ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੰਜ ਦਾ ਖੂਹ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸੁਲਤਾਨ ਵਿਚ ਸਥਿਤ ਹੈ | ਭਾਈ ਮੰਝ ਜੀ ਜਿਨ੍ਹਾ ਦਾ ਅਸਲ ਨਾਮ ’ਤੀਰਥਾ’ ਸੀ, ਇਹ ਸੁਲਤਾਨੀਏ ਦੇ ਵੱਡੇ ਆਗੂ ਤੇ ਪ੍ਰਚਾਰਕ ਸਨ ਅਤੇ ਜ਼ਿਲ੍ਹਾ ਹੋਸ਼ਿਆਰਪੁਰ ਦੇ ਪਿੰਡ ਕੰਗਮਈ ਦੇ ਰਹਿਣ ਵਾਲੇ ਸਨ । ਇਹਨਾਂ ਘਰ ਵਿਚ ਸਖੀ ਸਰਵਰ ਦਾ ’ਪੀਰਖਾਨਾ’ ਵੀ ਸੀ। ਤੀਰਥਾ ਜੀ ਹਰ ਸਾਲ ਨਿਗਾਹੇ ਸਰਵਰ ਪੀਰ ਦੀ ਯਾਤਰਾ ਤੇ ਜਾਇਆ ਕਰਦੇ ਸਨ । ਇਹ ਪਿੰਡ ਦੇ ਚੋਧਰੀ ਸਨ। ਚੋਧਰੀ ਪਿੰਡ ਦਾ ਮਾਲਕ ਹੀ ਹੁੰਦਾ ਹੈ। ਇਹਨਾਂ ਪਾਸ ਇਤਨਾ ਧੰਨ ਸੀ ਕੀ ਉਸ ਦੀ ਦੌਲਤ ਦੀਆਂ ਧੁਮਾਂ ਦੂਰ-ਦੂਰ ਤੱਕ ਪਈਆਂ ਹੋਈਆ ਸਨ। ਭਾਈ ਮੰਝ ਜੀ, ਪਿੰਡ ਕੰਗ ਮਾਈ (ਜਿਲ੍ਹਾ ਹੁਸ਼ਿਆਰਪੁਰ) ਦਾ ਰਹਿਣ ਵਾਲੇ ਸਨ | ਇਹਨਾਂ ਦੇ ਘਰ ਵਿੱਚ ਦੋ ’ਪੀਰਖਾਨੇ’ ਸੀ। ਉਸ ਪੀਰਖਾਨੇ ਤੇ ਹਰ ਵੀਰਵਾਰ ਨੂੰ ਨੇਮ ਨਾਲ ਰੋਟ ਚੜਾਂਦੇ ਸਨ। ਅਤੇ ਵੱਡਾ ਜਥਾ ਸ਼ਰਧਾਲੂਆਂ ਦਾ ਲੈ ਕੇ ਪ੍ਰਚਾਰ ਤੇ ਨਿਕਲਦੇ ਸਨ। ਕਈ ਵਾਰ ਜਥੇ ਨੂੰ ਨਾਲ ਲੈ ਕੇ ਨਿਗਾਹੇ ਜਾਂਦੇ ਸਨ। ਸੰਨ ੧੫੮੫ ਦੀ ਗੱਲ ਹੈ ਕਿ ਆਪ ਜਥੇ ਸਮੇਤ ਨਿਗਾਹੇ ਤੋਂ ਹੋ ਕੇ ਵਾਪਸ ਪਿੰਡ ਜਾ ਰਹੇ ਸਨ, ਕਿ ਅੰਮ੍ਰਿਤਸਰ ਠਹਿਰੇ। ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸੰਗਤ ਦੀ ਰਹਿਣੀ ਬਹਿਣੀ ਅਤੇ ਸਿੱਖਾਂ ਦੇ ਜੀਵਣ ਦੇ ਦਰਸ਼ਨ ਕੀਤੇ ਸਤਿਗੁਰਾਂ ਦੇ ਉਪਦੇਸ ਗ੍ਰਹਿਣ ਕੀਤੇ ਤਾਂ ਗੁਰੂ ਘਰ ਦੇ ਹੀ ਹੋ ਕੇ ਰਹਿ ਗਏ। ਐਸਾ ਅਨੰਦ, ਖੇੜਾ, ਸੇਵਾ, ਸਿਮਰਨ ਅਤੇ ਸਤਿਸੰਗ ਉਸ ਨੇ ਕਦੀ ਨਹੀ ਸੀ ਵੇਖਿਆ। ਉਸ ਨੇ ਵੀ ਸਤਿਗੁਰਾਂ ਕੋਲੋਂ ਸਿੱਖੀ ਦੀ ਦਾਤ ਮੰਗੀ। ਸਤਿਗੁਰੂ ਅਰਜਨ ਸਾਹਿਬ ਨੇ ਫੁਰਮਾਇਆ ’ਪੁਰਖਾ’ ਸਿੱਖੀ ਉਤੇ ਸਿੱਖੀ ਨਹੀ ਟਿਕਦੀ। ਪਹਿਲਾ ਉਹਨਾਂ ਚੀਜਾਂ ਦਾ ਤਿਆਗ ਕਰ ਜੋ ਸਿੱਖ-ਮਤ ਦੇ ਉਲਟ ਹਨ। ਤਾਂ ਤੂੰ ਸਿੱਖੀ ਨਿਭਾ ਸਕੇਂਗਾ। ਫਿਰ ਸਿੱਖੀ ਵਿੱਚ ਅਕਾਲ ਪੁਰਖ ਦੇ ਲੜ ਲਗੀਦਾ ਹੈ। ਅਤੇ ਸੱਚ ਦੇ ਮਾਰਗ ਤੇ ਚਲਦਿਆਂ ਆਮ ਲੋਕਾਂ ਦੀ ਨਰਾਜਗੀ ਵੀ ਬਰਦਾਸ਼ਤ ਕਰਨੀ ਪੈਂਦੀ ਹੈ। ਜੇ ਤੂੰ ਅਜਿਹੀ ਕੁਰਬਾਨੀ ਕਰ ਸਕਦਾ ਹੈ। ਤਾਂ ਸਿੱਖੀ ਉਤੇ ਚਲ ਸਕੇਂਗਾ ਸਰਵਰ ਦੀ ਪੂਜਾ ਛੱਡ ਦਿੱਤੀ। ਕੁਦਰਤ ਦਾ ਭਾਣਾ ਐਸਾ ਹੋਇਆ ਕਿ ਉਸ ਦਾ ਮਾਲ ਡੰਗਰ (ਬੈਲ, ਮੱਝਾ ਗਾਂਵਾਂ ਆਦਿ) ਮਰਨੇ ਸੁਰੂ ਹੋ ਗਏ। ਪਰ ਭਾਈ ਜੀ ਅਡੋਲ, ਅਕਾਲ ਪੁਰਖ ਉਤੇ ਭਰੋਸਾ ਰੱਖ ਕੇ ਆਪਣੇ ਕੰਮ ਵਿੱਚ ਮਸਤ ਰਹੇ। ਫਿਰ ਲੋਕਾਂ ਨੇ ਭਾਈ ਮੰਝ ਦੀ ਸ਼ਕਾਇਤ ਕਰਕੇ ਉਨ੍ਹਾਂ ਨੂੰ ਪਿੰਡ ਦੇ ਪ੍ਰਧਾਨ (ਚੋਧਰੀ) ਦੀ ਥਾਂ ਤੋਂ ਵੀ ਹਟਾ ਦਿਤਾ, ਪਰ ਭਾਈ ਜੀ ਦ੍ਰਿੜ ਰਹੇ। ਤੇ ਫਿਰ ਭਾਈ ਮੰਝ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸ ਆ ਗਏ। ਅਤੇ ਗੁਰੂ ਘਰ ਦੀ ਸੇਵਾ ਵਿੱਚ ਜੁਟ ਗਏ। ਇਸ ਤਰ੍ਹਾਂ ਉਹ ਸਿੱਖੀ ਦੀ ਕਮਾਈ ਕਰਨ ਲੱਗੇ। ਉਹਨਾਂ ਨੇ ਆਪਣੇ ਜਿਮੇਂ ਲੰਗਰ ਵਾਸਤੇ ਲੱਕੜੀਆਂ ਲਿਆਉਣ ਦੀ ਸੇਵਾ ਲਈ। ਹਰ ਰੋਜ ਸਿਮਰਨ ਭਜਨ ਤੇ ਗੁਰੂ ਉਪਦੇਸਾਂ ਨੂੰ ਸੁਣਨ ਤੋਂ ਬਾਦ, ਉਹ ਜੰਗਲ ਵਿਚੋਂ ਲੱਕੜੀਆਂ ਕੱਟਣ ਲਈ ਤੁਰ ਪੈਂਦੇ, ਅਤੇ ਇਹ ਕਹਿੰਦੇ ਫਿਰਦੇ ਕਿ ਝੂਠਾ ਧੰਨ ਚਲਾ ਗਿਆ। ਤਾਂ ਕੋਈ ਫਿਕਰ ਨਹੀਂ, ਸਚੇ ਧੰਨ ਦੀ ਪ੍ਰਾਪਤੀ ਹੋ ਗਈ ਹੈ। ਭਾਈ ਮੰਝ ਜੀ ’ਸੁਲਤਾਨ ਵਿੰਡ’ ਦੇ ਨੇੜੇ ਜੰਗਲ ਵਿਚੋਂ ਲੱਕੜਾਂ ਲਿਆਉਦੇ ਸਨ। ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੈ। ਇਕ ਦਿਨ ਐਸਾ ਹੋਇਆ ਲੱਕੜਾ ਸਿਰ ਤੇ ਚੁੱਕ ਕੇ ਅੰਮ੍ਰਿਤਸਰ ਨੂੰ ਮੁੜ ਰਹੇ ਸਨ। ਬਹੁਤ ਹਨੇਰੀ ਝੱਖੜ ਆਇਆ। ਭਾਈ ਜੀ ਲੱਕੜਾ ਨੂੰ ਸੰਭਾਲਦੇ ਤੁਰ ਰਹੇ ਸਨ। ਹਨੇਰੀ ਦੇ ਜੋਰ ਨਾਲ ਇਕ ਖੂਹ ਵਿੱਚ ਡਿੱਗ ਪਏ ਖੂਹ ਬਹੁਤਾ ਡੂੰਘਾ ਨਹੀ ਸੀ। ਅਤੇ ਪਾਣੀ ਵੀ ਬਹੁਤ ਥੋੜਾ ਸੀ। ਭਾਈ ਜੀ ਨੇ ਲੱਕੜਾਂ ਸਿਰ ਤੇ ਰੱਖੀ ਰੱਖੀਆਂ ਤਾਂ ਕਿ ਭਿੱਜ ਨਾ ਜਾਣ। ਅਤੇ ਆਪ ਸਾਰੀ ਰਾਤ ਖੂਹ ਵਿੱਚ ਖਲੋ ਕੇ ਬਾਣੀ ਦਾ ਗਾਇਣ ਕਰਦੇ ਰਹੇ। ਓਧਰ ਰਾਤ ਭਾਈ ਮੰਝ ਜੀ ਦੇ ਨਾ ਆਉਣ ਕਰਕੇ ਜਦੋਂ ਗੁਰੂ ਸਾਹਿਬ ਨੇ ਧਿਆਨ ਮਾਰਿਆ ਤਾਂ ਭਾਈ ਮੰਝ ਜੀ ਨੂੰ ਖੂਹ ਵਿੱਚ ਡਿੱਗਾ ਡਿੱਠਾ। ਸ਼੍ਰੀ ਗੁਰੂ ਅਰਜਨ ਦੇਵ ਜੀ ਆਪ ਸਿਖਾਂ ਸਮੇਤ ਖੂਹ ਵੱਲ ਦੌੜੇ ਅਤੇ ਰੱਸਾ ਪਾ ਕੇ ਬਾਹਰ ਕੱਢਣਾ ਚਾਹਿਆ ਤਾਂ ਮੰਝ ਜੀ ਨੇ ਕਿਹਾ ਕਿ ਪਹਿਲਾ ਲੱਕੜਾਂ ਕੱਢੋ। ਤਾਂ ਕਿ ਲੰਗਰ ਪੱਕ ਸਕੇ। ਬਾਅਦ ਵਿੱਚ ਭਾਈ ਜੀ ਨੂੰ ਬਾਹਰ ਕੱਢਿਆ। ਨਿਕਲਦਿਆਂ ਨੂੰ ਹੀ ਗੁਰੂ ਸਾਹਿਬ ਨੇ ਛਾਤੀ ਨਾਲ ਲਾਇਆ ਤੇ ਸਲੋਕ ਉਚਾਰਿਆ। "ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ।। ਮੰਝ ਗੁਰੂ ਬੋਹਿਥਾ ਜੱਗ ਲੰਘਣਹਾਰਾ" ਅਤੇ ਨਾਲ ਹੀ ਗੁਰੂ ਸਾਹਿਬ ਨੇ ਭਾਈ ਮੰਝ ਨੂੰ ਕਿਹਾ, ਤੁਸੀ ਇਮਤਿਹਾਨ ਵਿਚੋਂ ਪਾਸ ਹੋਏ ਹੋ। ਮੰਗੋ ਕੀ ਕੁਛ ਮੰਗਣ ਹੈ। ਤਾਂ ਭਾਈ ਜੀ ਨੇ ਇਹ ਕੁਝ ਮੰਗਿਆ ਕੇ ਮੈਨੂੰ ਸਿੱਖੀ ਤੋਂ ਬਿਰਕਣ ਨਾ ਦੇਣਾ ਅਤੇ ਸਿੱਖੀ ਮੇਰੇ ਨਾਲ ਨਿਭੇ। ਤੇ ਗੁਰੂ ਸਾਹਿਬ ਨੇ ਕਿਹਾ। ਸਿੱਖੀ ਨਾਲ ਤੇ ਤੁਸੀ ਪਹਿਲਾਂ ਹੀ ਜੁੜ ਹੋ। ਹੋਰ ਕੁਝ ਮੰਗੋ। ਤਾਂ ਭਾਈ ਜੀ ਨੇ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਕੋਲੋਂ ਐਨੇ ਸਖਤ ਇਮਤਿਹਾਨ ਨਾ ਲੈਣੇ। ਕਾਰਨ ਕਲਯੁਗ ਦਾ ਭਿਆਨਕ ਸਮਾਂ ਹੈ। ਸਿੱਖਾਂ ਤੋਂ ਦਿਤੇ ਨਹੀ ਜਾਣੇ, ਲੰਗਰ ਦਾ ਪ੍ਰਸਾਦ ਨਾ ਖੋਹਣਾ ਤਾਂ ਗੁਰੂ ਸਾਹਿਬ ਨੇ ਕਿਹਾ ਜਾ ਤੂੰ ਸਾਡਾ ਸਰੂਪ ਹੋਇਆ ਜੋ ਬੋਲੇਗਾ ਸਭ ਪੂਰਾ ਹੋਊ। ਤਦ ਗੁਰੂ ਸਾਹਿਬ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਹੁਸ਼ਿਆਰਪੁਰ ਘਰ ਭੇਜ ਦਿੱਤਾ

ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੬.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੰਜ ਦਾ ਖੂਹ ਸਾਹਿਬ, ਸੁਲਤਾਨਵਿੰਡ

ਕਿਸ ਨਾਲ ਸੰਬੰਧਤ ਹੈ:-
 • ਸ਼੍ਰੀ ਗੁਰੂ ਅਰਜਨ ਦੇਵ ਜੀ
 • ਭਾਈ ਮੰਝ ਜੀ

 • ਪਤਾ
  ਪਿੰਡ :- ਸੁਲਤਾਨਵਿੰਡ
  ਜ਼ਿਲ੍ਹਾ :- ਅਮ੍ਰਿਤਸਰ
  ਰਾਜ :- ਪੰਜਾਬ
  ਫ਼ੋਨ ਨੰਬਰ :-
   

   
   
  ItihaasakGurudwaras.com