ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਰਾਮਸਰ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਮਹਿਰਾਜ ਵਿਚ ਸਥਿਤ ਹੈ | ਇਸ ਇਲਾਕੇ ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ, ਉਹਨਾਂ ਦਿਨਾਂ ਵਿਚ ਇਹ ਇਲਾਕਾ ਭੁੱਲਰ ਜੱਟਾਂ ਦਾ ਹੁੰਦਾ ਸੀ | ਨੇੜੇ ਹੀ ਸਿਧੂ ਜੱਟ ਵੀ ਰਹਿੰਦੇ ਸਨ ਉਹਨਾਂ ਨੇ ਗੁਰੂ ਸਾਹਿਬ ਨੂੰ ਮਿਲ ਕੇ ਆਪਣੀ ਤਕਲੀਫ਼ ਦਸੀ ਕੇ ਭੁੱਲਰ ਉਹਨਾਂ ਨੂੰ ਇਸ ਪਿੰਡ ਵਿਚ ਵਸਣ ਨਹੀਂ ਦਿੰਦੇ | ਨਾਂ ਹੀ ਉਹ ਸਾਡੀ ਕੁੜੀਆਂ ਨਾਲ ਵਿਆਹ ਨੂੰ ਮੰਨਦੇ ਹਨ | ਜਦੋਂ ਵੀ ਸਾਦੇ ਘਰੋਂ ਬੀਬੀਆਂ ਖੂਹ ਤੇ ਪਾਣੀ ਲੈਣ ਜਾਂਦੀਆਂ ਹਨ ਭੁੱਲਰ ਓਹਨਾਂ ਨੂੰ ਛੇੜਦੇ ਹਨ | ਗੁਰੂ ਸਾਹਿਬ ਨੇ ਭੁੱਲਰਾਂ ਨੂੰ ਬੁਲਾਇਆ ਅਤੇ ਸਿੱਧੂਆਂ ਨਾਲ ਰਿਸ਼ਤੇ ਠੀਕ ਕਰਨ ਲਈ ਕਿਹਾ ਪਰ ਉਹਨਾਂ ਨੇ ਮਨਾ ਕਰ ਦਿੱਤਾ | ਗੁਰੂ ਸਾਹਿਬ ਨੇ ਸਿਧੂ ਜਟਾਂ ਨੂੰ ਕਿਹਾ ਵੀ ਤੁਸੀਂ ਸੁਰਜ ਢਲਣ ਤੋਂ ਬਾਅਦ ਕਿਤੇ ਵੀ ਬੈਠ ਜਾਉ ਅਤੇ ਆਪਣਾ ਪਿੰਡ ਬੰਨ ਲਉ | ਭਾਈ ਮੋਹਨ ਜੀ ਨੇ ਕੁਝ ਕ ਦੂਰੀ ਤੇ ਆਪ੍ਣਾ ਟਿਕਾਣਾ ਬਣਾ ਲਿਆ | ਅਤੇ ਰਤੇ ਰਾਤ ਹੀ ਉਸਦੇ ਆਲੇ ਦੁਆਲੇ ਬਾੜ ਲਗਾ ਦਿੱਤੀ | ਸਵੇਰ ਹੋਏ ਤੇ ਜਦ ਭੁੱਲਰਾਂ ਨੂੰ ਇਸ ਗਲ ਦਾ ਪਤਾ ਲਗਿਆ ਤਾਂ ਉਹਨਾਂ ਨੇ ਲੜਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਸਾਹਿਬ ਨੇ ਆਪ ਆ ਕੇ ਉਹਨਾਂ ਦੀ ਮਦਦ ਕੀਤੀ | ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਅਜ ਤਕ ਇਹ ਪਿੰਡ ਸਿਧੂਆਂ ਦਾ ਹੈ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਰਾਮਸਰ ਸਾਹਿਬ, ਮਹਿਰਾਜ

ਕਿਸ ਨਾਲ ਸੰਬੰਧਤ ਹੈ :-
  • ਵਿਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਮਹਿਰਾਜ
    ਜ਼ਿਲਾ :- ਬਠਿੰਡਾ
    ਰਾਜ :- ਪੰਜਾਬ
    ਫ਼ੋਨ ਨੰਬਰ :- 0091 1651-235846, 0091-94642 60400
     

     
     
    ItihaasakGurudwaras.com