ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਜ਼ਿਲਾ ਲੁਧਿਆਣਾ ਦੇ ਪਿੰਡ ਸਾਹਨੇਵਾਲ ਵਿਚ ਸਥਿਤ ਹੈ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਚ ਦਾ ਪੀਰ ਬਣਕੇ ਮਾਛੀਵਾੜਾ ਤੋਂ ਅਲਮਗਈਰ ਨੂੰ ਜਾਂਦੇ ਹੋਏ ਇਥੇ ਆਏ | ਗੁਰੂ ਸਾਹਿਬ ਨੂੰ ਗਨੀ ਖਾਨ ਨਬੀ ਖਾਨ ਜੀ ਮੰਜੇ ਉਤੇ ਬਿਠਾ ਕੇ ਲੈਕੇ ਆਏ | ਗੁਰੂ ਸਾਹਿਬ ਨੇ ਇਥੇ ਕ ਰੀਰ ਦੇ ਦਰਖਤ ਹੇਠਾਂ ਅਰਾਮ ਕੀਤਾ | ਇਕ ਲੰਗੇ ਜਾਂਦੇ ਵਿਅਕਤੀ ਦੇ ਹਥ ਗੁਰੂ ਸਹਿਬ ਨੇ ਪਿੰਡ ਦੀ ਪੰਚਾਇਤ ਨੂੰ ਸੁਨੇਹਾ ਦੇਨ ਲਈ ਕਿਹਾ | ਪਰ ਉਸ ਵਿਅਕਤੀ ਨੇ ਦਸਿਆ ਕੇ ਇਸ ਪਿੰਡ ਦੀ ਕੋਈ ਪੰਚਿਇਤ ਨਹੀਂ ਹੈ | ਗੁਰੂ ਸਾਹਿਬ ਨੇ ਕਿਹਾ ਕੇ ਫ਼ੇਰ ਅਗੇ ਤੋਂ ਵੀ ਨਹੀਂ ਹੋਵੇਗੀ | ਇਹ ਕਹਿਕੇ ਗੁਰੂ ਸਾਹਿਬ ਅਗੇ ਚਲੇ ਗਏ | ਜਦੋਂ ਪਿੰਡ ਦੇ ਲੋਕਾਂ ਨੂੰ ਇਸ ਗਲ ਦਾ ਪਤਾ ਲਗਿਆ ਤਾਂ ਉਹਨਾਂ ਨੇ ਗੁਰੂ ਸਾਹਿਬ ਦਾ ਪਿਛਾ ਕੀਤਾ ਅਤੇ ਗੁਰਦਵਾਰਾ ਸ਼੍ਰੀ ਘੇਰਾ ਸਾਹਿਬ ਵਾਲੇ ਸਥਾਨ ਤੇ ਜਾ ਕੇ ਰੋਕਿਆ | ਉਹਨਾਂ ਗੁਰੂ ਸਾਹਿਬ ਤੋਂ ਮੁਆਫ਼ੀ ਮੰਗੀ ਅਤੇ ਗੁਰੂ ਸਾਹਿਬ ਦੀ ਸੇਵਾ ਕੀਤੀ | ਗੁਰੂ ਸਾਹਿਬ ਨੇ ਕਿਹਾ ਪਿੰਡ ਦੇ ਸਿਆਣੇ ਅਤੇ ਬਜੁਰਗ ਲੋਕ ਹੀ ਇਕਠੇ ਹੋ ਕੇ ਫ਼ੈਸਲਾ ਕਰਿਆ ਕਰਨਗੇ | ਅਜ ਵੀ ਇਸ ਪਿੰਡ ਦੀ ਕੋਈ ਪੰਚਾਇਤ ਨਹੀਂ ਹੈ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ, ਸਾਹਨੇਵਾਲ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਿੰਡ :- ਰਕਬਾ
    ਜ਼ਿਲਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com