ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਲਵੇਰੀਸਰ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਬਾਜਕ ਵਿਚ ਸਥਿਤ ਹੈ | ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੀ ਜੰਗ ਤੋਂ ਬਾਅਦ ਵਖ ਵਖ ਨਗਰਾਂ ਵਿਚ ਪ੍ਰਚਾਰ ਕਰਦੇ ਹੋਏ ਛਤੇਆਣਾ ਤੋਂ ਆਏ | ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਵਿਚ ਪਿੰਡ ਦੀ ਸੰਗਤ ਨੇ ਬਹੁਤ ਦੁਧ ਲਿਆਂਦਾ ਅਤੇ ਸਿੰਘਾ ਨੂੰ ਛਕਾਇਆ ਪਰ ਇਕ ਸਿੰਘ ਭਾਈ ਰਾਏ ਸਿੰਘ ਨੇ ਦੁਧ ਨਾ ਛਕਿਆ | ਸੰਗਤਾਂ ਨੇ ਇਸ ਦੀ ਗਲ ਦੀ ਸ਼ਿਕਾਇਤ ਗੁਰੂ ਸਾਹਿਬ ਕੋਲ ਕੀਤੀ | ਪੁਛਣ ਤੇ ਉਸਨੇ ਦਸਿਆ ਕੇ ਇਹ ਲੋਕ ਧਾੜਵੀ ਹਨ ਦੂਰ ਦੁਰਾਂਡੇ ਚਰਾਂਦਾ ਵਿਚੋਂ ਧਕੇ ਨਾਲ ਮਝਾਂ ਗਾਵਾਂ ਹੱਕ ਲਿਆਂਦੇ ਹਨ ਮਾਲਕ ਇਹਨਾਂ ਤੋਂ ਡਰਦੇ ਪਿਛਾ ਨਹੀਂ ਕਰਦੇ ਕਟਰੂ ਵਛੇ ਦੁਧ ਤੋਂ ਬਿਨਾ ਭੂਖੇ ਮਰ ਜਾਂਦੇ ਹਨ | ਜਦੋਂ ਗੁਰੂ ਸਹਿਬ ਨੇ ਪਿੰਡ ਵਾਸੀਆਂ ਨੂੰ ਪੁਛਿਆ ਕੇ ਸਿੰਘ ਠੀਕ ਕਹਿੰਦੇ ਹਨ ਤਾਂ ਸੰਗਤਾਂ ਨੇ ਮਨਿਆ ਵੀ ਹਾਂਜੀ ਸਿੰਘ ਠੀਕ ਕਹਿੰਦੇ ਹਨ | ਗੁਰੂ ਸਾਹਿਬ ਨੇ ਦਇਆ ਦੇ ਘਰ ਜਾਕੇ ਬਚਨ ਕੀਤੇ ਕੇ ਅਜ ਤੋਂ ਬਾਅਦ ਤੁਸੀਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਅਤੇ ਨਾ ਧਾੜੇ ਮਾਰਨੇ ਨੇ | ਤੁਹਾਡੇ ਘਰਾਂ ਵਿਚੋਂ ਦੁੱਧ ਨਹੀਂ ਮੁਕੇਗਾ | ਗੁਰੂ ਸਾਹਿਬ ਦੇ ਬਚਨ ਅਜ ਵੀ ਕਾਇਮ ਹਨ | ਕਿਸੇ ਦੇ ਘਰ ਦੁੱਧ ਦੀ ਕਮੀ ਨਹੀਂ ਆਉਂਦੀ | ਇਥੋਂ ਹੀ ਨੇੜੇ ਜਦੋਂ ਪਿੰਡ ਘੂਦੇ ਦੇ ਦੀਵਾਨੇ ਸਾਧੂਆਂ ਨੂੰ ਪਤਾ ਲਗਿਆ ਕੇ ਗੁਰੂ ਸਾਹਿਬ ਪਿੰਡ ਬਾਜ ਕ ਆਏ ਹੋਏ ਹਨ ਤਾਂ ਸਾਧਾਂ ਦੇ ਮੂਖੀ ਸੁਖੂ ਅਤੇ ਬੁਧੂ ਨੇ ਸਾਧਾਂ ਨੂੰ ਇਕਠਿਆਂ ਕਰਕੇ ਕਿਹਾ ਵੀ ਹੁਣ ਢੁਕਵਾਂ ਮੌਕਾ ਹੈ ਕਿ ਗੁਰੂ ਸਾਹਿਬ ਤੋਂ ਭਰਾ ਦਾ ਬਦਲਾ ਲਿਆ ਜਾਵੇ | ਸੁਖੂ ਤੇ ਬੁਧੂ ਦਾ ਭਰਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਗਿਆ | ਪਰ ਜਦੋਂ ਵੀ ਉਹ ਦਸੀ ਥਾਂ ਤੇ ਪਹੁੰਚ ਦਾ ਗੁਰੂ ਸਾਹਿਬ ਅਗੇ ਨਿਕਲ ਜਾਂਦੇ | ਜਦੋਂ ਉਹ ਮਲੂਕੇ ਪਿੰਡ ਆਇਆ ਤਾਂ ਗੁਰੂ ਸਾਹਿਬ ਆਰਾਮ ਕਰ ਰਹੇ ਸਨ | ਇਸਨੇ ਦਰਸ਼ਨ ਕਰਨ ਦੀ ਬੇਨਤੀ ਕੀਤੀ ਪਰ ਸਿੰਘਾਂ ਨੇ ਕਿਹਾ ਗੁਰੂ ਸਾਹਿਬ ਆਰਾਮ ਕਰ ਰਹੇ ਹਨ | ਜਦੋਂ ਗੁਰੂ ਸਾਹਿਬ ਉਠਣਗੇ ਤੁਸੀਂ ਦਰਸ਼ਨ ਕਰ ਲਿਉ | ਪਰ ਉਹ ਨਾ ਮਨਿਆਂ ਅਤੇ ਜ਼ਿੱਦ ਕਰਨ ਲਗਾ ਕੇ ਮੈਂ ਤਾ ਹੁਣੇ ਹੀ ਦਰਸ਼ਨ ਕਰਨੇ ਹਨ | ਸਿੰਘਾ ਦੇ ਵਾਰ ਵਾਰ ਮਨਾਂ ਕਰਨ ਤੇ ਵੀ ਜਦੋਂ ਉਹ ਨਾ ਮੰਨਿਆਂ ਤਾਂ ਕਾਫ਼ੀ ਤਕਰਾਰ ਹੋਈ ਅਤੇ ਉਸਨੇ ਸਿੰਘਾ ਉਤੇ ਸੋਟੇ ਨਾਲ ਵਾਰ ਕਰ ਦਿੱਤਾ | ਸਿੰਘਾ ਨੇ ਵਾਰ ਨੂੰ ਤਲਵਾਰ ਨਾਲ ਰੋਕਿਆ | ਇਹ ਸਾਧੂ ਧਰਤੀ ਤੇ ਡਿਗ ਪਿਆ | ਆਵਾਜ ਦੇ ਨਾਲ ਗੁਰੂ ਸਾਹਿਬ ਉਠ ਗਏ ਅਤੇ ਬਾਹਰ ਆਏ | ਗੁਰੂ ਸਾਹਿਬ ਨੇ ਉਸਦਾ ਸਿਰ ਆਪਣੇ ਪੱਟਾਂ ਉਪਰ ਰਖਿਆ ਅਤੇ ਪੁਛਿਆ ਬੋਲ ਦੀਵਾਨਿਆ ਕੀ ਮੰਗ ਹੈ ਤੇਰੀ ਤਾਂ ਇਸ ਸਾਧੂ ਨੇ ਕਿਹਾ ਕੇ ਜੀਵਨ ਵਿਚ ਇਕੋ ਮੰਗ ਹੈ ਜੀ ਕੇ ਤੁਹਾਡੇ ਦਰਸ਼ਨ ਹੋਣ ਹੁਣ ਕੋਈ ਲਾਲਸਾ ਬਾਕੀ ਨਹੀਂ ਹੈ ਅਤੇ ਉਸਨੇ ਪ੍ਰਾਣ ਤਿਆਗ ਦਿੱਤੇ | ਗੁਰੂ ਸਾਹਿਬ ਨੇ ਆਪਣੇ ਹਥੀਂ ਸਾਧੂ ਦਾ ਅੰਤਿਮ ਸੰਸਕਾਰ ਕੀਤਾ | ਇਹਨਾਂ ਦੋਵਾਂ ਭਰਾਂਵਾ ਨੇ ਸਲਾਹ ਬਣਾਈ ਕੇ ਚਲ ਕੇ ਦੇਖਦੇ ਹਾਂ ਕੇ ਗੁਰੂ ਸਾਹਿਬ ਕੋਲ ਕਿੰਨੇ ਕੁ ਸਿਪਾਹੀ ਹਨ ਤੇ ਕਿਸ ਢੰਗ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ ਸੋ ਉਹਨਾਂ ਨੇ ਆਪਣੀ ਢੱਡ ਸਾਰੰਗੀ ਝਾੜੀਆਂ ਵਿਚ ਛੁਪਾ ਦਿਤੀ ਅਤੇ ਇਸ ਸਥਾਨ ਤੇ ਆਕੇ ਗੁਰੂ ਸਹਿਬ ਦੇ ਦਰਸ਼ਨ ਕੀਤੇ | ਗੁਰੂ ਸਾਹਿਬ ਦੀ ਸ਼ਖਸ਼ਿਅਤ ਦਾ ਉਹਨਾਂ ਤੇ ਐਨਾ ਪ੍ਰਭਾਵ ਪਿਆ ਕੇ ਵੈਰ ਭਾਵ ਨੂੰ ਭੁਲ ਗਏ ਅਰੇ ਸ਼ਰਧਾ ਨਾਲ ਹਥ ਜੋੜ ਕੇ ਖੜੇ ਰਹੇ | ਜਾਣੀ ਜਾਣ ਗੁਰੂ ਸਾਹਿਬ ਨੇ ਕਿਹਾ ਭਾਈ ਜੋ ਕੰਮ ਕਰਨ ਆਏ ਸੀ ਉਹ ਤਾਂ ਪੂਰਾ ਕਰੋ | ਉਹਨਾਂ ਨੇ ਕਿਹਾ ਗੁਰੂ ਸਾਹਿਬ ਸਾਨੂੰ ਬਖਸ਼ ਲਵੋ ਅਸੀਂ ਤੁਹਾਡੇ ਸ਼ਰਧਾਲੂ ਬਣ ਗਏ ਹਾਂ ਗੁਰੂ ਸਾਹਿਬ ਨੇ ਪਿਛਿਆ ਤੁਸੀਂ ਕੋਣ ਹੋ ਤੇ ਕੀ ਕੰਮ ਕਰਦੇ ਹੋ | ਉਹਨਾਂ ਨੇ ਦਸਿਆ ਅਸੀਂ ਦੀਵਾਨੇ ਸਾਧੂ ਹਾਂ ਅਤੇ ਪ੍ਰਭੂ ਦੇ ਗੁਣ ਗਾਊਂਦੇ ਹਾਂ ਗੁਰੂ ਸਾਹਿਬ ਨੇ ਕਿਹਾ ਜਿਹੜੇ ਢੱਡ ਸਾਰੰਗੀ ਲੁਕਾ ਕੇ ਆਏ ਹੋ ਉਹ ਲੈ ਆਉ ਅਤੇ ਪ੍ਰਭੂ ਦੇ ਗੀਤ ਸੁਣਾਉ ਸੁਖੂ ਤੇ ਬੁਧੂ ਨੇ ਸਾਰੰਗੀ ਲਿਆ ਕੇ ਛੰਦ ਸੁਣਾਇਆ |

ਕੱਚਾ ਕੋਠਾ ਵਿਚ ਵਸਦਾ ਜਾਨੀ ਸਦਾ ਨਾ ਮਾਪੇ ਸਦਾ ਨਾ ਰਹਿਣੀ ਜਵਾਨੀ ਚਲ੍ਣਾ ਅੱਗੇ ਕਿਉਂ ਕਰੇ ਗੁਮਾਨੀ

ਸੁਣ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਅਤੇ ਕਿਹਾ ਮੰਗੋ ਕੀ ਮੰਗ ਦੇ ਹੋ ਉਹਨਾਂ ਕਿਹਾ ਸਾਨੂੰ ਕਿਸੇ ਪਦਾਰਥ ਦੀ ਲੋੜ ਨਹੀਂ ਗੁਰੂ ਸਾਹਿਬ ਦੇ ਵਾਰ ਵਾਰ ਕਹਿਣ ਤੇ ਉਹਨਾਂ ਨੇ ਕਿਹਾ ਕੇ ਮਾਛੀਵਾੜਾ ਦੇ ਜੰਗਲਾਂ ਵਿਚੋ ਜੋ ਉਚ ਦੇ ਪੀਰ ਬਣਕੇ ਨਿਕਲੇ ਸੀ ਉਹ ਵੇਸ਼ ਧਾਰਨ ਕਰਕੇ ਦਿਖਾਉ | ਗੁਰੂ ਸਾਹਿਬ ਕੇਸੀ ਇਸ਼ਨਾਨ ਕਰਕੇ ਕੇਸ ਪਿਛਾਂ ਨੂੰ ਸੁੱਟ ਕੇ ਪਲੰਗ ਤੇ ਬੈਠ ਗਏ | ਸੁਖੂ ਤੇ ਬੁਧੂ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਅਤੇ ਦੋ ਹੋਰ ਸਿੰਘਾ ਨੇ ਪਲੰਗ ਮੋਢਿਆਂ ਤੇ ਚੁਕ ਲਿਆ ਅਤੇ ਪਿੰਡ ਨੰਦਗੜ ਦੇ ਬਾਹਰ ਲੇ ਪਾਸੇ ਪਿੰਡ ਕੋਟ ਗੁਰੂ ਦੀ ਜੁਹ ਵਿਚ ਲੈ ਗਏ ਉਸ ਸਥਾਨ ਤੇ ਗੁਰੂ ਸਹਿਬ ਦੀ ਯਾਦ ਵਿਚ ਗੁਰਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਸ਼ੁਸੋਬਿਤ ਹੈ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਬਾਜਕ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਪਿੰਡ :- ਬਾਜਕ
  ਜ਼ਿਲਾ :- ਬਠਿੰਡਾ
  ਰਾਜ :- ਪੰਜਾਬ
   

   
   
  ItihaasakGurudwaras.com