ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਗੁਰੂਸਰ ਪਾਤਸ਼ਾਹੀ ਛੇਵੀਂ ਸਾਹਿਬ ਜ਼ਿੱਲਾ ਲੁਧਿਆਣਾ ਤਹਿਸੀਲ ਅਹਿਮਦਗੜ ਦੇ ਪਿੰਡ ਸਿਆੜ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਮ ਹਿਰਾਜ ਦੀ ਜੰਗ ਤੋਂ ਬਾਅਦ ਇਥੇ ਰੁਕੇ | ਗੁਰੂ ਸਾਹਿਬ ਦਾ ਘੋੜਾ ਦਿਲਬਾਗ ਜੰਗ ਵਿਚ ਜਖਮੀ ਹੋ ਗਿਆ ਸੀ | ਉਸ ਸ ਮਏਂ ਇਥੇ ਟੋਏ ਟਿਬਿਆਂ ਵਾਲਾ ਜੰਗਲ ਸੀ | ਇਥੇ ਇਕ ਭਗਰੂ ਨਾਮ ਦ ਘਮੰਡੀ ਵਿਅਕਤੀ ਰਹਿੰਦਾ ਸੀ | ਉਹ ਗੁਰੂ ਸਾਹਿਬ ਦੇ ਪਲ ਭਰ ਟਿਕਾਣੇ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਗੁਰੂ ਸਾਹਿਬ ਲਈ ਭਲਾ ਬੁਰਾ ਵੀ ਕਿਹਾ | ਗੁਰੂ ਸਾਹਿਬ ਸ਼ਾਂਤ ਰਹੇ ਅਤੇ ਸਮਝਾਉਣ ਦੀ ਕੋਸ਼ਿਸ਼ ਵੀ ਕਿਤੀ ਪਰ ਭਗਰੂ ਤੇ ਕੋਈ ਅਸਰ ਨਾ ਹੋਇਆ | ਸਮਾਂ ਲਗਣ ਤੇ ਉਹ ਬਹੁਤ ਪਛਤਾਇਆ ਅਤੇ ਪਰਿਵਾਰ ਸਮੇਤ ਇਥੋਂ ਚਲਾ ਗਿਆ | ਬਾਅਦ ਵਿਚ ਗੁਰੂ ਸਾਹਿਬ ਦਾ ਘੋੜਾ ਚੜਾਈ ਕਰ ਗਿਆ ਅਤੇ ਗੁਰੂ ਸਾਹਿਬ ਨੇ ਉਸ ਦੇ ਉਤੇ ਦਿਤੇ ਕੀਮਤੀ ਦੁਸ਼ਾਲੇ ਸਮੇਤ ਦਫ਼ਨਾ ਦਿਤਾ | ਕੁਝ ਅਗਿਆਨੀ ਲੋਕਾਂ ਨੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਉਹ ਦੁਸ਼ਾਲਾ ਉਸ ਤੋਂ ਲਾਹ ਲਿਆ | ਪਰ ਇਸ ਕੁਕਰਮ ਕਰਨ ਵਾਲੇ ਵੀ ਅਪਣੇ ਜਮੀਰ ਤੋਂ ਡਰਦੇ ਹੋਏ ਇਥੋਂ ਚਲੇ ਗਏ |

 
 
  ਵਧੇਰੇ ਜਾਣਕਾਰੀ :-
ਗੁਰਦਵਾਰਾ ਸ਼੍ਰੀ ਗੁਰੂਸਰ ਪਾਤਸ਼ਾਹੀ ਛੇਵੀਂ ਸਾਹਿਬ, ਸਿਆੜ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਸਿਆੜ
    ਜ਼ਿਲਾ :- ਲੁਧਿਆਣਾ
    ਰਾਜ :- ਪੰਜਾਬ
     

     
     
    ItihaasakGurudwaras.com