ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਭਾਈ ਮੰਜ ਜੀ ਜਿਲਾ ਹੋਸ਼ਿਆਰ ਪੁਰ ਦੇ ਪਿੰਡ ਕੰਗਮਈ ਵਿਚ ਸਥਿਤ ਹੈ | ਭਾਈ ਮੰਜ ਜੀ ਦਾ ਜਨਮ ੧੭ ਵੀ ਸਦੀ ਵਿਚ ਹੋਇਆ ਸੀ ਉਹਨਾਂ ਸਮਿਆਂ ਵਿਚ ਚੌਥੇ ਮੁਗਲ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਗਦੀ ਤੇ ਬਿਰਾਜਮਾਨ ਸਨ | ਗੁਰੂ ਸਾਹਿਬ ਦਾ ਨਿਵਾਸ ਅਮ੍ਰਿਤਸਰ ਸਾਹਿਬ ਸੀ | ਭਾਈ ਸਾਹਿਬ ਦਾ ਪਹਿਲਾ ਨਾਮ ਤੀਰਥਾ ਸੀ ਅਤੇ ਉਹ ਸਖੀ ਸਰਵਰ ਦੇ ਉਪਾਸਕ ਸਨ | ਭਾਈ ਸਾਹਿਬ ਆਪਣੇ ਇਲਾਕੇ ਦੇ ਅਮੀਰ ਆਦਮੀ ਸਨ | ਭਾਈ ਸਾਹਿਬ ਕਈ ਵਾਰ ਸੰਗਤ ਨੂੰ ਲੈਕੇ ਨਿਗਾਹੇ ਜਾਂਦੇ ਸਨ | ਇਕ ਵਾਰ ਭਾਈ ਸਾਹਿਬ ਸੰਗਤ ਨਾਲ ਨਿਗਾਹੇ ਤੋਂ ਵਾਪਿਸ ਜਾਂਦੇ ਜਾਂਦੇ ਅਮ੍ਰਿਤਸਰ ਠਹਿਰੇ | ਅਮ੍ਰਿਤਸਰ ਵਿਚ ਸਿਖਾਂ ਦੀ ਰਹਿਣੀ ਬਹਿਣੀ ਅਤੇ ਉਹਨਾਂ ਦੇ ਜੀਵਨ ਦੇ ਦਰਸ਼ਣ ਕੀਤੇ | ਗੁਰੂ ਸਾਹਿਬ ਦੇ ਉਪਦੇਸ਼ ਸੁਣੇ ਤਾਂ ਗੁਰੂ ਘਰ ਦੇ ਹੀ ਹੋ ਗਏ| ਭਾਈ ਸਾਹਿਬ ਨੇ ਗੁਰੂ ਸਾਹਿਬ ਤੋਂ ਨਾਮ ਦੀ ਦਾਤ ਮੰਗੀ | ਗੁਰੂ ਸਾਹਿਬ ਨੇ ਕਿਹਾ ਸਿਖੀ ਨਿਭਾਉਣੀ ਬਹੁਤ ਔਖੀ ਹੈ ਤੁਹਾਨੂੰ ਤੁਹਾਡੀ ਸਾਰਿ ਧਨ ਦੌਲਤ ਦਾ ਤਿਆਗ ਕਰਨਾ ਪਵੇਗਾ | ਪਹਿਲਾਂ ਉਹਨਾਂ ਚੀਜਾਂ ਦਾ ਤਿਆਗ ਕਰੋ ਜੋ ਸਿਖ ਮਤ ਦੇ ਉਲਟ ਹਨ | ਫ਼ੇਰ ਆਕਾਲ ਪੁਰਖ ਦੇ ਲੜ ਲਗਣਾ | ਇਸ ਮਾਰਗ ਤੇ ਚਲਦਿਆਂ ਆਮ ਲੋਕਾਂ ਨਾਲ ਨਾਰਾਜ ਗੀ ਵੀ ਲੈਣੀ ਪੈ ਸਕਦੀ ਹੈ | ਇਹ ਸਾਰਾ ਕੁਝ ਸੁਣ ਕੇ ਭਾਈ ਸਾਹਿਬ ਆਪਣੇ ਪਿੰਡ ਆ ਗਏ ਅਤੇ ਸਭ ਤੋਂ ਪਹਿਲਾਂ ਪੀਰਖਾਨੇ ਨੂੰ ਢਾਹ ਦਿੱਤਾ ਅਤੇ ਸਖੀ ਸਰਵਰ ਦੀ ਪੂਜਾ ਛਡ ਦਿਤੀ | ਕੁਦਰਤ ਦਾ ਭਾਣਾ ਐਸਾ ਹੋਇਆ ਕੇ ਉਹਨਾਂ ਦੇ ਮਾਲ ਡੰਗਰ ਬੈਲ ਮ੍ਝਾਂ ਆਦਿ ਮਰਨੇ ਸ਼ੁਰੂ ਹੋ ਗਏ | ਪਿੰਡ ਦੇ ਲੋਕਾਂ ਨੇ ਉਹਨਾਂ ਦੀ ਸ਼ਿਕਾਇਤ ਕਰਕੇ ਉਹਨਾਂ ਨੂੰ ਪਿੰਡ ਦੇ ਚੌਧਰੀ ਦੀ ਥਾਂ ਤੋ ਵੀ ਹਟਾ ਦਿਤਾ ਪਰ ਭਾਈ ਸਾਹਿਬ ਦ੍ਰਿੜ ਰਹੇ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲ ਆ ਗਏ ਅਤੇ ਗੁਰੂ ਸਾਹਿਬ ਕੋਲੋਂ ਨਾਮ ਦੀ ਦਾਤ ਮੰਗੀ | ਇਥੇ ਆਕੇ ਉਹ ਗੁਰੂ ਘਰ ਦੀ ਸੇਵਾ ਵਿਚ ਜੁਟ ਗਏ | ਉਹਨਾਂ ਆਪਣੇ ਜਿਮੇਂ ਲੰਗਰ ਦੇ ਲਈ ਲਕੜਾਂ ਦੀ ਸੇਵਾ ਲੈ ਲਈ | ਹਰ ਰੋਜ ਸਿਮਰਨ ਅਤੇ ਭਜਨ ਬੰਦਗੀ ਤੋਂ ਬਾਅਦ ਉਹ ਜੰਗਲ ਵਿਚ ਲਕੜਾਂ ਲੈਣ ਚਲੇ ਜਾਂਦੇ | ਉਹ ਪਿੰਡ ਸੁਲਤਾਨਵਿੰਡ ਦੇ ਇਲਾਕੇ ਵਿਚੋਂ ਲਕੜਾਂ ਇਕਠੀਆਂ ਕਰਦੇ ਸਨ | ਕਈ ਤਰਾਂ ਦੀ ਕਠਿਨਾਈਆਂ ਅਤੇ ਗੁਰੂ ਸਾਹਿਬ ਦੀਆਂ ਪ੍ਰੀਖਿਆਵਾਂ ਵਿਚੋ ਲੰਗਦੇ ਹੋਏ ਇਕ ਦਿਨ ਗੁਰੂ ਸਾਹਿਬ ਦੀ ਕਿਰਪਾ ਦਾ ਦਿਨ ਆ ਗਿਆ | ਭਾਈ ਸਾਹਿਬ ਲੰਗਰ ਦੇ ਲਈ ਜੰਗਲ ਵਿਚੋਂ ਲਕੜਾਂ ਇਕਠੀਆਂ ਕਰਕੇ ਲੈ ਕੇ ਜਾ ਰਹੇ ਸਨ | ਹਨੇਰੀ ਹੋਣ ਕਾਰਣ ਭਾਈ ਸਾਹਿਬ ਇਕ ਖੂਹ ਵਿਚ ਜਾ ਡਿੱਗੇ | ਸਾਰੀ ਰਾਤ ਭਾਈ ਸਾਹਿਬ ਲਕੜਾਂ ਸਿਰ ਤੇ ਰਖਕੇ ਖੜੇ ਰਹੇ ਤਾਂ ਕੇ ਲਕੜਾਂ ਕੀਤੇ ਭਿੱਜ ਨਾ ਜਾਣ ਅਤੇ ਬਾਣੀ ਦਾ ਗਾਇਨ ਕਰਦੇ ਰਹੇ | ਜਦੋਂ ਸ਼ਾਮ ਤਕ ਭਾਈ ਸਾਹਿਬ ਵਾਪਿਸ ਨਾ ਆਏ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਇਸ ਗਲ ਦਾ ਅਭਾਸ ਹੋਇਆ ਕੇ ਭਾਈ ਤੀਰਥਾ ਜੀ ਤਾਂ ਖੂਹ ਵਿਚ ਡਿੱਗੇ ਹੋਏ ਹਨ | ਗੁਰੂ ਸਾਹਿਬ ਆਪਣੇ ਸੇਵਕਾਂ ਸਮੇਤ ਉਥੇ ਪਹੁੰਚੇ ਅਤੇ ਰਸੇ ਨਾਲ ਭਾਈ ਸਾਹਿਬ ਨੂੰ ਬਾਹਰ ਕਢਣਾ ਚਾਹਿਆ| ਗੁਰੂ ਸਾਹਿਬ ਨੇ ਭਾਈ ਤੀਰਥਾ ਜੀ ਨੂੰ ਹੁਕਮ ਕੀਤਾ ਭਾਈ ਜੀ ਕੇ ਲਕੜਾਂ ਛੱਡ ਦਿਉ ਅਤੇ ਬਾਹਰ ਆ ਜਾਉ | ਪਰ ਤੀਰਥਾ ਨੇ ਬੇਨਤੀ ਕੀਤੀ ਕੇ ਗੁਰੂ ਸਾਹਿਬ ਲਕੜਾਂ ਭਿਜ ਜਾਣਗੀਆਂ ਲੰਗਰ ਦਾ ਕਮ ਨਹੀਂ ਚਲੇਗਾ | ਸੇਵਕਾਂ ਨੇ ਪਹਿਲਾਂ ਲਕੜਾਂ ਬਾਹਰ ਕਢੀਆਂ ਫ਼ੇਰ ਭਾਈ ਸਾਹਿਬ ਨੂੰ | ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਗੱਲ ਨਾਲ ਲਾ ਲਿਆ ਅਤੇ ਬਚਨ ਕੀਤੇ "ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਥਾ ਜੱਗ ਲੰਗਣਹਾਰਾ " ਨਾਲ ਹੀ ਗੁਰੂ ਸਾਹਿਬ ਨੇ ਕਿਹਾ ਤੁੰ ਇਮਤਿਹਾਨ ਵਿਚੋਂ ਪਾਸ ਹੋਇਆ ਹੈਂ ਮੰਗ ਕੀ ਮੰਗਣਾ ਹੈ | ਭਾਈ ਤੀਰਥਾ ਜੀ ਨੇ ਕਿਹਾ ਮੈਨੂੰ ਸਿਖੀ ਤੋਂ ਥਿਰਕਣ ਨਾ ਦੇਣਾ | ਸਿਖੀ ਮੇਰੇ ਨਾਲ ਨਿਭੇ | ਗੁਰੂ ਸਾਹਿਬ ਨੇ ਕਿਹਾ ਸਿਖੀ ਦੇ ਨਾਲ ਤਾਂ ਤੁਸੀਂ ਪਹਿਲਾਂ ਹੀ ਜੁੜ ਚੁਕੇ ਹੋ ਹੋਰ ਕੁਝ ਮੰਗੋ ਭਾਈ ਸਾਹਿਬ ਨੇ ਬੇਨਤੀ ਕੀਤੀ ਕੇ ਆਉਣ ਵਾਲੇ ਸਮੇਂ ਵਿਚ ਸਿਖਾਂ ਕੋਲੋ ਐਨੇ ਸਖਤ ਇਮਤਿਹਾਨ ਨਾ ਲੈਣਾ ਕਲਯੁਗ ਦਾ ਸਮਾਂ ਹੈ ਸਿਖਾਂ ਕੋਲੋ ਦਿੱਤੇ ਨਹੀਂ ਜਾਣੇ | ਗੁਰੂ ਸਾਹਿਬ ਨੇ ਕਿਹਾ ਜਾ ਤੂੰ ਸਾਡਾ ਸਰੂਪ ਹੋਇਆ ਜੋ ਬੋਲੇਂਗਾ ਪੂਰਾ ਹੋਊ | ਉਸ ਸਥਾਨ ਤੇ ਹੁਣ ਗੁਰਦਵਾਰਾ ਭਾਈ ਮੰਜ ਜੀ ਦਾ ਖੂਹ ਬਣਿਆ ਹੋਇਆ ਹੈ | ਫ਼ੇਰ ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ ਸਿਖੀ ਪ੍ਰਚਾਰ ਲਈ ਹੋਸ਼ਿਆਰਪੁਰ ਭੇਜ ਦਿੱਤਾ | ਭਾਈ ਮੰਜ ਜੀ ਨੇ ਇਸ ਸਥਾਨ ਤੇ ਆਕੇ ਸਿਖੀ ਦਾ ਪ੍ਰਚਾਰ ਕੀਤਾ |

 
ਗੁਰਦਵਾਰਾ ਸਾਹਿਬ ਗੂਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਭਾਈ ਮੰਜ ਜੀ, ਕੰਗਮਈ

ਕਿਸ ਨਾਲ ਸੰਬੰਧਤ ਹੈ :-
 • ਭਾਈ ਮੰਜ ਜੀ

 • ਪਤਾ :-
  ਪਿੰਡ :- ਕੰਗਮਈ
  ਜਿਲਾ :- ਹੋਸ਼ਿਆਰਪੁਰ
  ਰਾਜ :- ਪੰਜਾਬ
   

   
   
  ItihaasakGurudwaras.com