ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਭਾਈ ਰੁਪਾ ਵਿਚ ਸਥਿਤ ਹੈ | ਭਾਈ ਰੁਪਾ ਅਤੇ ਉਹਨਾਂ ਦਾ ਪੁਤਰ ਸਾਧੂ ਜੀ ਜੀ ਖੇਤਾਂ ਵਿਚ ਫ਼ਸਲ ਵਢਣ ਗਏ ਅਤੇ ਆਪਣੇ ਨਾਲ ਮਸ਼ਕ ਦੇ ਵਿਚ ਪਾਣੀ ਲੈ ਗਏ | ਉਹਨਾਂ ਨੇ ਮਸ਼ਕ ਨੂੰ ਦਰਖਤ ਦੇ ਉਤੇ ਟੰਗ ਦਿੱਤਾ | ਕੂਝ੍ਹ ਦੇਰ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਪਿਆਸ ਲਗੀ ਤਾਂ ਮਸ਼ਕ ਚੁਕ ਕੇ ਪਾਣੀ ਪੀਣ ਲਗੇ | ਉਹਨਾਂ ਨੂੰ ਪਾਣੀ ਬਹੁਤ ਹੀ ਠੰਡਾ ਅਤੇ ਸ਼ੀਤਲ ਮਹਿਸੂਸ ਹੋਇਆ | ਊਹਨਾਂ ਦੇ ਮਨ ਵਿਚ ਖਿਆਲ ਆਇਆ ਕੇ ਜੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਇਹ ਜਲ ਛਕਣ ਫ਼ੇਰ ਅਸੀ ਛਕਾਂਗੇ | ਇਹ ਸੋਚ ਕੇ ਓਹ ਫ਼ੇਰ ਫ਼ਸਲ ਵਢਣ ਲਗ ਪਏ | ਹਰਮੀ ਬਹੁਤ ਹੋਣ ਕਰਕੇ ਉਹ ਬੇਹੋਸ਼ ਹੋ ਕੇ ਡਿਗ ਪਏ | ਉਸ ਵਕਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਕੀ ਡਰੋਲੀ ਵਿਚ ਸਨ | ਜਦ ਉਹਨਾਂ ਨੂੰ ਇਸ ਗਲ ਦਾ ਪਤਾ ਲਗਿਆ ਕੇ ਕੋਈ ਸਿਖ ਉਹਨਾਂ ਨੂੰ ਯਾਦ ਕਰ ਰਿਹਾ ਹੈ ਗੁਰੂ ਸਾਹਿਬ ਘੋੜੇ ਤੇ ਸਵਾਰ ਹੋ ਕੇ ੩੦ ਮੀਲ ਦਾ ਸਫ਼ਰ ਕਰਕੇ ਇਥੇ ਪਹੁੰਚੇ | ਇਥੇ ਪਹੁੰਚ ਕੇ ਗੁਰੂ ਸਾਹਿਬ ਨੇ ਪੁਛਿਆ ਵੀ ਸਾਨੂੰ ਪਾਣੀ ਮਿਲ ਸਕਦਾ ਹੈ ਬਹੁਤ ਪਿਆਸ ਲਗੀ ਹੈ | ਜਦ ਭਾਈ ਰੂਪਾ ਜੀ ਨੇ ਅਖਾਂ ਖੋਲ ਕੇ ਉਪਰ ਦੇਖਿਆ ਤਾਂ ਗੁਰੂ ਸਾਹਿਬ ਖੜੇ ਸਨ | ਉਹਨਾਂ ਨੇ ਗੁਰੂ ਸਾਹਿਬ ਨੂੰ ਜੱਲ ਛਕਾਇਆ ਅਤੇ ਫ਼ੇਰ ਆਪ ਛਕਿਆ | ਗੁਰੂ ਸਾਹਿਬ ਨੇ ਕਿਹਾ ਕੇ ਹੁਣ ਤੁਸੀਂ ਇਹ ਕੰਮ ਛਡ ਦਿਓ ਅਤੇ ਤਪ ਕਰਿਆ ਕਰੋ | ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੀ ਕਿਰਪਾਨ ਦਿਤੀ ਅਤੇ ਸਿਖੀ ਪ੍ਰਚਾਰ ਕਰਨ ਲਈ ਕਿਹਾ | ਭਾਈ ਸਾਧੂ ਜੀ ਨੇ ਗੁਰੂ ਸਾਹਿਬ ਨੂੰ ਦਸਿਆ ਕੇ ਪਿੰਡ ਵਾਲੇ ਉਹਨਾਂ ਤੋਂ ਈਰਖਾ ਕਰਦੇ ਹਨ | ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕੇ ਇਹ ਜਗਹ ਛਡ ਦਿਓ ਅਤੇ ਇਕ ਨਵੀਂ ਥਾਂ ਦਸੀ ਅਤੇ ਉਥੇ ਜਾ ਕੇ ਵਸਣ ਲਈ ਕਿਹਾ | ਗੁਰੂ ਸਾਹਿਬ ਨੇ ਆਪ ਉਸ ਸਥਾਨ ਦੀ ਮੋੜੀ ਗਡੀ ਅਤੇ ਪਿੰਡ ਭਾਈ ਰੁਪਾ ਦਾ ਨਾਮ ਦਿੱਤਾ | ਗੁਰੂ ਸਾਹਿਬ ਇਥੇ ਰਾਤ ਰਹੇ |ਫ਼ੇਰ ਦੁਬਾਰਾ ਗੁਰੂ ਸਾਹਿਬ ਆਪ੍ਣੇ ਫ਼ੋਜ ਨਾਲ ਇਥੇ ਆਏ ਅਤੇ ਇਥੇ ਛੇ ਮਹੀਨੇ ਅਤੇ ੯ ਦਿਨ ਰਹੇ ਅਤੇ ਲੋਕਾਂ ਨੂੰ ਆਪ ਵਸਾਇਆ | ਭਾਈ ਰੁਪਾ ਜੀ ਸਿਖੀ ਪਰਚਾਰ ਕਰਦੇ ਰਹੇ | ਅਗੋਂ ਉਹਨਾ ਦੇ ਪੁਤਰ ਭਾਈ ਧਰਮ ਜੀ ਅਤੇ ਭਾਈ ਪਰਮ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਰਦਾਲੂ ਬਣੇ ਅਤੇ ਉਹਨਾਂ ਨਾਲ ਉਹ ਹਜੂਰ ਸਾਹਿਬ ਤਕ ਨਾਲ ਰਹੇ | ਭਾਇ ਧਰਮ ਜੀ ਨੇ ਹਜੂਰ ਸਾਹਿਬ ਤੋਂ ਆਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਦੀ ਖਬਰ ਆਕੇ ਭਾਈ ਰੂਪ ਚੰਦ ਨੂੰ ਸੁਣਾਈ | ਇਹ ਖਬਰ ਸੁਣ ਕੇ ਭਾਈ ਰੂਪ ਚੰਦ ਜੀ ਵੀ ਆਕਾਲ ਚਲਾਣਾ ਕਰ ਗਏ ਭਾਈ ਰੂਪ ਚੰਦ ਜੀ ਨੇ ਭਾਈ ਕੀ ਸਮਾਧ ਵਾਲੇ ਸਥਾਨ ਤੇ ਆਪਣਾ ਸ਼ਰੀਰ ਛਡਿਆ |

ਰੱਥ ਸਾਹਿਬ :- ਇਹ ਰੱਥ ਕਸ਼ਮੀਰ ਦੀ ਸੰਗਤ ਨੇ ਬਣਾ ਕੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਭੇਂਟ ਕੀਤਾ ਸੀ | ਇਹ ਰੱਥ ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਮਾਤਾ ਗੰਗਾ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਨੇ ਵਰਤਿਆ | ਮਾਤਾ ਗੰਗਾ ਜੀ ਬਾਬਾ ਬੁਢਾ ਜੀ ਕੋਲੋਂ ਪੁਤਰ ਦਾ ਵਰ ਮੰਗਣ ਇਸੇ ਰਥ ਤੇ ਗਏ ਸਨ | ਸ਼੍ਰੀ ਗੁਰੂ ਹਰਰਾਏ ਸਾਹਿਬ ਦੇ ਹੁਕਮਾਂ ਤੇ ਬਾਬਾ ਰਾਮਰਾਏ ਜੀ ਮੁਗਲ ਬਾਦਸ਼ਾਹ ਔਰੰਗਜੇਬ ਨੂੰ ਮਿਲਣ ਇਸੇ ਰਥ ਤੇ ਗਏ ਸਨ | ਪਰ ਉਹਨਾਂ ਨੇ ਗੁਰੂ ਸਾਹਿਬ ਦੀ ਹੁਕਮ ਅਬਦੁਲੀ ਕਰਦਿਆਂ ਗੁਰ ਬਾਣੀ ਦੀ ਤੁਕ ਬਦਲ ਦਿਤੀ | ਜਦੋਂ ਇਹ ਗ ਲ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਨੂੰ ਪਤਾ ਲਗੀ ਤਾਂ ਉਹਨਾਂ ਨੇ ਬਾਬਾ ਰਾਮ ਰਾਏ ਜੀ ਨੂੰ ਹੁਕਮ ਭੇਜਿਆ ਕਿ ਉਹ ਮੇਰੇ ਮੱਥੇ ਨਾ ਲਗਣ | ਬਾਬ ਰਾਮ ਰਏ ਜੀ ਇਹ ਰਥ ਲੈਕੇ ਦੇਹਰਾਦੂਨ ਚਲੇ ਗਏ ਅਤੇ ਆਪਣਾ ਬਾਕੀ ਦਾ ਜੀਵਨ ਉਥੇ ਹੀ ਗੁਜਾਰਿਆ | ਉਹਨਾਂ ਦੇ ਆਖਰੀ ਸਮੇਂ ਤਕ ਰਥ ਉਹਨਾਂ ਕੋਲ ਹੀ ਰਿਹਾ | ਉਹਨਾਂ ਦੇ ਆਕਾਲ ਚਲਾਣਾ ਕਰ ਜਾਣ ਤੋਂ ਬਾਅਦ ਉਹਨਾਂ ਦੀ ਪਤਨੀ ਬੀਬੀ ਪੰਜਾਬ ਕੌਰ ਨੇ ਸਿਖਾਂ ਨੂੰ ਸੁਨੇਹਾ ਭੇਜਿਅ ਕੇ ਜੋ ਕੋਈ ਵੀ ਇਸ ਰਥ ਨੂੰ ਹਥ ਨਾਲ ਖਿਚ ਕੇ ਲਿਜਾ ਸਕਦਾ ਹੈ ਲੈ ਜਾਏ | ਇਹ ਖਬਰ ਸੁਣਕੇ ਭਾਈ ਧਰਮ ਸਿੰਘ ਜੀ ਦੇਹਰਾਦੂਨ ਤੋਂ ਆਪ ਖਿਚ ਕੇ ਇਹ ਰਥ ਭਾਈ ਰੁਪਾ ਲੈਅ ਆਏ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ. ਭਾਈ ਰੁਪਾ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

 • ਪਤਾ
  ਪਿੰਡ :- ਭਾਈ ਰੁਪਾ
  ਜ਼ਿਲਾ :- ਬਠਿੰਡਾ
  ਰਾਜ :- ਪੰਜਾਬ
   

   
   
  ItihaasakGurudwaras.com