itihaasakGurudwaras.com, A Journey through Sikh History
HistoricalGurudwaras.com

ਗੁਰਦਵਾਰਾ ਸ਼੍ਰੀ ਪਾਤਸ਼ਾਹੀ ਨੌਂਵੀ ਸਾਹਿਬ ਜ਼ਿਲਾ ਫ਼ਤਿਹਗੜ ਸਾਹਿਬ ਦੇ ਪਿੰਡ ਰੈਲੋਂ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਸਾਮ ਦੀ ਯਾਤਰਾ ਦੇ ਦੋਰਾਨ ਨੇੜੇ ਦੇ ਪਿੰਡ ਨੰਦਪੁਰ ਵਿਚ ਰੁਕੇ ਹੋਏ ਸਨ | ਇਸ ਪਿੰਡ ਦੀ ਸੰਗਤ ਨੇ ਜਾ ਕੇ ਗੁਰੂ ਸਾਹਿਬ ਨੂੰ ਇਥੇ ਆਉਣ ਦੀ ਬੇਨਤੀ ਕੀਤੀ | ਉਹਨਾਂ ਦੀ ਬੇਨਤੀ ਸਵਿਕਾਰ ਕਰਦੇ ਹੋਏ ਗੁਰੂ ਸਾਹਿਬ ਇਥੇ ਬੋਹੜ ਦੇ ਦਰਖਤ ਹੇਠਾਂ ਬੈਠੇ | ਨਾਲ ਹੀ ਪਾਣੀ ਦੀ ਛਪੜੀ ਸੀ | ਗੁਰੂ ਸਾਹਿਬ ਨੇ ਉਸ ਵਿਚ ਆਪਣੇ ਪੈਰ ਧੋਤੇ | ਪਿੰਡ ਦੀ ਸੰਗਤ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕੇ ਪਿੰਡ ਵਿਚ ਇਕ ਭਿਆਨਕ ਤਰਾਂ ਦੀ ਬਿਮਾਰੀ ਫ਼ੈਲੀ ਹੋਈ ਹੈ ਅਤੇ ਛੋਟੇ ਬਚੇ ਵੀ ਉਸ ਕਾਰਨ ਬੀਮਾਰ ਹੋ ਰਹੇ ਹਨ | ਗੁਰੂ ਸਾਹਿਬ ਨੇ ਕਿਹਾ ਜੋ ਕੋਈ ਵੀ ਇਸ ਛਪੜੀ ਵਿਚ ਇਸ਼ਨਾਨ ਕਰੇਗਾ ਉਹ ਠੀਕ ਹੋ ਜਾਵੇਗਾ | ਭਾਈ ਭਗਤੂ ਜੀ ਨੇ ਨੇੜੇ ਦੀ ਜਮੀਨ ਗੁਰੂ ਸਾਹਿਬ ਨੂੰ ਭੇਟਾ ਵਜੋਂ ਦਿਤੀ | ਗੁਰੂ ਸਾਹਿਬ ਨੇ ਉਥੇ ਇਕ ਥੜਾ ਬਣਵਾਇਆ ਪਿੰਡ ਦੀ ਇਕ ਬਜੁਰਗ ਬੀਬੀ ਦੇ ਵੀ ਕੋਈ ਔਲਾਦ ਨਹੀਂ ਸੀ | ਉਸਨੇ ਗੁਰੂ ਸਾਹਿਬ ਤੋਂ ਪੁਤਰ ਦੀ ਦਾਤ ਮੰਗੀ ਅਤੇ ਕਿਹਾ ਮੈ ਇਸ ਸਥਾਨ ਦੇ ਗੁਰੂ ਘਰ ਬਣਵਾਉਂਗੀ | ਗੁਰੂ ਸਾਹਿਬ ਨੇ ਉਸਨੂੰ ਪੁਤਰ ਦੀ ਦਾਤ ਬਖਸ਼ੀ ਅਤੇ ਕਿਹਾ ਗੁਰੂ ਘਰ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਬਣੇਗਾ | ਗੁਰੂ ਸਾਹਿਬ ਨੇ ਇਥੇ ਇਕ ਪੱਟਾ ਵੀ ਦਿਤਾ ਜਿਸ ਤੇ ਗੁਰੂ ਸਾਹਿਬ ਦੀ ਮੋਹਰ ਲਗੀ ਹੈ ਅਤੇ ਵਰ ਬਖਸ਼ਿਆ ਕੇ ਜੋ ਵੋ ਕੋਈ ਇਸਦੇ ਦਰਸ਼ਨ ਕਰੂਗਾ ਉਸਨੂੰ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ | ਦੋ ਦਿਨ ਇਥੇ ਰੁਕ ਕੇ ਗੁਰੂ ਸਾਹਿਬ ਵਾਪਿਸ ਨੰਦਪੁਰ ਚਲੇ ਗਏ

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਨੌਂਵੀ ਸਾਹਿਬ, ਰੈਲੋਂ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

 • ਪਤਾ :-
  ਪਿੰਡ :- ਰੈਲੋਂ
  ਜ਼ਿਲਾ :- ਫ਼ਤਿਹਗੜ ਸਾਹਿਬ
  ਰਾਜ :- ਪੰਜਾਬ
   

   
   
  HistoricalGurudwaras.com