ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਫ਼ਤਿਹਗੜ ਸਾਹਿਬ, ਫ਼ਤਿਹਗੜ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਸ ਜਗਹ ਤੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਦੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਨੀਹਾਂ ਵਿਚ ਚੁਣਵਾ ਦਿਤਾ ਗਿਆ ਸੀ | ਜਦ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਿਰਸਾ ਨਦੀ ਤੇ ਗੁਰੂ ਸਾਹਿਬ ਤੋਂ ਵਿਛੜ ਗਏ ਤਾਂ ਉਹਨਾਂ ਦਾ ਰਸੋਈਆ ਗੰਗੂ ਉਹਨਾ ਨੂੰ ਅਪਣੇ ਪਿੰਡ ਖੇੜੀ ਲੈ ਗਿਆ | ਪਰ ਉਸ ਦੇ ਦਿਲ ਵਿਚ ਲਾਲਚ ਆਇਆ ਅਤੇ ਗੰਗੂ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਇਨਾਮ ਦੇ ਬਦ੍ਲੇ ਮੋਰਿੰਡੇ ਦੇ ਜ਼ਾਮ ਖਾਨ ਅਤੇ ਮਾਨ ਖਾਨ ਦੇ ਹਵਾਲੇ ਕਰ ਦਿਤਾ | ਉਹਨਾਂ ਨੇ ਅਗੇ ਇਹਨਾਂ ਨੂੰ ਸਰਹੰਦ ਦੇ ਸੁਬੇਦਾਰ ਦੇ ਹਵਾਲੇ ਕਰ ਦਿਤਾ | ਸੁਬੇਦਾਰ ਵਜ਼ੀਰ ਖਾਨ ਨੇ ਉਹਨਾਂ ਨੂੰ ਠੰਡੇ ਬੁਰ੍ਜ਼ ਵਿਚ ਕੈਦ ਕੀਤਾ ਅਤੇ ਹੋਰ ਕਈ ਤਸੀਹੇ ਦਿਤੇ | ਜਦ ਸਾਹਿਬਜ਼ਾਦੇ ਤਸੀਹਿਆਂ ਤੋਂ ਨਾਂ ਡਰੇ ਤਾਂ ਵਜ਼ੀਰ ਖਾਨ ਨੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਈ ਤਰਾਂ ਦੇ ਲਾਲਚ ਵੀ ਦਿਤੇ | ਅਖੀਰ ਵਜ਼ੀਰ ਖਾਨ ਨੇ ਉਹਨਾਂ ਨੂੰ ਨੀਹਾਂ ਵਿਚ ਚੁਣਵਾਉਣ ਦਾ ਹੁਕਮ ਦਿਤਾ | ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹਮਦ ਖਾਨ ਨੇ ਇਸ ਦੇ ਹੁਕਮ ਦੇ ਖਿਲਾਫ਼ ਅਵਾਜ਼ ਉਠਾਈ ਅਤੇ ਨਵਾਬ ਖਾਨ ਨੂੰ ਕਿਹਾ ਕੇ ਉਸ ਦੀ ਦੁਸ਼ਮਣੀ ਬਚਿਆਂ ਨਾਲ ਨਹੀਂ ਹੈ ਅਤੇ ਉਹਨਾਂ ਨੂੰ ਇਸ ਤਰਹਾਂ ਦੇ ਤਸੀਹੇ ਦੇਣਾ ਠੀਕ ਨਹੀਂ ਹੈ | ਆਖੀਰ ਕਾਰ ੧੧ ਦਿਸੰਬਰ ਨੂੰ ਦੋਨਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚੁਣਵਾ ਦਿਤਾ ਗਿਆ | ਦੁਸਰੇ ਦਿਨ ਦੋਨਾਂ ਸਾਹਿਬਜ਼ਾਦਿਆਂ ਦੇ ਸ਼ਰੀਰ ਨੀਹਾਂ ਵਿਚੋਂ ਕ੍ਡ ਕੇ ਪਿਛੇ ਸੁਟ ਦਿਤੇ | ਉਸ ਜਗਹ ਗੁਰੂਦਵਾਰਾ ਸ਼੍ਰੀ ਬਿਬਾਨਗੜ ਸਾਹਿਬ ਸਥਿਤ ਹੈ

ਤਸਵੀਰਾਂ ਲਈਆਂ ਗਈਆਂ :- ੩ ਦਿਸੰਬਰ, ੨੦੦੬
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਫ਼ਤਿਹਗੜ ਸਾਹਿਬ

ਕਿਸ ਨਾਲ ਸਬੰਧਤ ਹੈ :-
 • ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ
 • ਸਾਹਿਬਜ਼ਾਦਾ ਫ਼ਤਿਹ ਸਿੰਘ ਜੀ

 • ਪਤਾ :-
  ਫ਼ਤਿਹਗੜ ਸਾਹਿਬ
  ਜ਼ਿਲਾ :- ਫ਼ਤਿਹਗੜ ਸਾਹਿਬ
  ਰਾਜ :- ਪੰਜਾਬ
  ਫ਼ੋਨ ਨੰਬਰ :- ੦੦੯੧-੧੭੬੩-੨੩੨੨੨੭, ੨੩੩੮੨੭
   

   
   
  ItihaasakGurudwaras.com