ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਸਮਾਧ ਬਾਬਾ ਬੁੱਢਾ ਜੀ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਰਮਦਾਸ ਵਿਚ ਸਥਿਤ ਹੈ | ਸੰਮਤ ੧੫੭੫ ਬਿ: ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਨੂੰ ਤਾਰਦੇ ਹੋਏ ਨਗਰ ਰਮਦਾਸ ਦੇ ਨੇੜੇ ਇਕ ਟਾਹਲੀ ਦੇ ਦਰੱਖਤ ਥੱਲੇ ਬੈਠੇ ਸਨ, ਤਾਂ ਇੱਕ ਬਾਲਕ ਨਾਲ ਉਹਨਾਂ ਦਾ ਮਿਲਾਪ ਹੋਇਆ । ਜਦੋਂ ਗੁਰੂ ਸਾਹਿਬ ਨੇ ਛੋਟੇ ਜਿਹੇ ਬਾਲਕ ਨੂੰ ਬਿਬੇਕ ਅਤੇ ਵੈਰਾਗ ਦੀਆਂ ਗੱਲਾਂ ਕਰਦਿਆਂ ਸੁਣਿਆ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ "ਤੂੰ ਹੈ ਬੱਚਾ" ਪਰ ਗੱਲਾਂ ਬੁੱਢਿਆਂ ਵਾਲਿਆਂ ਕਰਦਾ ਹੈ ਤੂੰ ਬੱਚਾ ਨਹੀ ਬੁੱਢਾ ਹੈ ਅਤੇ ਮੇਹਰ ਦੀ ਨਿਗਾ ਨਦਰਿ ਨਿਹਾਲ ਕਰਕੇ (ਬੁੱਢੇ ਦਾ ਖਿਤਾਬ) ਬਖਸਿਆਂ ਇਹ ਟਾਹਲੀ ਦਾ ਦਰੱਖਤ ਅੱਜ ਗੁਰੂਦਵਾਰਾ ਸਾਹਿਬ ਅੰਦਰ "ਸਭਾਇਮਾਨ" ਹੈ ।

ਜਿਸ ਅਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਹੈ। ਇਸ ਅਸਥਾਨ ਤੇ ਸੰਮਤ ੧੬੮੮ ਬਿ: ਨੂੰ ਬਾਬਾ ਜੀ ਦੀ ਚਿਖਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਰੀ ਕੀਤੀ । ਸਿੱਖ ਪੰਰਪਰਾ ਅਨੁਸਾਰ ਅਰਦਾਸ ਕੀਤੀ ਅਤੇ ਚਿਖਾ ਨੂੰ ਅਗਨੀ ਬਾਬਾ ਜੀ ਦੇ ਛੋਟੇ ਪੁੱਤਰ ਭਾਈ ਭਾਨਾ ਜੀ ਨੇ ਵਿਖਾਈ । ਲਾਗੇ ਜੋ ਥੜਾ ਸਾਹਿਬ ਹੈ ਇਸ ਅਸਥਾਨ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੋਹਿਲੇ ਦਾ ਪਾਠ ਕੀਤਾ, ਉਸ ਸਮੇ ਬਾਬਾ ਜੀ ਦੀ ਅਯੂ ੧੨੫ ਸਾਲ ੧੧ ਮਹਿਨੇ ੧੧ ਦਿਨ ਸੀ । ਗੁਰੂ ਸਾਹਿਬ ਨਾਲ ਭਾਈ ਗੁਰਦਾਸ ਜੀ, ਤਾ ਬਿੱਧੀ ਚੰਦ ਜੀ, ਭਾਈ ਜੇਠਾ ਜੀ ਚੋਣਵੇ ਸਿੱਖ ਤੇ ਸੰਗਤਾ ਹਾਜਰ ਸਨ ।

ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਵਰ ਨਾਲ ਹੀ ਸ੍ਰੀ ਹਰਿ ਗੋਬਿੰਦ ਸਾਹਿਬ ਜੀ ਨੇ ਅਵਤਾਰ ਧਾਰਿਆ।

ਤਸਵੀਰਾਂ ਲਈਆਂ ਗਈਆਂ :- ੨੩ ਦਿਸੰਬਰ, ੨੦੦੬.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਸਮਾਧ ਬਾਬਾ ਬੁੱਢਾ ਜੀ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
 • ਬਾਬਾ ਬੁੱਢਾ ਜੀ

 • ਪਤਾ:-
  ਪਿੰਡ :- ਰਮਦਾਸ
  ਜ਼ਿਲਾ :- ਅੰਮ੍ਰਿਤਸਰ
  ਰਾਜ :- ਪੰਜਾਬ
  ਫ਼ੋਨ ਨੰਬਰ :-
   

   
   
  ItihaasakGurudwaras.com