ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਤਰੂਆਣਾ ਸਾਹਿਬ ਜ਼ਿਲਾ ਬਠਿੰਡਾ ਦੇ ਪਿੰਡ ਮਲੂਕਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿੰਡ ਲੰਬ ਵਾਲੀ ਦੁਪਹਿਰ ਕਟਦੇ ਹੋਏ ਇਥੇ ਮਲ਼ੁਕੇ ਦੇ ਟੋਬੇ ਤੇ ਆਏ | ਤੰਬੂ ਗਡ ਕੇ ਗੁਰੂ ਸਾਹਿਬ ਇਥੇ ਰਾਤ ਰਹੇ | ਸਵੇਰ ਹੋਈ ਤੇ ਇਥੇਂ ਦਾ ਸਰਦਾਰ ਮਲੂਕਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਇਥੇ ਆਇਆ | ਸਿੰਘਾ ਨੇ ਮਲੂਕੇ ਨੂੰ ਦਰਸ਼ਨ ਕਰਨ ਨਾਂ ਦਿੱਤੇ ਤੇ ਕਿਹਾ ਗੁਰੂ ਸਾਹਿਬ ਆਰਾਮ ਕਰ ਰਹੇ ਹਨ | ਪਰ ਮਲੂਕੇ ਨੇ ਏਰ ਵੀ ਧਕੇ ਨਾਲ ਅੰਦਰ ਵੜਣ ਦੀ ਕੋਸ਼ਿਸ਼ ਕੀਤੀ | ਭਾਈ ਭਾਗੂ ਨੇ ਤਲਵਾਰ ਨਾਲ ਵਾਰ ਕੀਤਾ ਅਤੇ ਮਲੂਕਾ ਬੇਹੋਸ਼ ਹੋ ਕੇ ਢਿਗ ਪਿਆ | ਥੋੜੀ ਦੇਰ ਬਾਅਦ ਹੋਸ਼ ਆਉਣ ਤੇ ਉਸਨੇ ਸਿੰਘਾ ਦੀ ਬੇ ਨਤੀ ਕੀਤੀ ਕੇ ਉਸ ਕੋਲ ਕੁਝ ਕੁ ਹੀ ਸਾਹ ਬਚੇ ਹਨ ਕਿਰਪਾ ਕਰਕੇ ਮੈਨੂੰ ਦ ਰਸ਼ਨ ਕਰ ਲੈਣ ਦਿਉ | ਇਹ ਸੁਣਕੇ ਗੁਰੂ ਸਾਹਿਬ ਉਠਕੇ ਬਾਹਰ ਆ ਗਏ| ਉਸਨੇ ਗੁਰੂ ਸਾਹਿਬ ਅਗੇ ਮਥਾ ਟੇਕਿਆ ਅਤੇ ਗੁਰੂ ਸਾਹਿਬ ਦੇ ਪੈਰ ਚੁਮੇਂ | ਗੁਰੂ ਸਾਹਿਬ ਨੇ ਉਸਨੂੰ ਪੁਛਿਆ ਕੇ ਜੇ ਤੂੰ ਜਿਉਣਾ ਚਾਹੁਨਾਂ ਹੈਂ ਤਾ ਤੈਨੂੰ ਅਸੀਂ ਰਾਜੀ ਕਰ ਦਿਨੇ ਹਾਂ ਉਸਨੇ ਗੁਰੂ ਸਾਹਿਬ ਨੂੰ ਕਿਹਾ ਕੇ ਮੈਨੂੰ ਤੁਹਾਡੇ ਦਰਸ਼ਨ ਹੋ ਗਏ ਹਨ ਹੁਣ ਮੈਨੂੰ ਸਚਖੰਡ ਜਾਣ ਦਿਉ | ਗੁਰੂ ਸਾਹਿਬ ਨੇ ਉਸ ਦੇ ਸਿਰ ਤੇ ਹਥ ਫ਼ੇਰਿਆ ਅਤੇ ਉਹ ਸ਼ਰੀਰ ਛਡ ਗਿਆ | ਗੁਰੂ ਸਾਹਿਬ ਉਸਨੂੰ ਤਰਨ ਤਾਰਨ ਦਾ ਨਾਮ ਦਿੱਤਾ | ਉਸ ਤੋਂ ਬਾਅਦ ਇਸ ਸਥਾਨ ਦਾ ਨਾਮ ਤਰੁਆਣਾ ਪੈ ਗਿਆ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਤਰੂਆਣਾ ਸਾਹਿਬ, ਮਲੂਕਾ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਪਿੰਡ :- ਮਲੂਕਾ
  ਜ਼ਿਲਾ :- ਬਠਿੰਡਾ
  ਰਾਜ :- ਪੰਜਾਬ
   

   
   
  ItihaasakGurudwaras.com