ਗੁਰੂਦਵਾਰਾ ਸ਼੍ਰੀ ਤਪਿਆਣਾ ਸਾਹਿਬ ਜ਼ਿਲਾ ਤਰਨ ਤਾਰਨ ਦੇ ਸ਼ਹਿਰ ਖਡੂਰ ਸਾਹਿਬ ਵਿਚ ਸਥਿਤ ਹੈ | ਇਸ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਸ਼ਬਦ ਕੀਰਤਨ ਕਰਿਆ ਕਰਦੇ ਸਨ । ਇੱਥੇ ਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਜੀ ਪਾਸੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ । ਜਨਮ ਸਾਖੀ ਪੂਰੀ ਹੋਣ ਉਪਰੰਤ ਭਾਈ ਬਾਲਾ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗੇ ਕਿ ਮੈਂ ਬਹੁਤ ਬ੍ਰਿਧ ਹੋ ਗਿਆ ਹੈ, ਮੈਨੂੰ ਸੱਚਖੰਡ ਜਾਣ ਦੀ ਆਗਿਆ ਬਖਸੋਂ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਜੀ ਨੇ ਕਿਹਾ ਕਿ ਤੁਹਾਡੀ ਉਮਰ ੨ ਮਹਿਨੇ ਬਾਕੀ ਹੈ । ਜਦੋਂ ਭਾਈ ਬਾਲਾ ਜੀ ਸੱਚਖੰਡ ਚਲੇ ਗਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੱਥੀਂ ਭਾਈ ਬਾਲਾ ਜੀ ਦੀ ਦੇਹ ਦਾ ਸੰਸਕਾਰ ਕੀਤਾ । ਸਰੋਵਰ ਦੇ ਦੂਜੇ ਪਾਸੇ ਜਿਹੜਾ ਗੁਰਦੁਆਰਾ ਹੈ, ਉਸ ਅਸਥਾਨ ਤੇ ਬੈਠ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਤਪ ਕਰਿਆ ਕਰਦੇ ਸਨ।
ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੬. |
|
|
| ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
| |
|
|
| |
| |
ਵਧੇਰੇ ਜਾਣਕਾਰੀ :- ਗੁਰੂਦਵਾਰਾ ਸ਼੍ਰੀ ਤਪਿਆਣਾ ਸਾਹਿਬ
ਕਿਸ ਨਾਲ ਸੰਬੰਧਤ ਹੈ:- ਸ੍ਰੀ ਗੁਰੂ ਨਾਨਕ ਦੇਵ ਜੀਸ਼੍ਰੀ ਗੁਰੂ ਅੰਗਦ ਦੇਵ ਜੀਭਾਈ ਬਾਲਾ ਜੀ ਪਤਾ ਖਡੂਰ ਸਾਹਿਬ ਜ਼ਿਲਾ :- ਤਰਨ ਤਾਰਨ ਰਾਜ :- ਪੰਜਾਬ
ਫ਼ੋਨ ਨੰਬਰ :- |
|
| |
|
|
| |
| |
|