ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਨੌਲਖਾ ਸਾਹਿਬ ਜ਼ਿਲਾ ਫ਼ਤਿਹਗੜ ਸਾਹਿਬ ਦੇ ਪਿੰਡ ਨੌਲਖਾ ਵਿਚ ਸਥਿਤ ਹੈ | ਪਟਿਆਲਾ ਸਰਹਿੰਦ ਸੜਕ ਦੇ ਉਤੇ ਸਥਿਤ ਇਹ ਪਿੰਡ ਸ਼੍ਰੀ ਗੁਰੂ ਤੇਗ ਬਹਦਰ ਸਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਗੁਰੂ ਸਾਹਿਬ ਇਥੇ ਮਾਲਵਾ ਯਾਤਰਾ ਦੇ ਦੋਰਾਨ ਆਏ | ਗੁਰੂ ਸਾਹਿਬ ਇਥੇ ਰਾਤ ਰੁਕੇ| ਭਾਈ ਲਖੀ ਸ਼ਾਹ ਵਣਜਾਰਾ ਵੀ ਇਥੇ ਹੀ ਰੁਕੇ ਹੋਏ ਸਨ | ਉਹ ਆਪਣਾ ਇਕ ਬਲਦ ਲੱਭ ਰਹੇ ਸਨ ਜੋ ਗੁੰਮ ਹੋ ਗਿਆ ਸੀ ਉਹਨਾਂ ਨੇ ਆਪਣੇ ਮਨ ਵਿਚ ਸੋਚਿਆ ਸੀ ਕੇ ਜੇ ਇਹ ਬਲਦ ਲੱਭ ਗਿਆ ਤਾਂ ਗੁਰੂ ਸਾਹਿਬ ਨੂੰ ਕੁਝ ਟਕੇ ਭੇਂਟ ਕਰੂਂਗਾ | ਗੁਰੂ ਸਾਹਿਬ ਦੀ ਕਿਰਪਾ ਨਾਲ ਉਸਨੂੰ ਜੰਗਲ ਵਿਚ ਬਲਦ ਲੱਭ ਗਿਆ | ਉਹ ਗੁਰੂ ਸਾਹਿਬ ਕੋਲ ਆਇਆ ਅਤੇ ੯ ਟੱਕੇ ਭੇਂਟ ਕੀਤੇ | ਗੁਰੂ ਸਾਹਿਬ ਨੇ ਉਸ ਧਨ ਨੂੰ ਬਿਨਾ ਹਥ ਲਾਏ ਹੀ ਸੰਗਤ ਨੂੰ ਦੇ ਦਿੱਤੇ | ਭਾਈ ਲਖੀ ਸ਼ਾਹ ਨੂੰ ਲਗਿਆ ਗੁਰੂ ਸਾਹਿਬ ਉਸ ਤੋਂ ਖੁਸ਼ ਨਹੀਂ ਹਨ | ਉਹਨਾਂ ਨੇ ਗੁਰੂ ਸਾਹਿਬ ਨੂੰ ਪੁਛਿਆ ਕੇ ਸ਼ਾਇਦ ਉਸਦੀ ਸੇਵਾ ਤੋਂ ਖੂਸ਼ ਨਹੀਂ ਹਨ ਤਾਂ ਗੁਰੂ ਸਾਹਿਬ ਨੇ ਕਿਹਾ ਤੇਰੇ ਇਹ ਨੌਂ ਟਕੇ ਨੌਂ ਲਖ ਦੇ ਬਰਾਬਰ ਹਨ | ਇਸ ਤਰਾਂ ਇਸ ਸਥਾਨ ਦਾ ਨਾਮ ਨੌਲਖਾ ਪੈ ਗਿਆ | ਇਥੋਂ ਨੇੜੇ ਦੀ ਸੰਗਤ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਈ ਅਤੇ ਉਹਨਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ |

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਨੌਲਖਾ ਸਾਹਿਬ, ਨੌਲਖਾ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗ ਬਹਦਰ ਸਹਿਬ ਜੀ

 • ਪਤਾ :-
  ਪਿੰਡ :- ਨੌਲਖਾ
  ਜ਼ਿਲਾ :- ਫ਼ਤਿਹਗੜ ਸਾਹਿਬ
  ਰਾਜ :- ਪੰਜਾਬ
   

   
   
  ItihaasakGurudwaras.com