ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਅੜੀਸਰ ਸਾਹਿਬ ਜ਼ਿਲਾ ਬਰਨਾਲਾ ਦੇ ਪਿੰਡ ਧੋਲਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਗੁਰੂਦਵਾਰਾ ਸ਼੍ਰੀ ਕਚਾ ਗੁਰੂਸਰ ਸਾਹਿਬ ਵਾਲੇ ਸਥਾਨ ਤੋਂ ਚਲਕੇ ਆਏ | ਗੁਰੂ ਸਾਹਿਬ ਦਾ ਘੋੜਾ ਇਥੇ ਆਕੇ ਰੁਕ ਗਿਆ ਅਤੇ ਅਗੇ ਨਹੀਂ ਗਿਆ | ਜਦ ਸੰਗਤ ਨੇ ਗੁਰੂ ਸਾਹਿਬ ਨੂੰ ਪੁਛਿਆ ਤਾਂ ਗੁਰੂ ਸਾਹਿਬ ਨੇ ਦਸਿਆ ਕੇ ਅਗੇ ਤੰਬਾਕੂ ਦੇ ਖੇਤ ਹਨ ਜੋ ਕਿ ਕਿਸੇ ਮੁਸਲਮਾਨ ਕਿਸਾਨ ਦੇ ਹਨ | ਗੁਰੂ ਸਾਹਿਬ ਨੇ ਦਸਿਆ ਕੇ ਵਖਤ ਆਉਗਾ ਜਦੋਂ ਇਥੇ ਹਰ ਪਾਸੇ ਗੁਰ ਸਿਖਾਂ ਦਾ ਵਾਸਾ ਹੋਉਗਾ | ਗੁਰੂ ਸਾਹਿਬ ਨੇ ਇਸ ਸਥਾਨ ਨੂੰ ਵਰ ਬਖਸ਼ਿਆ ਕੇ ਲੋਕਾਂ ਦੀਆਂ ਮਨੋਕਾਮ ਨਾਵਾਂ ਪੁਰੀਆਂ ਹੋਣਗੀਆਂ | ਇਸ ਸਥਾਨ ਤੋਂ ਅਗੇ ਗੁਰੂ ਸਾਹਿਬ ਗੁਰੂਦਵਾਰਾ ਸੋਹਿਆਣਾ ਸਾਹਿਬ ਵਾਲੇ ਸਥਾਨ ਤੇ ਚਲੇ ਗਏ |

ਤਸਵੀਰਾਂ ਲਈਆਂ ਗਈਆਂ :- ੨੬ ਨਵੰਬਰ, ੨੦੧੦.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਅੜੀਸਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਪਿੰਡ :- ਧੋਲਾ
    ਜ਼ਿਲਾ :- ਬਰਨਾਲਾ
    ਰਾਜ :- ਪੰਜਾਬ.
    ਫ਼ੋਨ ਨੰਬਰ:-
     

     
     
    ItihaasakGurudwaras.com