ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਿਸ਼ਾਹੀ ਛੇਂਵੀ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਕਾਂਗੜ ਵਿਚ ਸਥਿਤ ਹੈ | ਇਹ ਜਗਾ ਬਾਬਾ ਮਹਿਰ ਮਿੱਠਾ ਜੀ ਦੇ ਪੜੋਤਰੇ ਪਿੰਡ ਕਾਂਗੜ ਦੇ ਹਾਕਮ ਰਾਇ ਜੋਧ ਦਾ ਕਿਲਾ ਸੀ । ਰਾਇ ਜੋਧ ਨੇ ਬੇਨਤੀ ਕਰਕੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਘਰ ੧੬੮੮ ਬਿ: ਵਿੱਚ ਭਾਈ ਰੂਪੇ ਤੋਂ ਆਪਣੇ ਕਿਲ੍ਹੇ ਵਿੱਚ ਲੈ ਕੇ ਆਏ। ਭਾਈ ਬੀਧੀ ਚੰਦ ਲਾਹੋਰ ਤੋਂ ਦੂਸਰਾ ਘੋੜਾ ਇਸੇ ਕਿਲ੍ਹੇ ਵਿੱਚ ਲੈ ਕੇ ਆਏ ਸਨ । ਗੁਰੂ ਸਾਹਿਬ ਅਤੇ ਉਹਨਾ ਦੀ ਸਰਪਰਸ਼ਤੀ ਹੇਠ ਰਾਇ ਜੋਧ ਨੇ ਇਸੇ ਕਿਲ੍ਹੇ ਤੋਂ ਜਾ ਕੇ ਗੁਰੂਸਰ (ਮਹਿਰਾਜ) ਵਿਖੇ ਲੱਲਾ ਬੇਗ ਅਤੇ ਕਮਰ ਬੇਗ ਦੀ ਫੋਜ ਨਾਲ ਮਾਘ ੧੬੮੮ ਬਿ: ਵਿੱਚ ਭਾਰੀ ਜੰਗ ਹੋਈ । ਰਾਇ ਜੋਧ ਨੇ ਕਮਰ ਬੇਗ ਨੂੰ ਮਾਰ ਦਿੱਤਾ ਅਤੇ ਗੁਰੂ ਸਾਹਿਬ ਨੇ ਲੱਲਾ ਬੇਗ ਨੂੰ ਮੋਤ ਦੇ ਘਾਟ ਉਤਾਰ ਦਿੱਤਾ । ਗੁਰੂ ਸਾਹਿਬ ਨੇ ਖੁਸ਼ ਹੋ ਕੇ ਆਪਣੀ ਕਟਾਰ ਸਾਹਿਬ ਰਾਇ ਜੋਧ ਬਖਸ ਦਿੱਤੀ । ਇਹ ਕਟਾਰ ਅੱਜ ਤੱਕ ਰਾਇ ਜੋਧ ਦੇ ਖਾਨਦਾਨ ਕੋਲ ਹੈ ਅਤੇ ਪੂਜੀ ਜਾਂਦੀ । ਗੁਰੂ ਸਾਹਿਬ ਨੇ ਇਸ ਕਿਲ੍ਹੇ ਤੋਂ ੧੬੮੯ ਤਖਤਪੁਰੇ ਨੂੰ ਕੂਚ ਕੀਤਾ ।

ਤਸਵੀਰਾਂ ਲਈਆਂ ਗਈਆਂ :- ੨੬ ਜੁਲਾਈ, ੨੦੦੯.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ, ਕਾਂਗੜ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ:-
    ਪਿੰਡ ਕਾਂਗੜ
    ਜ਼ਿਲਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ:-
     

     
     
    ItihaasakGurudwaras.com