ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪੰਜਵੀ ਅਤੇ ਬਾਬੇ ਸ਼ਹੀਦਾਂ ਸਾਹਿਬ ਜਿਲਾ ਅਮ੍ਰਿਤਸਰ ਪਿੰਡ ਗੁਰੂ ਕੀ ਵਡਾਲੀ ਵਿਚ ਸਥਿਤ ਹੈ | ਇਹ ਉਹ ਪਵਿਤਰ ਸਥਾਨ ਹੈ ਜਿਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਆਵੇ ਇਟਾਂ ਦੇ ਤਿਆਰ ਕਰਕੇ ਪਕਾਇਆ | ਇਸ ਨਗਰ ਨੂੰ ਵਸਾਇਆ ਅਤੇ ਨਾਲ ਹੀ ਗੁਰਦਵਾਰਾ ਸਾਹਿਬ ਅਤੇ ਛੇ ਖੁਹਾਂ ਦੀ ਸੇਵਾ ਕਰਵਾਈ | ਛੇ ਖੁਹਾਂ ਵਿਚ ੨੧ ਮਾਹਲਾਂ ਚਲਾਈਆਂ | ਸ਼੍ਰੀ ਅਮ੍ਰਿਤਸਰ ਦੀ ਵਾਪਸੀ ਤੇ ਇਟਾਂ ਉਤੇ ਨਗਰ ਦੀ ਰਾਖੀ ਲਈ ਬੇਨਤੀ ਕੀਤੀ | ਗੁਰੂ ਸਾਹਿਬ ਨੇ ਬੇਰੀ ਦਾ ਮੋਹੜਾ ਗਡਿਆ ਤੇ ਅਗੰਮੀ ਸ਼ਹੀਦਾ ਦਾ ਪਹਿਰਾ ਲਗਾਇਆ ਅਤੇ ਨਾਲ ਹੀ ਵਰ ਦਿਤਾ ਕੇ ਐਤਵਾਰ ਵਾਲੇ ਦਿਨ ਇਸ਼ਨਾਨ ਕਰਨ ਨਾਲ ਸੁੱਕੇ ਬੱਚੇ ਹਰੇ ਹੋਇਆ ਕਰਨਗੇ | ਹੁਣ ਵੀ ਸੰਗਤਾ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਝੋਲੀ ਭਰਕੇ ਜਾਂਦੀਆਂ ਹਨ

ਤਸਵੀਰਾਂ ਲਈਆਂ ਗਈਆਂ :- ੨੪ ਦਿਸੰਬਰ, ੨੦੦੬.
 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪੰਜਵੀ ਅਤੇ ਬਾਬੇ ਸ਼ਹੀਦਾਂ ਸਾਹਿਬ, ਗੁਰੂ ਕੀ ਵਡਾਲੀ

ਕਿਸ ਨਾਲ ਸੰਬੰਧਤ ਹੈ :- :-
 • ਸ਼੍ਰੀ ਗੁਰੂ ਅਰਜਨ ਦੇਵ ਜੀ

 • ਪਤਾ:-
  ਪਿੰਡ :- ਗੁਰੂ ਕੀ ਵਡਾਲੀ
  ਜਿਲਾ :- ਅਮ੍ਰਿਤਸਰ
  ਰਾਜ :- ਪੰਜਾਬ
   

   
   
  ItihaasakGurudwaras.com