ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   

ਗੁਰਦਵਾਰਾ ਸ਼੍ਰੀ ਸ਼ਿਕਾਰ ਘਾਟ ਸਾਹਿਬ ਮਹਾਰਾਸ਼ਟਰ ਰਾਜ ਦੇ ਜਿਲਾ ਨਾਂਦੇੜ ਦੇ ਪਿੰਡ ਪੁਨੇਗਾਓੰ ਵਿਚ ਸਥਿਤ ਹੈ | ਇਹ ਸਥਾਨ ਗੋਦਾਵਰੀ ਦੇ ਕੰਡੇ ਤੇ ਸਚਖੰਡ ਸਾਹਿਬ ਤੋਂ ੬ ਕਿ ਮਿ ਦੀ ਦੁਰੀ ਤੇ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਖੇਡਦੇ ਇਥੇ ਆਏ ਅਤੇ ਇਕ ਖਰਗੋਸ਼ ਦਾ ਸ਼ਿਕਾਰ ਕੀਤਾ ਜੋ ਕਿ ਪਿਛਲੇ ਜਨਮ ਵਿੱਚ ਭਾਈ ਮੁਲਾ ਖਤਰੀ ਸੀ | ਭਾਈ ਮੁਲਾ ਸਿਆਲ ਕੋਟ (ਪਾਕਿਸਤਾਨ ) ਰਹਿਣ ਵਾਲ ਸੀ ਉਹ ਇਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਯਾਤਰਾ ਕਰਦਾ ਸੀ | ਭਾਈ ਮਿਲੇ ਨੂੰ ਉਹਨਾਂ ਦੇ ਪਰਿਵਾਰ ਦਾ ਸੁਨੇਹਾ ਮਿਲਿਆ, ਉਹ ਅਪਣੀ ਯਾਤਰਾ ਵਿਚ ਹੀ ਛਡ ਕਿ ਘਰ ਵਾਪਿਸ ਆ ਗਏ | ਫ਼ੇਰ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮੁਲੇ ਖਤਰੀ ਨੂੰ ਮਿਲਣ ਉਹਨਾਂ ਦੇ ਘਰ ਗਏ ਤਾਂ ਉਹ ਗੁਰੂ ਸਾਹਿਬ ਤੋਂ ਲੁਕ ਗਿਆ ਕੇ ਕਿਤੇ ਫ਼ੇਰ ਗੁਰੂ ਸਾਹਿਬ ਲੰਬੀ ਯਾਤਰਾ ਤੇ ਨਾਲ ਨਾ ਲੈ ਜਾਣ | ਇਸ ਗਲ ਦਾ ਅਹਿਸਾਸ ਕਰਕੇ ਗੁਰੂ ਸਾਹਿਬ ਉਥੋਂ ਚਲੇ ਗਏ | ਅਤੇ ਦੁਸਰੇ ਪਾਸੇ ਭਾਇ ਮੁਲੇ ਨੂੰ ਸਪ ਨੇ ਡੰਗ ਮਾਰ ਦਿਤੀ ਅਤੇ ਉਹਨਾਂ ਦੀ ਮੋਤ ਹੋ ਗਈ | ਪਰ ਉਹਨਾਂ ਦੀ ਰੂਹ ਮੁਕਤੀ ਲਈ ਜਨਮ ਮਰਨ ਦੇ ਗੇੜ ਵਿਚ ਫ਼ਿਰਦੀ ਰਹੀ ਜਿਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤੀ ਬਖਸ਼ੀ|

ਤਸਵੀਰਾਂ ਲਈਆਂ ਗਈਆਂ :- ੧੬ ਦਿਸੰਬਰ, ੨੦੦੯
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਸ਼ਿਕਾਰ ਘਾਟ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ
  ਪੁਨੇਗਾਓੰ
  ਜਿਲਾ :- ਨੰਦੇੜ
  ਰਾਜ :- ਮਹਾਰਾਸ਼ਟਰ
  ਫੋਨ ਨੰਬਰ:-
   

   
   
  ItihaasakGurudwaras.com