ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦੁਆਰਾ ਜਨਮ ਅਸਥਾਨ ਮਾਤਾ ਸੁੰਦਰ ਕੌਰ, ਹੋਸ਼ਿਆਰਪੂਰ ਜਿਲੇ ਦੇ ਬਜਵਾੜਾ ਕਸਬੇ ਵਿਚ ਮੋਜੂਦ ਹੈ | ਇਹ ਓਹ ਅਸਥਾਨ ਹੈ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ, ਮਾਤਾ ਸੁੰਦਰ ਕੌਰ ਜੀ, ਦਾ ਜਨਮ ਮਾਤਾ ਸ਼ਿਵ ਦੇਵੀ ਜੀ ਦੀ ਕੁਖੋਂ ਹੋਯਾ| ੭ ਵੈਸਾਖ, ਬਿਕ੍ਰਮੀ ੧੭੪੧ ਵਿਚ ਇਹਨਾ ਦਾ ਆਨੰਦ ਕਾਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇਸੇ ਅਸਥਾਨ ਤੇ ਹੋਇਆ ਸੀ |

ਜਦ ਸਾਹਿਬਜ਼ਾਦਾ ਅਜੀਤ ਸਿੰਘ, ਜਾਬਰ ਖਾਨ ਨੂੰ ਉਸ ਦੇ ਅਪਰਾਧ ਲਈ ਸਜ਼ਾ ਦੇਣ ਲਈ ਬੱਸੀ ਕਲਾਂ ਆਏ ਸਨ, ਉਦੋਂ ਓਹਨਾ ਨੇ ਇਸ ਅਸਥਾਨ ਤੇ ਵੀ ਚਰਨ ਪਾਏ | ਇਹ ਅਸਥਾਨ ਮਾਤਾ ਸੁੰਦਰ ਕੌਰ ਦਾ ਨਾਨਕਾ ਘਰ ਸੀ | ਮਾਤਾ ਮੁਰਗਾਈ ਇਸ ਘਰ ਦੀ ਦੇਖਭਾਲ ਕਰਦੇ ਰਹੇ ਤੇ ਬਾਦ ਵਿਚ ਤਰਨਾ ਦਲ ਨੂ ਇਹ ਅਸਥਾਨ ਸੰਭਾਲ ਵਾਸਤੇ ਦੇ ਗਏ |

ਤ੍ਸਵੀਰ ਲਈ ਗਈ:-੧੯ ਅਕ੍ਤੂਬਰ, ੨੦੦੮
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਜਨਮ ਅਸਥਾਨ ਮਾਤਾ ਸੁੰਦਰ ਕੌਰ ਜੀ

ਕਿਸ ਨਾਲ ਸਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
  • ਮਾਤਾ ਸੂੰਦਰ ਕੌਰ ਜੀ
  • ਸਾਹਿਬ੍ਜ਼ਾਦਾ ਅਜੀਤ ਸਿੰਘ ਜੀ

  • ਪਤਾ
    ਬਜਵਾੜਾ
    ਜਿਲਾ :- ਹੋਸ਼ਿਆਰਪੁਰ
    ਰਾਜ :- ਪੰਜਾਬ
    ਫੋਨ ਨੰਬਰ:-
     

     
     
    ItihaasakGurudwaras.com