ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਸੋਹੀਆਣਾ ਸਾਹਿਬ ਜ਼ਿਲਾ ਬਰਨਾਲਾ ਦੇ ਪਿੰਡ ਸੋਹੀਆਣਾ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਹੰਡਇਆਏ ਤੋਂ ਧੋਲੇ ਹੁੰਦੇ ਹੋਏ ਆਏ | ਜਦ ਗੁਰੂ ਸਾਹਿਬ ਧੋਲੇ ਨੇੜੇ ਪੰਹੁਚੇ ਤਾਂ ਘੋੜੇ ਨੇ ਅਗੇ ਜਾਣ ਤੋਂ ਅੜੀ ਕਿਤੀ | ਗੁਰੂ ਸਾਹਿਬ ਨੇ ਘੋੜੇ ਦੀ ਲਗਾਮ ਛਡ ਦਿਤੀ | ਘੋੜਾ ਸੋਹੀਵਾਲ ਵਲ ਚਲ ਪਿਆ | ਗੁਰੂ ਸਾਹਿਬ ਨੇ ਇਥੇ ਪਿੰਡ ਦੇ ਬਾਹਰ ਛੱਪੜ ਨੇੜੇ ਰੁਕੇ | ਇਸ ਪਿੰਡ ਦੀ ਮੋੜੀ ਸੋਹੀ ਗੋਤ ਦੇ ਚੋਧਰੀ ਨੇ ਰਖੀ ਸੀ | ਗੁਰੂ ਸਾਹਿਬ ਨੇ ਘੋੜਾ ਕਰੀਰ ਦੇ ਦਰਖਤ ਨਾਲ ਬਨਿੰਆ ਉਸਦੇ ਪਿਛੇ ਜੰਡ ਦਾ ਦਰਖਤ ਸੀ| ਉਹ ਦਰਖਤ ਅਜੇ ਵੀ ਸੰਭਾਲ ਕਿ ਰਖਿਆ ਹੋਇਆ ਹੈ | ਪਿੰਡ ਵਾਲਿਆਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕਿਤੀ | ਗੁਰੂ ਸਾਹਿਬ ਨੇ ਇਥੇ ਦੁਪਿਹਰ ਕਟੀ ਤੇ ਲੋਕਾਂ ਨੂੰ ਪਿੰਡ ਦੇ ਨਾਮ ਬਾਰੇ ਪੁਛਿਆ | ਲੋਕਾਂ ਨੇ ਦਸਿਆ ਕਿ ਇਸਨੂੰ ਸੋਹੀਵਾਲ ਅਤੇ ਮੋਹੀ ਵਾਲ ਕਹਿੰਦੇ ਹਨ | ਗੁਰੂ ਸਾਹਿਬ ਨੇ ਬਚਨ ਕਿਤੇ.

" ਨਾ ਸੋਹੀ ਨ ਮੋਹੀ, ਏਹ ਹੋਸੀ ਥੇਹੀ ਥੇਹੀ, ਇਥੇ ਹੋਸੀ ਮਿਰਗਾਂ ਦੀ ਠੇਹੀ "

ਸਮਾਂ ਪਾਕੇ ਅਹਮਦਸ਼ਾਹ ਅਬਦਾਲੀ ਦੇ ਹਮਲਿਆਂ ਵੇਲੇ ਇਹ ਪਿੰਡ ਉਜੜ ਗਿਆ | ਥੇਹ ਦੀ ਨਿਸ਼ਾਨੀ ਅਜੇ ਵੀ ਹੈ | ਇਸ ਥੇਹ ਦੇ ਨੇੜੇ ਹੀ ਉਤਰ ਵਲ ਸਿਖ ਰਾਜ ਸਮੇਂ ਮਹਾਰਾਜਾ ਹੀਰਾ ਸਿੰਘ ਦੀ ਰਾਣੀ ਨੇ ਚੰਦ ਕੋਰ ਨੇ ਪਿੰਡ ਖੁਡੀ ਖੁਰਦ ਵਸਾਇਆ

ਤਸਵੀਰਾਂ ਲਈਆਂ ਗਈਆਂ :- ੨੬ ਨਵੰਬਰ, ੨੦੧੦.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਸੋਹੀਆਣਾ ਸਾਹਿਬ ਪਾਤਸ਼ਾਹੀ ਨੋਵੀਂ ਸਾਹਿਬ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਪਿੰਡ :- ਸੋਹੀਆਣਾ
    ਜ਼ਿਲਾ :- ਬਰਨਾਲਾ
    ਰਾਜ :- ਪੰਜਾਬ
    ਫ਼ੋਨ ਨੰਬਰ:-
     

     
     
    ItihaasakGurudwaras.com