ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਸੰਨ੍ਹ ਸਾਹਿਬ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਗਿਲਾਂ ਵਿਚ ਸਥਿਤ ਹੈ | ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਇਸੇ ਨਗਰ ਬਾਸਰਕੇ ਗਿੱਲਾਂ ਵਿਖੇ ਹੋਇਆ । ਸ਼੍ਰੀ ਗੁਰੂ ਅਮਰਦਾਸ ਜੀ ਬੀਬੀ ਅਮਰੋ ਜੀ ਰਾਹੀਂ ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੀ ਸੇਵਾ ਵਿਚ ਜੁੱਟ ਗਏ । ੧੨ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਸਾਲ ਬਿਆਸ ਦਰਿਆ ਤੋਂ ਜਲ ਦੀ ਗਾਗਰ ਲਿਆਉਂਦੇ ਸਨ | ਸ਼੍ਰੀ ਗੁਰੂ ਅਮਰ ਦਾਸ ਜੀ ਦੀ ਸੇਵਾ ਤੋਂ ਖੁਸ਼ ਜੋ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦੀ ਬਖਸ਼ਸ਼ ਕੀਤੀ । ਭਾਈ ਦਾਤੂ ਜੀ ਤੇ ਭਾਈ ਦਾਸੁ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਨੇ ਗੁਰਗੱਦੀ ਦੀ ਈਰਖਾ ਕਰਕੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ | ਗੁਰੂ ਸਾਹਿਬ ਇਸ ਈਰਖਾ ਤੋਂ ਦੂਰ ਰਹਿਣ ਲਈ ਆਪਣੇ ਹੀ ਨਗਰ ਬਾਸਰਕੀ ਗਿੱਲਾਂ ਵਿਖੇ ਬਾਹਰ ਇਸੇ ਅਸਥਾਨ ਤੇ ਕੱਚੇ ਕੋਠੇ ਵਿਚ ਬੈਠ ਗਏ | ਗੁਰੂ ਸਾਹਿਬ ਨੇ ਬਾਹਰ ਲਿਖ ਕੇ ਲਗਾ ਦਿੱਤਾ ਦਰਵਾਜਾ ਖੋਲਣ ਵਾਲਾ ਗੁਰੂ ਦਾ ਸਿੱਖ ਨਹੀਂ ਹੋਵੇਗਾ । ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਲਿਖਿਆ ਪੜ ਕੇ ਪਿਛੋ ਦੀ ਸੰਨ੍ਹ (ਪਾੜ) ਲਾ ਕੇ ਸੰਗਤਾ ਸਮੇਤ ਗੁਰੂ ਸਾਹਿਬ ਦੇ ਦਰਸ਼ਨ ਕੀਤੇ । ਗੁਰੂ ਸਾਹਿਬ ਨੇ ਖੁਸ਼ ਹੋ ਕੇ ਕਿਹਾ । ਇਹ ਕਲਯੁਗੀ ਜੀਵਾਂ ਦਾ ਉਧਾਰ ਘਰ ਬਣਾ ਦਿੱਤਾ ਹੈ । ਵਰ ਬਖਸ਼ਸ਼ ਕੀਤਾ ।

ਸੰਨ ਬੀਚ ਨਰ ਜੋ ਲਖ ਜਾਵੈ।।
ਸੋ ਨਰ ਜਮ ਕੈ ਪੰਥ ਨਾ ਪਾਵੈ।।

ਜੋ ਇਸ ਸੰਨ ਵਿਚੋ ਇਕ ਮਨ ਨਾਲ ਲੰਘੇ ਗਾ ਉਸਦੀ ਚੁਰਾਸੀ ਕੱਟੀ ਜਾਵੇਗੀ।

ਤਸਵੀਰਾਂ ਲਈਆਂ ਗਈਆਂ :-੨੪ ਦਿਸੰਬਰ ੨੦੦੬
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਪਤਾ:-
ਪਿੰਡ ਬਾਸਰਕੇ ਗਿਲਾਂ
ਜ਼ਿਲਾ ਅੰਮ੍ਰਿਤਸਰ
ਰਾਜ :- ਪੰਜਾਬ
ਫ਼ੋਨ ਨੰਬਰ :-੦੦੯੧-੧੮੩-੨੨੫੯੮੫੬
 

 
 
ItihaasakGurudwaras.com