ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਹਾਜ਼ੀ ਰਤਨ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਚ ਸਥਿਤ ਹੈ | ਭਾਈ ਰੁਪਾ ਅਤੇ ਉਹਨਾਂ ਦਾ ਪੁਤਰ ਸਾਧੂ ਜੀ ਜੀ ਖੇਤਾਂ ਵਿਚ ਫ਼ਸਲ ਵਢਣ ਗਏ ਅਤੇ ਆਪਣੇ ਨਾਲ ਮਸ਼ਕ ਦੇ ਵਿਚ ਪਾਣੀ ਲੈ ਗਏ | ਉਹਨਾਂ ਨੇ ਮਸ਼ਕ ਨੂੰ ਦਰਖਤ ਦੇ ਉਤੇ ਟੰਗ ਦਿੱਤਾ | ਕੂਝ੍ਹ ਦੇਰ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਪਿਆਸ ਲਗੀ ਤਾਂ ਮਸ਼ਕ ਚੁਕ ਕੇ ਪਾਣੀ ਪੀਣ ਲਗੇ | ਉਹਨਾਂ ਨੂੰ ਪਾਣੀ ਬਹੁਤ ਹੀ ਠੰਡਾ ਅਤੇ ਸ਼ੀਤਲ ਮਹਿਸੂਸ ਹੋਇਆ | ਊਹਨਾਂ ਦੇ ਮਨ ਵਿਚ ਖਿਆਲ ਆਇਆ ਕੇ ਜੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਇਹ ਜਲ ਛਕਣ ਫ਼ੇਰ ਅਸੀ ਛਕਾਂਗੇ | ਇਹ ਸੋਚ ਕੇ ਓਹ ਫ਼ੇਰ ਫ਼ਸਲ ਵਢਣ ਲਗ ਪਏ | ਹਰਮੀ ਬਹੁਤ ਹੋਣ ਕਰਕੇ ਉਹ ਬੇਹੋਸ਼ ਹੋ ਕੇ ਡਿਗ ਪਏ | ਉਸ ਵਕਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਕੀ ਡਰੋਲੀ ਵਿਚ ਸਨ | ਜਦ ਉਹਨਾਂ ਨੂੰ ਇਸ ਗਲ ਦਾ ਪਤਾ ਲਗਿਆ ਕੇ ਕੋਈ ਸਿਖ ਉਹਨਾਂ ਨੂੰ ਯਾਦ ਕਰ ਰਿਹਾ ਹੈ ਗੁਰੂ ਸਾਹਿਬ ਘੋੜੇ ਤੇ ਸਵਾਰ ਹੋ ਕੇ ੩੦ ਮੀਲ ਦਾ ਸਫ਼ਰ ਕਰਕੇ ਇਥੇ ਪਹੁੰਚੇ | ਇਥੇ ਪਹੁੰਚ ਕੇ ਗੁਰੂ ਸਾਹਿਬ ਨੇ ਪੁਛਿਆ ਵੀ ਸਾਨੂੰ ਪਾਣੀ ਮਿਲ ਸਕਦਾ ਹੈ ਬਹੁਤ ਪਿਆਸ ਲਗੀ ਹੈ | ਜਦ ਭਾਈ ਰੂਪਾ ਜੀ ਨੇ ਅਖਾਂ ਖੋਲ ਕੇ ਉਪਰ ਦੇਖਿਆ ਤਾਂ ਗੁਰੂ ਸਾਹਿਬ ਖੜੇ ਸਨ | ਉਹਨਾਂ ਨੇ ਗੁਰੂ ਸਾਹਿਬ ਨੂੰ ਜੱਲ ਛਕਾਇਆ ਅਤੇ ਫ਼ੇਰ ਆਪ ਛਕਿਆ | ਗੁਰੂ ਸਾਹਿਬ ਨੇ ਕਿਹਾ ਕੇ ਹੁਣ ਤੁਸੀਂ ਇਹ ਕੰਮ ਛਡ ਦਿਓ ਅਤੇ ਤਪ ਕਰਿਆ ਕਰੋ | ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੀ ਕਿਰਪਾਨ ਦਿਤੀ ਅਤੇ ਸਿਖੀ ਪ੍ਰਚਾਰ ਕਰਨ ਲਈ ਕਿਹਾ | ਭਾਈ ਸਾਧੂ ਜੀ ਨੇ ਗੁਰੂ ਸਾਹਿਬ ਨੂੰ ਦਸਿਆ ਕੇ ਪਿੰਡ ਵਾਲੇ ਉਹਨਾਂ ਤੋਂ ਈਰਖਾ ਕਰਦੇ ਹਨ | ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕੇ ਇਹ ਜਗਹ ਛਡ ਦਿਓ ਅਤੇ ਇਕ ਨਵੀਂ ਥਾਂ ਦਸੀ ਅਤੇ ਉਥੇ ਜਾ ਕੇ ਵਸਣ ਲਈ ਕਿਹਾ | ਗੁਰੂ ਸਾਹਿਬ ਨੇ ਆਪ ਉਸ ਸਥਾਨ ਦੀ ਮੋੜੀ ਗਡੀ ਅਤੇ ਪਿੰਡ ਭਾਈ ਰੁਪਾ ਦਾ ਨਾਮ ਦਿੱਤਾ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਜੰਡਸਰ ਸਾਹਿਬ, ਗੁਮਤੀ ਕਲਾਂ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਗੁਮਤੀ ਕਲਾਂ
    ਜ਼ਿਲਾ :- ਬਠਿੰਡਾ
    ਰਾਜ :- ਪੰਜਾਬ
    Phone Number :-
     

     
     
    ItihaasakGurudwaras.com