ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਸਪਨੀਸਰ ਪਾਤਸ਼ਾਹੀ ਦਸਵੀਂ ਜ਼ਿਲਾ ਬਰਨਾਲਾ ਦੇ ਭਦੋੜ ਸ਼ਹਿਰ ਵਿਚ ਸਥਿਤ ਹੈ | ਬਹੁਤ ਸ੍ਮਾਂ ਪਹਿਲਾਂ ਰਾਜਾ ਭਦਰਸੈਨ ਨੇ ਇਸ ਭਦੋੜ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ | ਕਰੀਬਨ ੧੮੦੦ ਸਾਲ ਪਹਿਲਾਂ ਸਤਿਲੁਜ ਦਰਿਆ ਦਖਣ ਵਲ ਇਥੋਂ ਨੇੜੇ ਦੀ ਵਗਦਾ ਬਠਿੰਡੇ ਕਿਲੇ ਨੇੜੇ ਦੀ ਲੰਗਦਾ ਸੀ | ਅਜ ਉਹ ਦਰਿਆ ੬੦ ਮੀਲ ਦੁਰ ਦੀ ਲੰਗਦਾ ਹੈ | ਰਾਜਾ ਨੇ ਦਰਿਆ ਦੇ ਕਿਨਾਰੇ ਨਹਾਉਣ ਲਈ ਇਸ਼ਨਾਨਖਾਨਾ ਬਣਾਇਆ ਸੀ | ਸੁਰਜ ਕਲਾ, ਰਾਜਕੁਮਾਰੀ ਅਪਣੀ ਸਹੇਲਿਆਂ ਨਾਲ ਨਹਾਉਣ ਲਈ ਦਰਿਆ ਕਿਨਾਰੇ ਪਹੁੰਚੀ, ਪਰ ਅਗੇ ਦੇਖਿਆ ਕਿ ਇਕ ਸਾਧੂ ਬਿਸ਼ਨ ਦਾਸ ਨਹਾ ਰਿਹਾ ਸੀ |
ਰਾਜਕੁਮਾਰੀ ਨੇ ਜਦ ਇਹ ਦੇਖਿਆ ਤਾਂ ਸਾਧੂ ਤੋਂ ਪੁਛਿਆ ਕਿ ਉਹ ਰਾਜ੍ਕੁਮਾਰੀ ਦੀ ਜਗਹ ਤੇ ਕਿਉਂ ਨਹਾ ਰਿਹਾ ਹੈ | ਇਹ ਜ਼ਨਾਨਾ ਇਸ਼ਨਾਨਖਾਨਾ ਹੈ | ਇਸ ਗਲ ਤੇ ਸਾਧੂ ਨੇ ਕਿਹਾ ਕਿ ਉਹ ਜੰਗਲ ਦੇਖ ਕਿ ਆ ਗਿਆ ਸੀ ਅਤੇ ਅਗੇ ਤੋਂ ਖਿਆਲ ਰਖੇਗਾ ਅਤੇ ਅਜਿਹੀ ਗਲਤੀ ਨਹੀਂ ਕਰੇਗਾ | ਰਾਜਕੁਮਾਰੀ ਗੁਸੇ ਵਿਚ ਰੋਲਾ ਪਾਉਣ ਲਗੀ ਅਤੇ ਸਾਧੂ ਨਾਲ ਬਦਸਲੂਕੀ ਕਰਨ ਲਗੀ | ਰਾਜਕੁਮਾਰੀ ਦੇ ਮੁਂਹ ਤੋ ਇਸ ਤਰਹਾਂ ਦੀਆਂ ਗਲਾਮ ਸੁਣ ਕੇ ਸਾਧੁ ਬਹੁਤ ਨਿਰਾਸ਼ ਹੋਇਆ ਅਤੇ ਗੁਸੇ ਵਿਚ ਬੋਲ ਪਿਆ ਕਿ ਉਹ ਸਪਣੀ ਵਾਂਗ ਜੁਬਾਨ ਕਿਉਂ ਚਲਾ ਰਹੀ ਹੈ | ਇਹ ਸੁਣ ਕੇ ਰਾਜਕੁਮਾਰੀ ਸਮਝ ਗਈ ਕੇ ਸਾਧੁ ਦੇ ਮੁਂਹ ਤੋਂ ਸਰਾਪ ਨਿਕਲ ਗਿਆ ਹੈ ਅਤੇ ਉਹ ਸਪਣੀ ਜ਼ਰੂਰ ਬਣੇਗੀ | ਇਹ ਸੋਚ ਕਿ ਰਾਜਕੁਮਾਰੀ ਨੇ ਸਾਧੁ ਦੇ ਪੈਰਾਂ ਵਿਚ ਪੈ ਕੇ ਮਾਫ਼ੀ ਮੰਗੀ, ਕਿ ਖਿਮਾ ਕਰੋ ਮੇਰਾ ਉਧਾਰ ਕਰੋ | ਤਾਂ ਸਾਧੁ ਨੇ ਕਿਹਾ ਕੇ ਸਮਾਂ ਪਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗਦੀ ਤੇ ਦਸਵੀਂ ਜੋਤ ਆਕੇ ਤੇਰੀ ਮੁਕਤੀ ਕਰਨਗੇ ਜਦ ਸ਼੍ਰੀ ਗੁਰੂ ਗੋਬਿੰਦ ਸ਼ਿੰਘ ਜੀ ਇਥੇ ਸਿੰਘਾ ਸਮੇਤ ਸ਼ਿਕਾਰ ਖੇਡਦੇ ਆਏ ਤਾਂ ਗੁਰੂ ਸਾਹਿਬ ਨੇ ਰਾਜਾ ਭਦਰ ਸੈਨ ਦੀ ਥੇ ਤੇ ਪੰਹੁਚੇ (ਜਿਥੇ ਹੁਨ ਗੁਰੂਦਵਾਰਾ ਸਾਹਿਬ ਸ਼ੁਸ਼ੋਬਿਤ ਹੈ) ਜੰਡ ਦੇ ਦਰਖਤ ਹੇਠਾਂ ਦੀਵਾਨ ਲਗਾਇਆ, ਇਹ ਸਪਣੀ ਗੁਰੂ ਸਾਹਿਬ ਵਲ ਆ ਰਹੀ ਸੀ, ਗੁਰੂ ਸਾਹਿਬ ਦੇ ਕਹਿਣ ਤੇ ਉਸ ਨੂੰ ਰਸਤਾ ਛਡ ਦਿਤਾ ਗਿਆ | ਜਦ ਸਪਣੀ ਗੁਰੂ ਸਾਹਿਬ ਦੇ ਨੇੜੇ ਆਈ ਤਾਂ ਗੁਰੂ ਸਾਹਿਬ ਨੇ ਅਪਣੇ ਸਜੇ ਪੈਰ ਅਗੇ ਵਧਇਆ, ਸਪਣੀ ਨੇ ਅਪਣਾ ਸਿਰ ਗੁਰੂ ਸਾਹਿਬ ਦੇ ਪਰ ਤੇ ਰਖ ਦਿਤਾ | ਗੁਰੂ ਸਾਹਿਬ ਨੇ ਅਪਣਾ ਤੀਰ ਲਾ ਕੇ ਉਸਨੂੰ ਮੁਕਤੀ ਬਖਸ਼ੀ ਅਤੇ ਹੁਕਮ ਦਿਤਾ ਕੇ ਇਸ ਨੂੰ ਦਭ ਦਿਉ | ਸੰਗਤ ਦੇ ਪੁਛਣ ਤੇ ਗੁਰੂ ਸਾਹਿਬ ਨੇ ਸਾਰੀ ਕਹਾਣੀ ਸੁਣਾਈ ਅਤੇ ਦ੍ਸਿਆ ਕੇ ਅਸੀਂ ਸਿਰਫ਼ ਇਸ ਨੂੰ ਬਖਸ਼ਣ ਕਰਕੇ ਹੀ ਆਏ ਸੀ ਇਸ ਗੁਰੂਦਵਾਰਾ ਸਾਹਿਬ ਨੂੰ ਅਕਾਲ ਯੰਤਰ ਵੀ ਕਹਿੰਦੇ ਹਨ | ਏਥੋਂ ਗੁਰੂ ਸਾਹਿਬ ਦੀਨਾ ਚਲੇ ਗਏ | ਇਥੇ ਗੁਰੂ ਸਾਹਿਬ ਦੇ ਇਤਿਹਾਸਕ ਸ਼ਸ਼ਤਰ ਵੀ ਸੰਭਾਲ ਕੇ ਰਖੇ ਗਏ ਹਨ |

ਤਸਵੀਰਾਂ ਲਈਆਂ ਗਈਆਂ :- ੩੧ ਅਕਤੂਬਰ ੨੦੦੮
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰੂਦਵਾਰਾ ਸ਼੍ਰੀ ਸਪਨੀਸਰ ਪਾਤਸ਼ਾਹੀ ਦਸਵੀਂ

ਕਿਸ ਨਾਲ ਸੰਬੰਧਤ ਹੈ :- :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ:-
  ਭਦੋੜ
  ਜ਼ਿਲਾ ਬਰਨਾਲਾ
  ਰਾਜ:- ਪੰਜਾਬ
  ਫੋਨ ਨੰਬਰ:-
   

   
   
  ItihaasakGurudwaras.com