ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਬਡਤੀਰਥ ਸਾਹਿਬ ਜ਼ਿਲਾ ਫਾਜ਼ਿਲਕਾ, ਤਹਿਸੀਲ ਅਬੋਹਰ ਦੇ ਪਿੰਡ ਹਰੀਪੁਰਾ ਵਿਚ ਸਥਿਤ ਹੈ | ਇਹ ਪਿੰਡ ਅਬੋਹਰ ਗੰਗਾਨਗਰ ਸੜਕ ਤੇ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਣ ਚੋ ਪ੍ਰਾਪਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਇਥੇ ਚੋਥੀ ਉਦਾਸੀ ਦੇ ਦੋਰਾਨ ਆਏ | ਗੁਰੂ ਸਾਹਿਬ ਨੇ ਇਥੇ ਆ ਕੇ ਲੋਕਾਂ ਨੁੰ ਕੋਈ ਦੁਖ ਤਕਲੀਫ਼ ਬਾਰੇ ਪੁਛਿਆ | ਲੋਕਾਂ ਨੇ ਗੁਰੂ ਸਾਹਿਬ ਨੂੰ ਦਸਿਆ ਵੀ ਇਥੇ ਇਕ ਰਾਖਸ਼ਸ ਹੈ ਜੋ ਉਹਨਾਂ ਦੇ ਘਰਾਂ ਨੂੰ ਅੱਗ ਲਾ ਦਿੰਦਾ ਹੈ | ਗੁਰੂ ਸਾਹਿਬ ਨੇ ਲੋਕਾਂ ਨੁੰ ਹੋਂਸਲਾ ਦਿਤਾ | ਜਦੋਂ ਰਾਖਸ਼ਸ ਗੁਰੂ ਸਾਹਿਬ ਦੇ ਸਾਹਮਣੇ ਆਇਆ ਤਾਂ ਬੇਹੋਸ਼ ਹੋ ਕੇ ਡਿੱਗ ਪਿਆ | ਗੁਰੂ ਸਾਹਿਬ ਨੇ ਰਾਖਸ਼ਸ ਨੁੰ ਅਪਣ ਪੈਰ ਨਾਲ ਛੁਇਆ, ਹੋਸ਼ ਚ ਆ ਕੇ ਰਾਖਸ਼ਸ ਨੇ ਗੁਰੂ ਸਾਹਿਬ ਤੋਂ ਮੁਕਤੀ ਮੰਗੀ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਤੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਨੁੰ ਜਾਂਦੇ ਹੋਏ ਇਥੇ ਆਏ |

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਬਡਤੀਰਥ ਸਾਹਿਬ, ਹਰੀਪੁਰਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ
    ਪਿੰਡ :- ਹਰੀਪੁਰਾ
    ਤਹਿਸੀਲ :- ਅਬੋਹਰ
    ਜ਼ਿਲਾ :- ਫਾਜ਼ਿਲਕਾ
    ਰਾਜ :- ਪੰਜਾਬ
     

     
     
    ItihaasakGurudwaras.com