ਗੁਰੂਦਵਾਰਾ ਸ਼੍ਰੀ ਮੱਲ ਅਖਾੜਾ ਸਾਹਿਬ ਜ਼ਿਲਾ ਤਰਨ ਤਾਰਨ ਦੇ ਸ਼ਹਿਰ ਖਡੂਰ ਸਾਹਿਬ ਵਿਚ ਸਥਿਤ ਹੈ | ਮੱਲ ਅਖਾੜਾ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਘਰ ਸੀ । ਜਦੋਂ ਮਾਈ ਭਰਾਈ ਜੀ ਦੇ ਘਰੋਂ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪ੍ਰਗਟ ਕੀਤਾ ਤਾਂ ਪਹਿਲਾ ਦੀਵਾਨ ਇਸ ਅਸਥਾਨ ਤੇ ਸਜਾਇਆ ਗਿਆ । ਗੁਰੂ ਅੰਗਦ ਦੇਵ ਸਾਹਿਬ ਜੀ ਸ਼ਬਦ ਦਾ ਲੰਗਰ ਚਲਾਉਂਦੇ ਸਨ ।
"ਲੰਗਰ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ।।
ਗੁਰੂ ਲੰਗਰ ਦੀ ਸੇਵਾ ਮਾਤਾ ਖੀਵੀ ਜੀ ਆਪਣੇ ਹੱਥੀਂ ਕਰਦੇ ਸਨ । ਲੰਗਰ ਵਿਚ ਦੇਸੀ ਘਿਉ ਵਾਲੀ ਖੀਰ ਬਣਦੀ ਸੀ ।
"ਲੰਗਰਿ ਦਉਲਤਿ ਵੰਡਿਐ ਰਸੁ ਅੰਮ੍ਰਿਤ ਖੀਰਿ ਘਿਆਲੀ।।
ਇਸ ਅਸਥਾਨ ਤੇ ਹੀ ਗੁਰੂ ਸਾਹਿਬ ਨੇ ਗੁਰਮੁਖੀ ਅੱਖਰ ਪ੍ਰਚੱਲਤ ਕੀਤੇ ਅਤੇ ਬੱਚਿਆਂ ਨੂੰ ਗੁਰਮੁਖੀ ਪੜਾਉਣਾ ਦਾ ਕਾਰਜ ਆਰੰਭਿਆ । ਗੁਰਮੁਖੀ ਦਾ ਪਹਿਲਾ ਸਕੂਲ ਇਸ ਅਸਥਾਨ ਤੋਂ ਹੀ ਸ਼ੁਰੂ ਹੋਇਆ । ਸਿੱਧਾਂ ਦੀ ਮੰਡਲੀ ਗੁਰੂ ਸਾਹਿਬ ਦੀ ਪ੍ਰੀਖਿਆ ਲੈਣ ਇਸ ਅਸਥਾਨ ਤੇ ਹੀ ਆਈ । ਗੁਰੂ ਸਾਹਿਬ ਨੇ ਦਰਸ਼ਨ ਵਾਸਤੇ ਹਮਾਯੂੰ ਬਾਦਸ਼ਾਹ ਵੀ ਇਸ ਅਸਥਾਨ ਤੇ ਆਇਆ । ਇਸ ਅਸਥਾਨ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਬੱਚਿਆਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਸਨ । ਇਸ ਕਰਕੇ ਇਸ ਅਸਥਾਨ ਦਾ ਨਾਂ ਗੁਰਦੁਆਰਾ ਮੱਲ ਅਖਾੜਾ ਸਾਹਿਬ ਪੈ ਗਿਆ।
ਤਸਵੀਰਾਂ ਲਈਆਂ ਗਈਆਂ :- ੭ ਨਵੰਬਰ, ੨੦੦੬. |
|
|
| ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
| |
|
|
| |
| |
ਵਧੇਰੇ ਜਾਣਕਾਰੀ :- ਗੁਰੂਦਵਾਰਾ ਸ਼੍ਰੀ ਮੱਲ ਅਖਾੜਾ ਸਾਹਿਬ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਅੰਗਦ ਦੇਵ ਜੀ
ਪਤਾ ਖਡੂਰ ਸਾਹਿਬ ਜ਼ਿਲਾ :- ਤਰਨਤਾਰਨ ਰਾਜ :- ਪੰਜਾਬ.
ਫ਼ੋਨ ਨੰਬਰ :- |
|
| |
|
|
| |
| |
|