ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਗੋਬਿੰਦ ਸਿੰਘ ਜੀ ਸਾਹਿਬ ਜ਼ਿਲਾ ਲੁਧਿਆਣਾ ਦੇ ਪਿੰਡ ਕਮਾਲਪੁਰਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਚਲਦੇ ਹੋਏ ਇਥੇ ਪਹੁੰਚੇ | ਇਸ ਜਗਹ ਤੇ ਚੁਰਸਤਾ ਹੁੰਦਾ ਸੀ | ਇਕ ਰਸਤਾ ਰਾਇਕੋ ਟ ਵਲ ਇਕ ਹੇਅਰ ਵਲ ਇਕ ਲਮੇਹ ਜੱਟਪੁਰਾ ਵਲ ਜਾਂਦਾ ਸੀ ਪਾਣੀ ਦਾ ਸਰੋਤ ਹੋਣ ਕਰਕੇ ਗੁਰੂ ਸਾਹਿਬ ਇਥੇ ਬੈਠ ਹੋ ਗਏ | ਇਥੇ ਹੀ ਗੁਰੂ ਸਾਹਿਬ ਨੇ ਮਾਈ ਭੱਟੀ ਨੂੰ ਤਿੰਨ ਤਿੰਨ ਵਿਆਹ ਹੋਣ ਦਾ ਵਰ ਬਖਸ਼ਿਆ | ਰਾਇ ਕਲ਼ਾ ਦੀ ਕੁੜੀ ਕੋਟਲਾ ਨਿਹੰਗ ਖਾਨ ਦੇ ਆਲਮ ਖਾਨ ਨੂੰ ਵਿਆਹੀ ਹੋਈ ਸੀ (ਗੁਰਦਵਾਰਾ ਸ਼੍ਰਿ ਭੱਠਾ ਸਾਹਿਬ, ਰੋਪ੍ੜ ) ਇਹ ਦੋਵੇਂ ਪਰਿਵਾਰ ਗੁਰੂ ਸਾਹਿਬ ਦੇ ਸ਼ਰਧਾਲੂ ਸੀ | ਆਲਮ ਖਾਨ ਨੇ ਗੁਰੂ ਸਾਹਿਬ ਦੇ ਇਸ ਇਲਾਕੇ ਆਉਣ ਵਿਚ ਆਉਣ ਦੀ ਖਬਰ ਰਾਏ ਕੱਲੇ ਨੂੰ ਪਹੁੰਚਾ ਦਿਤੀ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਰਾਏ ਕਲਾ ੩੦੦ ਘ੍ਹੋੜ ਸਵਾਰ ਲੈਕੇ ਗੁਰੂ ਸਾਹਿਬ ਨੂੰ ਮਿਲਣ ਆਇਆ | ਗੁਰੂ ਸਹਿਬ ਪਲੰਗ ਤੇ ਬਿਰਾਜਮਾਨ ਸਨ | ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਹੀ ਰਾਏ ਕਲਾ ਘੋੜੇ ਤੋਂ ਉਤਰ ਕੇ ਨੰਗੇ ਪੈਰੀਂ ਗੁਰੂ ਸਾਹਿਬ ਕੋਲ ਆਇਆ ਉਸਨੇ ਗੁਰੂ ਸਾਹਿਬ ਅਗੇ ਸ਼ੀਸ਼ ਨਿਵਾਇਆ ਅਤੇ ਕੁਝ ਚਿਰ ਅਰਾਮ ਕਰਨ ਤੋਂ ਬਾਅਦ ਉਸਨੇ ਬੇਨਤੀ ਕਿਤੀ ਕੇ ਇਥੋਂ ਨਜਦੀਕ ਹੀ ਮੇਰਾ ਪਿੰਡ ਲਮਹੇ ਜਟਪੁਰਾ ਹੈ | ਕਿਰਪਾ ਰਕੇ ਆਪ ਮੇਰੇ ਪਿੰਡ ਚਲੋ | ਲਮਹੇ ਜਟਪੁਰਾ ਪਹੁੰਚ ਕੇ ਗੁਰੂ ਸਾਹਿਬ ਨੇ ਰਾਏ ਕਲੇ ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਖਬਰ ਲਗਾਉਣ ਲਈ ਕਿਹਾ

 
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਗੋਬਿੰਦ ਸਿੰਘ ਜੀ ਸਾਹਿਬ, ਕਮਾਲਪੁਰਾ


ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

 • ਪਤਾ :-
  ਪਿੰਡ :- ਕਮਾਲਪੁਰਾ
  ਜ਼ਿਲਾ :- ਲੁਧਿਆਣਾ
  ਰਾਜ :- ਪੰਜਾਬ
   

   
   
  HistoricalGurudwaras.com