ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਲਵੇਰੀਸਰ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਭਾਗੂ ਦੇ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਦੋ ਵਾਰ ਚਰਨ ਪਾਏ | ਪ ਹਿ ਲੀ ਵਾਰ ਗੁਰ ਦ ਵਾਰਾ ਸ਼੍ਰੀ ਲ ਵੇ ਰੀ ਸ ਰ ਸਾਹਿਬ ਤੋਂ ਗੁਰਦਵਾਰਾ ਸ਼੍ਰੀ ਕਿਲਾ ਮੁਬਾਰਕ ਸਾਹਿਬ ਨੂੰ ਜਾਂਦੇ ਹੋਏ ਇਥੇ ਰੁਕੇ | ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਗੁਰੂ ਸਾਹਿਬ ਦੇ ਨਾਲ ਸਨ ਉਹਨਾਂ ਦਿਨਾਂ ਵਿਚ ਇਥੇ ਕਰੀਰ ਦੇ ਸੰਗਣੇ ਦਰਖਤਾਂ ਦੇ ਵਿਚ ਪਾਣੀ ਦੀ ਇਕ ਢਾਬ ਸੀ | ਗੁਰੂ ਸਾਹਿਬ ਨੇ ਜਿਸ ਕਰੀਰ ਦੇ ਦਰਖਤ ਨਾਲ ਆਪਣਾ ਘੋੜਾ ਬਨਿੰਆ ਸੀ ਉਹ ਅਜ ਵੀ ਇਥੇ ਮੋਜੂਦ ਹੈ | ਭਾਈ ਦਿਆਲ ਦਾਸ ਨੇ ਰੰਗਰੇਟੇ ਸਿਖਾਂ ਤੋਂ ਅਮ੍ਰਿਤ ਛਕਣ ਨੂੰ ਨਾਂਹ ਕਰ ਦਿਤੀ ਸੀ | ਉਹ ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਸਾਹਿਬ ਦੇ ਪਿਛੇ ਪਿਛੇ ਆਉਂਦਾ ਇਥੇ ਪਹੁੰਚ ਗਿਆ | ਉਸਨੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ | ਗੁਰੂ ਸਾਹਿਬ ਨੇ ਕੜਾਹ ਪ੍ਰਸ਼ਾਦ ਸੰਗਤ ਵਿਚ ਵਰਤਾਇਆ ਅਤੇ ਉਸ ਨੂੰ ਅਮ੍ਰਿਤ ਛਕਾ ਕੇ ਸਿੰਘ ਸਜਾਇਆ | ਦਿਆਲ ਦਾਸ ਤੋਂ ਦਿਆਲ ਸਿੰਘ ਬਣਾਇਆ | ਦੁਸਰੇ ਦਿਨ ਗੁਰੂ ਸਾਹਿਬ ਨੇ ਢਾਬ ਵਿਚ ਇਸ਼ਨਾਨ ਕਰਕੇ ਨਿਤਨੇਮ ਦਾ ਪਾਠ ਕਰਕੇ ਗੁਰਦਵਾਰਾ ਸ਼੍ਰੀ ਕਿਲਾ ਮੁਬਾਰਕ ਸਾਹਿਬ ਵਲ ਨੂੰ ਚਲੇ ਗਏ | ਦੁਸਰੀ ਵਾਰ ਗੁਰੂ ਸਾਹਿਬ ਇਥੇ ਲਖੀ ਜੰਗਲ ਤੋਂ ਤਲਵੰਡੀ ਸਾਬੋ ਨੂੰ ਜਾਂਦੇ ਹੋਏ ਰੁਕੇ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਭਾਗੂ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਭਾਗੂ
    ਜ਼ਿਲਾ :- ਬਠਿੰਡਾ
    ਰਾਜ :- ਪੰਜਾਬ
     

     
     
    HistoricalGurudwaras.com