਸ਼੍ਰੀ ਸ੍ਚ੍ਖੰਡ ਹ੍ਜੂਰ ਸਾਹਿਬ

ਕਿਸ ਨਾਲ ਸ੍ਬੰਧ੍ਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪ੍ਤਾ
    ਨੰਦੇੜ
    ਜਿਲਾ :- ਨੰਦੇੜ
    ਰਾਜ :- ਮਹਾਰਾਸ਼੍ਟਰ
    ਫੋਨ ਨੰਬਰ:-੦੦੯੧-੨੪੬੨-੨੪੩੫੫੯, ੨੩੪੮੧੩, ੨੪੧੨੬੬
    ਫ਼ੈਕ੍ਸ :-੦੦੯੧-੦੨੪੬੨੨-੩੪੮੧੨



    MORE PHOTOS
     

     
     
    ItihaasakGurudwaras.com