ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਚੌਲਾ ਸਾਹਿਬ ਜ਼ਿਲਾ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਘੁਡਾਣੀ ਕਲਾਂ ਆਏ ਤਾਂ ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ ਰੁਕੇ | ਉਸ ਸਥਾਨ ਤੇ ਇਕ ਸਾਧੂ ਰਹਿੰਦਾ ਸੀ ਜਿਸ ਨੇ ਗੁਰੂ ਸਾਹਿਬ ਨੂੰ ਜੱਲ ਛਕਾਇਆ | ਗੁਰੂ ਸਾਹਿਬ ਨਾਲ ਉਸਨੇ ਵਿਚਾਰ ਸਾਂਝੇ ਕੀਤੇ ਅਤੇ ਫ਼ੇਰ ਗੁਰੂ ਸਾਹਿਬ ਨੇ ਉਸਨੂੰ ਜੀਵਨ ਮਰਨ ਦੇ ਗੇੜ ਚੋਂ ਮੁਕਤੀ ਦਿਤੀ | ਜਦੋਂ ਪਿੰਡ ਦੇ ਲੋਕਾਂ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਆ ਕੇ ਗੁਰੂ ਸਾਹਿਬ ਨੂੰ ਪਿੰਡ ਆਉਣ ਦੀ ਬੇਨਤੀ ਕਿਤੀ | ਪਿੰਡ ਆ ਕੇ ਗੁਰੂ ਸਾਹਿਬ ਭਾਈ ਸੁਰਤਿਆ ਜੀ ਦੇ ਘਰੇ ਰੁਕੇ | ਉਸ ਸਥਾਨ ਤੇ ਹੁਣ ਗੁਰਦਵਾਰਾ ਸ਼੍ਰੀ ਹਵੇਲੀ ਸਾਹਿਬ ਸਥਿਤ ਹੈ | ਗੁਰੂ ਸਾਹਿਬ ਇਸ ਪਿੰਡ ਵਿਚ ੪੫ ਦਿਨ ਰੁਕੇ | ਗੁਰੂ ਸਾਹਿਬ ਹਰ ਰੋਜ ਸਵੇਰੇ ਪਿੰਡ ਦੇ ਛਪੜ ਤੇ ਦਾਤਨ ਇਸ਼ਨਾਨ ਕਰਦੇ ਸਨ ਉਸ ਸਥਾਨ ਤੇ ਹੁਣ ਗੁਰਦਵਾਰਾ ਸ਼੍ਰੀ ਨਿਮਸਰ ਸਾਹਿਬ ਸਥਿਤ ਹੈ | ਇਸ ਸਥਾਨ ਤੇ ਹਰ ਰੋਜ ਦੀਵਾਨ ਲਗਾਉਂਦੇ ਸਨ |

ਭਾਈ ਸੁਰਤਿਆ ਜੀ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਉਹਨਾਂ ਹੇਠ ਲਿਖਿਅਂ ਵਸਤਾਂ ਭੇਂਟ ਕਿਤੀਆਂ |

  • ੫੨ ਕਲੀਆਂ ਵਾਲਾ ਚੋਲਾ ਜੋ ਗੁਰੂ ਸਾਹਿਬ ਨੇ ਗਵਾਲਿਅਰ ਦੇ ਕਿੱਲੇ ਵਿਚੋਂ ੫੨ ਰਾਜਪੁਤ ਰਾਜਿਆਂ ਨੂੰ ਰਿਹਾ ਕਰਵਾਉਣ ਸਮੇਂ ਪਹਿਨਿਆ ਸੀ
  • ਜੋੜਾ ਸਾਹਿਬ
  • ਇਕ ਛੋਟੀ ਪੋਥੀ ਸਾਹਿਬ ਜੋ ਗੁਰੂ ਸਾਹਿਬ ਇਥੇ ਰਹਿਣ ਸਮੇਂ ਵਰਤਿਆ ਕਰਦੇ ਸਨ


  •  
    ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
     
     
      ਵਧੇਰੇ ਜਾਣਕਾਰੀ :-
    ਗੁਰਦਵਾਰਾ ਸ਼੍ਰੀ ਚੌਲਾ ਸਾਹਿਬ, ਘੁਡਾਣੀ ਕਲਾਂ


    ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਘੁਡਾਣੀ ਕਲਾਂ
    ਜ਼ਿਲਾ :- ਲੁਧਿਆਣਾ
    ਰਾਜ :- ਪੰਜਾਬ
     

     
     
    ItihaasakGurudwaras.com