ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਜ਼ਿਲਾ ਫ਼ਰੀਦਕੋਟ ਦੇ ਪਿੰਡ ਵਾਂਦਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਪਿੰਡ ਦੋਦ ਤੋਂ ਚਲਕੇ ਆਏ | ਗੁਰੂ ਸਾਹਿਬ ਇਥੇ ਅਕੇ ਰੁਕੇ ਅਤੇ ਸਿੰਘਾ ਨੇ ਜੰਡ ਦਾ ਕਿੱਲਾ ਗਡਿਆ | ਗੁਰੂ ਸਾਹਿਬ ਨੇ ਅਪਣਾ ਘੋੜਾ ਜੰਡ ਦੇ ਕਿਲੇ ਨਾਲ ਬਨਿੰਆ | ਜਦੋਂ ਪਿੰਡ ਦੇ ਲੋਕਾਂ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਗਿਆ ਤਾਂ ਉਹ ਬੜੀ ਸ਼ਰਦਾ ਨਾਲ ਆਏ ਅਤੇ ਘੋੜੇ ਲਈ ਹਰਾ ਘਾਹ ਲੈ ਕੇ ਆਏ | ਗੁਰੂ ਸਾਹਿਬ ਨੇ ਉਹਨਾਂ ਤੋ ਉਹਨਾ ਦੇ ਹਾਲ ਪੁਛਿਆ | ਉਹਨਾਂ ਨੇ ਗੁਰੂ ਸਾਹਿਬ ਨੂੰ ਦਸਿਆ ਕਿ ਉਹ ਰਾਜਸਥਾਨ ਤੋਂ ਜੈਮਲ ਫ਼ਤੇ ਦੇ ਪਰਿਵਾਰ ਚੋਂ ਹਨ ਅਤੇ ਉਹਨਾਂ ਨੇ ਮੁਗਲ ਸਲਤਨਤ ਨਾਲ ਜੰਗ ਹੋ ਗਈ ਸੀ ਇਸ ਕਰਕੇ ਉਹ ਇਥੇ ਆਕੇ ਰਹਿਣ ਲਗੇ ਹਨ | ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਜੋ ਕੋਈ ਵੀ ਤੁਹਾਡੇ ਨਾਲ ਜੰਗ/ਲੜਨ ਆਵੇਗਾ ਉਹ ਹਾਰ ਕੇ ਜਾਵੇਗਾ | ਗੁਰੂ ਸਾਹਿਬ ਨੇ ਆਪ ਇਸ ਪਿੰਡ ਦਾ ਨਾਮ ਅਜੀਤਗੜ ਰਖਿਆ | ਜੰਡ ਜਿਸ ਨਾਲ ਗੁਰੂ ਸਾਹਿਬ ਨੇ ਘੋੜਾ ਬਨਿੰਆ ਸੀ ਹੁਣ ਇਕ ਹਰਿਆ ਭਰਿਆ ਰੁਖ ਹੈ |

ਤਸਵੀਰਾਂ ਲਈਆਂ ਗਈਆਂ :- ੫ ਅਪ੍ਰੈਲ, ੨੦੧੨.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ

ਕਿਸ ਨਾਲ ਸੰਬੰਧਤ ਹੈ:-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਪਿੰਡ :-ਅਜੀਤਗੜ ਵਾਂਦਰ
  ਜ਼ਿਲਾ :- ਫ਼ਰੀਦਕੋਟ
  ਰਾਜ :- ਪੰਜਾਬ
  ਫ਼ੋਨ ਨੰਬਰ :-
   

   
   
  ItihaasakGurudwaras.com