ItihaasakGurudwaras.com A Journey To Historical Gurudwara Sahibs

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਗੁਰੂਸਰ ਸਾਹਿਬ ਜ਼ਿੱਲਾ ਲੁਧਿਆਣਾ ਦੇ ਪਿੰਡ ਲੱਲ ਕਲਾਂ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਰਾਤ ਰੁਕੇ | ਗੁਰੂ ਸਾਹਿਬ ਨੇ ਬੇਰੀ ਦੇ ਦਰਖਤ ਨਾਲ ਘੋੜਾ ਬਨਿੰਆ | ਇਥੇ ਕੋਹੜੀ ਰਹਿੰਦਾ ਸੀ ਜਦੋਂ ਉਸਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਗਿਆ ਤਾਂ ਉਸਨੇ ਗੁਰੂ ਸਾਹਿਬ ਨੁੰ ਉਸਨੂੰ ਠੀਕ ਕਰਨ ਦਿ ਬੇਨਤੀ ਕਿਤੀ | ਗੁਰੂ ਸਾਹਿਬ ਨੇ ਉਸਨੂੱ ਘੋੜੇ ਦੇ ਮੁੰਹ ਵਿਚੋਂ ਨਿਕਲ ਰਹੀ ਝੱਗ ਨੂੰ ਅਪਣੇ ਸ਼ਰੀਰ ਤੇ ਲਾਕੇ ਨੇੜੇ ਛਪੜੀ ਵਿਚ ਇਸ਼ਨਾਨ ਕਰਨ ਲਈ ਕਿਹਾ | ਉਸਨੇ ਜਦ ਇਦਾਂ ਕੀਤਾ ਉਹ ਤੰਦਰੁਸਤ ਹੋ ਗਿਆ | ਅਜ ਵੀ ਲੋਕ ਇਥੇ ਇਸ਼ਨਾਨ ਕਰਕੇ ਚਮੜੀ ਦੇ ਰੋਗ ਤੋਂ ਮੁਕਤੀ ਪਾਉਂਦੇ ਹਨ | ਇਥੇ ਇਕ ਬੋਹੜ ਦਾ ਦਰਖਤ ਹੈ ਗੁਰੂ ਸਾਹਿਬ ਨੇ ਸੰਗਤ ਨੂੰ ਕਿਹਾ ਵੀ ਇਹ ਅੰਬ ਦ ਦਰਖਤ ਹੈ | ਸੰਗਤ ਨੇ ਕਿਹਾ ਨਹੀਂ ਗੁਰੂ ਸਾਹਿਬ ਇਹ ਬੋਹੜ ਦਾ ਦਰਖਤ ਹੈ | ਦੁਸਰੀ ਵਾਰ ਫ਼ੇਰ ਗੁਰੂ ਸਾਹਿਬ ਨੇ ਕਿਹਾ ਇਹ ਅੰਬ ਦ ਦਰਖਤ ਹੈ | ਸੰਗਤ ਨੇ ਫ਼ੇਰ ਕਿਹਾ ਨਹੀਂ ਗੁਰੂ ਸਾਹਿਬ ਇਹ ਬੋਹੜ ਦਾ ਦਰਖਤ ਹੈ | ਇਸ ਬੋਹੜ ਦਰਖਤ ਦੇ ਪਤੇ ਅੰਭ ਦੇ ਦਰਖਤ ਵਰਗੇ ਹਨ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਗੁਰੂਸਰ ਸਾਹਿਬ, ਲੱਲ ਕਲਾਂ


ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

 • ਪਤਾ :-
  ਪਿੰਡ :- ਲੱਲ ਕਲਾਂ
  ਜ਼ਿਲਾ :- ਲੁਧਿਆਣਾ
  ਰਾਜ :- ਪੰਜਾਬ
   

   
   
  ItihaasakGurudwaras.com