ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਜ਼ਿਲਾ ਲੁਧਿਆਣਾ ਦੇ ਪਿੰਡ ਰਕਬਾ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਮਾਲਵੇ ਦੀ ਧਰਤੀ ਤੇ ਜੰਗਲ ਦੇ ਵਿਚ ਮੰਗਲ ਲਾਉਂਦੇ ਹੋਏ | ਅਯਾਲੀ ਦਾਖਾ ਨਗਰ ਕੋਲ ਦੀ ਹੁੰਦੇ ਹੋਏ ਇਸ ਸਥਾਨ ਤੇ ਪੰਹੁਚੇ | ਦਾਖੇ ਨਗਰ ਦੇ ਨਰੈਣ ਜੱਟ ਅਤੇ ਰਲੇ ਲੁਹਾਰ ਦੇ ਘਰੋਂ ਦੋ ਮਾਈਆਂ ਦੁੱਧ ਅਤੇ ਪ੍ਰ੍ਸ਼ਾਦਾ ਲੈ ਕੇ ਗੁਰੂ ਸਾਹਿਬ ਦੇ ਪਿਛੇ ਤੁਰੀਆਂ | ਦਾਖਿਆਂ ਤੋਂ ਕੁਝ੍ਹ ਕਿ ਦੁਰੀ ਤੇ ਗੁਰਦਵਾਰਾ ਦਮਦਮਾਂ ਸਾਹਿਬ ਜੁਗਿਆਣਾ ਦੇ ਸਥਾਨ ਤੇ ਗੁਰੂ ਜੀ ਨੂੰ ਆ ਮਿਲੀਆਂ ਅਤੇ ਦੁਧ ਪ੍ਰਸ਼ਾਦਾ ਦੇ ਛਕਣ ਦੀ ਬੇਨਤੀ ਕਿਤੀ ਤਾਂ ਗੁਰੂ ਸਾਹਿਬ ਨੇ ਕਿਹਾ ਅਗੇ ਚਲ ਕੇ ਛਕਦੇ ਹਾਂ ਅਤੇ ਇਸ ਸਥਾਨ ਤੇ ਰੁਕ ਕੇ ਗੁਰੂ ਸਾਹਿਬ ਨੇ ਦੁਧ ਅਤੇ ਪ੍ਰਸ਼ਾਦਾ ਛਕਿਆ | ਵਰ ਮੰਗਣ ਤੇ ਦੋਹਾਂ ਮਾਈਆਂ ਨੇ ਪਰਿਵਾਰ ਲਈ ਸਿਖੀ ਸੇਵਾ ਦੀ ਮੰਗ ਕਿਤੀ ਜੋ ਕੇ ਅਜ ਤਕ ਕਾਇਮ ਹੈ ਨਾਲ ਹੀ ਵਚਨ ਕੀਤਾ ਜੋ ਵੀ ਮਾਈ ਭਾਈ ਸ਼ਰਦਾ ਨਾਲ ਇਸ ਸਥਾਨ ਤੇ ਆਉਣਗੇ ਉਹਨਾਂ ਦੀਆਂ ਮਨੋਕਾਮਨਾਮਾਂ ਪੁਰੀਆਂ ਹੋਣਗੀਆਂ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ, ਰਕਬਾ


ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

 • ਪਤਾ:-
  ਪਿੰਡ :- ਰਕਬਾ
  ਜ਼ਿਲਾ :- ਲੁਧਿਆਣਾ
  ਰਾਜ :- ਪੰਜਾਬ
  ਫ਼ੋਨ ਨੰਬਰ :-
   

   
   
  ItihaasakGurudwaras.com