ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ ਜ਼ਿਲਾ ਬਰਨਾਲਾ ਦੇ ਪਿੰਡ ਸੇਖਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਮਾਲਵਾ ਫ਼ੇਰੀ ਦੋਰਾਨ ਆਏ | ਗੁਰੂ ਸਾਹਿਬ ਇਥੇ ਆਕੇ ਪਾਣੀ ਦੇ ਨੇੜੇ ਸਥਾਨ ਤੇ ਬੈਠੇ | ਗੁਰੂ ਸਾਹਿਬ ਨੇ ਆਪ ਉਸ ਪਾਣੀ ਵਿਚ ਇਸ਼ਨਾਨ ਕੀਤਾ ਅਤੇ ਵਰ ਦਿਤਾ ਕਿ ਜੋ ਕੋਈ ਵੀ ਇਸ ਵਿਚ ਇਸ਼ਨਾਨ ਕਰੁਗਾ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਇਥੇ ਇਕ ਚੋਧਰੀ ਤਿਰਲੋਕ ਜਵੰਦਾ ਨਾਮ ਦਾ ਵਿਅਕਤੀ ਰਹਿੰਦਾ ਸੀ | ਉਹ ਇਸ ਇਲਾਕੇ ਦਾ ਸਰਦਾਰ ਸੀ ਅਤੇ ਘਮੰਡੀ ਸੀ | ਉਹ ਇਲਾਕਾ ਜਵੰਦਾ ਗੋਤ ਦਾ ਸੀ ਅਤੇ ਉਹਨਾਂ ਦੇ ੨੨ ਪਿੰਡ ਸਨ | ਚੋਧਰੀ ਤਿਰਲੋਕ ਮਾਧੋ ਦਾਸ ਸਾਧੁ ਦਾ ਚੇਲਾ ਸੀ | ਜਦ ਗੁਰੂ ਸਾਹਿਬ ਸੰਗਤ ਨਾਲ ਬੈਠੇ ਸਨ ਤਾਂ ਤਿਰਲੋਕਾ ਘੋੜੇ ਤੇ ਸਵਾਰ ਹੋ ਕੇ ਉਧਰ ਦੀ ਨਿਕਲਿਆ | ਸੰਗਤ ਨੇ ਗੁਰੂ ਸਾਹਿਬ ਨੂੰ ਤਿਰਲੋਕੇ ਬਾਰੇ ਦਸਿਆ | ਗੁਰੂ ਸਾਹਿਬ ਬੋਲੇ

" ਸੁਨਿ ਸਤਿਗੁਰ ਬੋਲੇ ਰਿਸ ਭੋਏ | ਨਹਿਂ ਬਾਹੀਆ ਤੇਹੀਆ ਕੋਈ ||"
ਕੁਛ ਨਹਿਂ ਰਹਿਰ ਉਜਰ ਸਭ ਜਾਵਿਹ | ਬਚਿਹ ਜੁ ਅਪਰਸੁ ਗਾਂਮ ਬਸਾਵਹਿ||
ਨਹਿਂ ਸਰਦਾਰੀ ਨਹਿਂ ਸਰਦਾਰ | ਮਰਿ ਮਰਿ ਜੰਨਮਹਿਂ ਹੋਇ ਖੁਆਰ||
"

ਉਹ ਕਹਿਕੇ ਗੁਰੂ ਸਾਹਿਬ ਅਗੇ ਵਲ ਤੁਰ ਪਏ | ਜਦੋਂ ਤਿਰਲੋਕੇ ਦੇ ਘਰ ਵਾਲੀਆਂ ਜਨਾਨੀਆਂ ਨੂੰ ਏਸ ਗਲ ਦਾ ਪਤਾ ਲਗਿਆ ਤਾਂ ਉਹ ਗੁਰੂ ਸਾਹਿਬ ਕੋਲ ਆਈਆਂ | ਪਰ ਗੁਰੂ ਸਾਹਿਬ ਉਦੋਂ ਤਕ ਏਥੋਂ ਚਲੇ ਗਏ ਸਨ | ਉਹ ਗੁਰੂ ਸਾਹਿਬ ਦੇ ਪਿਛੇ ਪਿਛੇ ਚਲ ਪਈਆਂ ਅਤੇ ਪਿੰਡ ਕਟੂ ਜਾਕੇ ਗੁਰੂ ਸਾਹਿਬ ਨੂੰ ਮਿਲੀਆਂ | ਉਹਨਾਂ ਨੇ ਗੁਰੂ ਸਾਹਿਬ ਨੂੰ ਅਤੇ ਸੰਗਤ ਨੂੰ ਦੁੱਧ ਛਕਾਇਆ ਅਤੇ ਅਪਣੇ ਸ਼ਬਦ ਵਾਪਿਸ ਲੈਣ ਦੀ ਬੇਨਤੀ ਕਿਤੀ | ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਇਸ ਪਿੰਡ ਨੂੰ ਛਡ ਜਾਣ ਨੂੰ ਕਿਹਾ ਅਤੇ ਕਿਤੇ ਹੋਰ ਜਾਕੇ ਵਸਣ ਲਈ ਕਿਹਾ |

ਤਸਵੀਰਾਂ ਲਈਆਂ ਗਈਆਂ :- ੧੨ ਨਵੰਬਰ, ੨੦੧੦.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਨੋਂਵੀ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਪਿੰਡ :- ਸੇਖਾ
    ਜ਼ਿਲਾ :- ਬਰਨਾਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com