ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਗੰਗਸਰ ਸਾਹਿਬ ਜ਼ਿਲਾ ਜਲੰਧਰ ਦੇ ਕਰਤਾਰਪੁਰ ਸਾਹਿਬ ਸ਼ਹਿਰ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਸ਼ੁਸੋਬਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਸਾ ਕੇ ਇਥੋਂ ਦੀ ਪਾਣੀ ਦੀ ਲੋੜ ਨੂੰ ਸਮਝਦੇ ਹੋਇਆਂ ਨੇ ਇਥੇ ਇਕ ਖੂਹ ਪੁਟਵਾਇਆ | ਗੁਰੂ ਸਾਹਿਬ ਨੇ ਆਪਣੇ ਸੇਵ੍ਕ ਵਿਸਾਖੀ ਰਾਮ ਤੋਂ ਗੰਗਾ ਵਿਚ ਡਿੱਗਾ ਗੜਵਾ ਇਸ ਖੂਹ ਤੋਂ ਪ੍ਰਗਟ ਕਰਵਾ ਕੇ ਤੀਰਥ ਗੰਗਾ ਇਸ਼ਨਾਨ ਦ ਭਰਮ ਦੂਰ ਕੀਤਾ | ਇਸੇ ਕਰਕੇ ਇਸ ਦਾ ਨਾਮ ਗੰਗਸਰ ਪੈ ਗਿਆ | ਗੁਰੂ ਸਾਹਿਬ ਨੇ ਇਸ ਖੂਹ ਨੂੰ ਅਨੇਕਾਂ ਹੀ ਵਰ ਦਿੱਤੇ ਫ਼ਰਮਾਇਆ ਕੇ ਜਿਹੜਾ ਵੀ ਇਸ ਖੂਹ ਦੇ ਪਾਣੀ ਨਾਲ ਇਸ਼ਨਾਨ ਕਰੇਗਾ ਉਸਦੇ ਸਾਰੇ ਮਾਨਸਿਕ ਤੇ ਸ਼ਰੀਰਕ ਰੋਗ ਖਤਮ ਹੋ ਜਾਣਗੇ | ਖੂਹ ਦੇ ਨੇੜੇ ਹੀ ਗੁਰੂ ਸਾਹਿਬ ਦੀਵਾਨ ਸਜਾਉਂਦੇ ਸਨ | ਉਸ ਸਥਾਨ ਦਾ ਨਾਮ ਮੰਜੀ ਸਾਹਿਬ ਪੈ ਗਿਆ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਥੇ ਹੀ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਕਰਿਆ ਕਰਦੇ ਸਨ | ਇਥੇ ਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਖਿਲਾਫ਼ ਚੌਥੀ ਜੰਗ ਲੜੀ ਅਤੇ ਫ਼ਤਿਹ ਹਾਸਲ ਕੀਤੀ ਅਤੇ ਆਪਣੇ ਬਾਗੀ ਜਰਨੈਲ ਪੈਂਦੇ ਖਾਨ ਨੂੰ ਮਾਰਿਆ ਸੀ | ਇਥੇ ਹੀ ਗੁਰੂ ਸਾਹਿਬ ਨੇ ਕਮਰ ਕਸਾ ਖੋਲ ਕੇ ਦਮ ਲਿਆ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਗੰਗਸਰ ਸਾਹਿਬ, ਕਰਤਾਰਪੁਰ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਅਰਜਨ ਦੇਵ ਜੀ
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

 • ਪਤਾ :-
  ਕਰਤਾਰਪੁਰ ਸ਼ਹਿਰ
  ਜ਼ਿਲਾ :- ਜਲੰਧਰ
  ਰਾਜ :- ਪੰਜਾਬ
  ਫ਼ੋਨ ਨੰਬਰ :-0091-181-2781563
   

   
   
  ItihaasakGurudwaras.com