ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਲਖੀਸਰ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਲਖੀ ਜੰਗਲ ਵਿਚ ਸਥਿਤ ਹੈ | ਇਹ ਸਥਾਨ ਬਠਿੰਡਾ ਤੋਂ ੧੫ ਕਿ ਮਿ ਅਤੇ ਗੋਨਿਆਣਾ ਮੰਡੀ ਤੋਂ ੬ ਕਿ ਮਿ ਦੀ ਦੁਰੀ ਤੇ ਸਥਿਤ ਹੈ ਇਹ ਸਥਾਨ ਚਾਰ ਗੁਰੂ ਸਾਹਿਬ ਦੇ ਚਰਨ ਛੋ ਪ੍ਰਾਪਤ ਹੈ |

ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਆਏ ਅਤੇ ਜਪਜੀ ਸਾਹਿਬ ਦਾ ਪਾਠ ੧ ਲਖਵਾਰ ਕੀਤਾ ਅਤੇ ਵਰ ਦਿੱਤਾ ਜੋ ਵੀ ਪੁਰਨਮਾਸੀ ਵਲੇ ਦਿਨ ਇਸ ਸਥਾਨ ਤੇ ਜਪਜੀ ਸਾਹਿਬ ਦਾ ਪਾਠ ਕਰੂਗਾ ਅਤੇ ਸਰੋਵਰ ਵਿਚ ਇਸ਼ਨਾਨ ਕਰੇਗਾ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਲਾਹੋਰ ਤੋਂ ਦਿੱਲੀ ਨੂੰ ਜਾਂਦੇ ਹੋਏ ਰੁਕੇ

ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਇਥੇ ਮਾਲਵੇ ਦੀ ਯਾਤਰਾ ਦੇ ਦੋਰਾਨ ਆਏ

ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਇਥੇ ਆਏ ਅਤੇ ਇਸ ਸਥਾਨ ਨੂੰ ਮੁਕਤੀ ਦੀ ਧਰਤੀ ਕਹਿਕੇ ਨਿਵਾਜਿਆ ਅਤੇ ਨਾਲ ਹੀ ਭਾਈ ਸੋਮੇ ਦੀ ਕਾਲੀ ਅਤੇ ਬੂਰੀ ਮਝ ਦਾ ਦੁੱਧ ਪਰਖਿਆ ਅਤੇ ਇਸ ਸਥਾਨ ਤੇ ਦੁਧ ਪੁਤ ਦਾ ਵਰ ਬਖਸ਼ਿਆ | ਇਥੇ ਹੀ ਗੁਰੂ ਸਾਹਿਬ ਨੇ ਦਾਤਣ ਕਰਕੇ ਧਰਤੀ ਵਿਚ ਗਡ ਦਿਤੀ ਜੋ ਅਜ ਪਲਾਹੀ ਦੇ ਦਰਖਤ ਦੇ ਰੂਪ ਵਿਚ ਮੋਜੂਦ ਹੈ ਇਸ ਦੇ ਨਾਲ ਹੀ ਭਾਈ ਭਗਤੂ ਜੀ ਦਾ ਸਰੋਵਰ ਹੈ | ਤੀਸਰਾ ਕਵਿ ਦਰਬਾਰ ਸਜਾਇਆ ਮਾਝ ਰਾਗ ਵਿਚ ਛਬਦ ਉਚਾਰਣ ਕੀਤਾ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਲਖੀਸਰ ਸਾਹਿਬ, ਲਖੀ ਜੰਗਲ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
 • ਸ਼੍ਰੀ ਗੁਰੂ ਹਰਰਾਇ ਸਾਹਿਬ ਜੀ
 • ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ

 • ਪਤਾ :-
  ਪਿੰਡ :- ਲਖੀ ਜੰਗਲ
  ਜ਼ਿਲਾ :- ਬਠਿੰਡਾ
  ਰਾਜ :- ਪੰਜਾਬ
   

   
   
  ItihaasakGurudwaras.com