ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਗਿੱਲ ਕਲਾਂ ਵਿਚ ਸਥਿਤ ਹੈ | ਇਹ ਅਸਥਾਨ ਬਰਨਾਲਾ ਬਠਿੰਡਾ ਸੜਕ ਉਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਹਿਰਾਜ਼ ਜੰਗ ਦੋਰਾਨ ਇਕ ਛਾਉਣੀ ਇਥੇ ਵੀ ਬਣਾਈ | ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਪਿੰਡ ਗਿੱਲ ਕਲਾਂ ਵਾਲੀ ਪਾਣੀ ਦੀ ਢਾਬ ਤੇ ਆਪਣੇ ਤੰਬੂ ਲਾ ਕੇ ਲੰਗਰ ਤਿਆਰ ਕਰਨ ਲਈ ਕਿਹਾ । ਇਸ ਜਗਹ ਤੇ ਦਰੱਖਤਾਂ ਦਾ ਭਾਰੀ ਛਾਂ ਹੋਣ ਕਰਕੇ ਗੁਰੂ ਸਾਹਿਬ ਦੀ ਛਾਉਣੀ ਇਸ ਗਿੱਲ ਕਲਾਂ ਵਾਲੀ ਢਾਬ ਤੇ ਸੀ । ਦੂਰੋਂ ਨੇੜਿਓ ਗੱਡਿਆਂ ਤੇ ਰਸਦਾ ਤੇ ਦੁੱਧ ਇਸ ਜਗਾ ਤੇ ਇੱਕਠ ਹੁੰਦਾ ਸੀ । ਗੁਰੂ ਸਾਹਿਬ ਨੇ ਮਹਿਰਾਜ ਤੋਂ ਦੱਖਣ ਵੱਲ ਆਪਣਾ ਰਣ ਖੰਭਾ ਗੱਡ ਦਿੱਤਾ । ਜੰਗ ਦੋਰਾਨ ਲੰਗਰ ਅਤੇ ਰਸਦ ਇਥੋਂ ਹੀ ਤਿਆਰ ਕਰਕੇ ਲਿਜਾਈ ਜਾਂਦੀ ਰਹੀ |

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦਵਾਰਾ ਸ਼੍ਰੀ ਪਾਤਿਸ਼ਾਹੀ ਛੇਵੀ ਸਾਹਿਬ , ਗਿੱਲ ਕਲਾਂ

ਕਿਸ ਨਾਲ ਸੰਬੰਧਤ ਹੈ :- :-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

 • ਪਤਾ:-
  ਪਿੰਡ ਗਿੱਲ ਕਲਾਂ
  ਜ਼ਿਲਾ ਬਠਿੰਡਾ
  ਰਾਜ :- ਪੰਜਾਬ
  ਫ਼ੋਨ ਨੰਬਰ
   

   
   
  ItihaasakGurudwaras.com