ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰੂਦਵਾਰਾ ਸ਼੍ਰੀ ਬੇਰ ਸਾਹਿਬ ਜ਼ਿਲਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਹਰ ਰੋਜ਼ ਸਵੇਰੇ ਬੇਈਂ ਨਦੀ ਵਿਚ ਇਸ਼ਨਾਨ ਕਰਕੇ ਇਸ ਅਸਥਾਨ ਤੇ ਭਗਤੀ ਕਰਿਆ ਕਰਦੇ ਸਨ | ਗੁਰੂ ਸਾਹਿਬ ਨੇ ਇਸ ਅਸਥਾਨ ਤੇ ੧੪ ਸਾਲ ੯ ਮਹੀਨੇ ਅਤੇ ੧੩ ਦਿਨ ਗੁਜਾਰੇ | ਇਕ ਦਿਨ ਜਦ ਗੁਰੂ ਸਾਹਿਬ ਬੇਈਂ ਨਦੀ ਵਿਚ ਚੁਬੀ ਮਾਰੀ ਤਾਂ ਤੀਸਰੇ ਦਿਨ ਗੁਰੂਦਵਾਰਾ ਸ਼੍ਰੀ ਸੰਤ ਘਾਟ ਸਾਹਿਬ ਵਾਲੇ ਅਸਥਾਨ ਤੇ ਪ੍ਰਗਟ ਹੋਏ | ਇਸ ਤੋਂ ਬਾਅਦ ਗੁਰੂ ਸਾਹਿਬ ਨੇ ਸਿਖੀ ਦੇ ਪ੍ਰਚਾਰ ਲਈ ਘਰ ਬਾਰ ਛਡ ਦਿਤਾ ਅਤੇ ਚਾਰ ਉਦਾਸੀਆਂ ਕਿਤੀਆਂ | ਇਸ ਅਸਥਾਨ ਤੇ ਗੁਰੂ ਸਾਹਿਬ ਨੇ ਅਪਣੇ ਹਥੀਂ ਬੇਰ ਦਾ ਬੁਟਾ ਲਗਾਇਆ ਜੋ ਅਜ ਇਕ ਦਰਖਤ ਦੇ ਰੁਪ ਵਿਚ ਖੜਾ ਹੈ |

ਤਸਵੀਰਾਂ ਲਈਆਂ ਗਈਆਂ :- ੧੫ ਮਾਰਚ, ੨੦੦੮.
 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰੂਦਵਾਰਾ ਸ਼੍ਰੀ ਬੇਰ ਸਾਹਿਬ

ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਨਾਨਕ ਦੇਵ ਜੀ

 • ਪਤਾ:-
  ਸੁਲਤਾਨਪੁਰ ਲੋਧੀ
  ਜ਼ਿਲਾ :- ਕਪੁਰਥਲਾ
  ਰਾਜ :- ਪੰਜਾਬ
  ਫ਼ੋਨ ਨੰਬਰ :-੦੦੯੧-੧੮੨੮-੨੨੨੦੪੧
   

   
   
  ItihaasakGurudwaras.com