ItihaasakGurudwaras.com A Journey To Historical Gurudwara Sahibs

ENGLISH     ਪੰਜਾਬੀ     हिन्दी   
ItihaasakGurudwaras.com

ਗੁਰਦਵਾਰਾ ਸ਼੍ਰੀ ਹਵੇਲੀ ਸਾਹਿਬ ਜ਼ਿਲਾ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਘੁਡਾਣੀ ਕਲਾਂ ਆਏ ਤਾਂ ਗੁਰਦਵਾਰਾ ਸ਼੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ ਰੁਕੇ | ਉਸ ਸਥਾਨ ਤੇ ਇਕ ਸਾਧੂ ਰਹਿੰਦਾ ਸੀ ਜਿਸ ਨੇ ਗੁਰੂ ਸਾਹਿਬ ਨੂੰ ਜੱਲ ਛਕਾਇਆ | ਗੁਰੂ ਸਾਹਿਬ ਨਾਲ ਉਸਨੇ ਵਿਚਾਰ ਸਾਂਝੇ ਕੀਤੇ ਅਤੇ ਫ਼ੇਰ ਗੁਰੂ ਸਾਹਿਬ ਨੇ ਉਸਨੂੰ ਜੀਵਨ ਮਰਨ ਦੇ ਗੇੜ ਚੋਂ ਮੁਕਤੀ ਦਿਤੀ | ਜਦੋਂ ਪਿੰਡ ਦੇ ਲੋਕਾਂ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਆ ਕੇ ਗੁਰੂ ਸਾਹਿਬ ਨੂੰ ਪਿੰਡ ਆਉਣ ਦੀ ਬੇਨਤੀ ਕਿਤੀ | ਪਿੰਡ ਆ ਕੇ ਗੁਰੂ ਸਾਹਿਬ ਭਾਈ ਸੁਰਤਿਆ ਜੀ ਦੇ ਘਰੇ ਰੁਕੇ | ਇਸ ਸਥਾਨ ਤੇ ਹੁਣ ਗੁਰਦਵਾਰਾ ਸ਼੍ਰੀ ਹਵੇਲੀ ਸਾਹਿਬ ਸਥਿਤ ਹੈ | ਗੁਰੂ ਸਾਹਿਬ ਇਸ ਪਿੰਡ ਵਿਚ ੪੫ ਦਿਨ ਰੁਕੇ | ਗੁਰੂ ਸਾਹਿਬ ਹਰ ਰੋਜ ਸਵੇਰੇ ਪਿੰਡ ਦੇ ਛਪੜ ਤੇ ਦਾਤਨ ਇਸ਼ਨਾਨ ਕਰਦੇ ਸਨ ਉਸ ਸਥਾਨ ਤੇ ਹੁਣ ਗੁਰਦਵਾਰਾ ਸ਼੍ਰੀ ਨਿਮਸਰ ਸਾਹਿਬ ਸਥਿਤ ਹੈ | ਭਾਈ ਸੁਰਤਿਆ ਜੀ ਦੇ ਘਰ ਇਸ ਸਥਾਨ ਤੇ ਇਕ ਭੜੋਲਾ ਸਾਹਿਬ ਬਖਸ਼ਿਸ਼ ਕੀਤਾ ਗੁਰੂ ਸਾਹਿਬ ਨੇ ਅਪਣੇ ਹਥ ਨਾਲ ਕਣਕ ਦੇ ਦਾਨੇ ਪਾਏ ਅਤੇ ਵਰਦਾਨ ਕੀਤਾ ਕੇ ਇਥੇ ਕਦੇ ਲੰਗਰ ਦੀ ਤੋਟ ਨਹੀਂ ਆਏਗੀ ਪਰ ਗੁਰੂ ਸਾਹਿਬ ਨੇ ਭੜੋਲੇ ਦਾ ਢੱਕਣ ਚੁਕਣ ਤੋਂ ਮਨਾਹੀ ਕਿਤੀ ਬਾਈ ਸੁਰਤਿਆ ਜੀ ਦੇ ਪਰਿਵਾਰ ਵਿਚ ਪੰਜ ਪੁਸ਼ਤਾਂ ਤਕ ਬਰਕਤ ਬਣੀ ਰਹੀ ਅਤੇ ਲੰਗਰ ਲਗਾਤਾਰ ੧੮੦ ਸਾਲ ਚੱਲਦਾ ਰਿਹਾ | ਪਰ ਪੰਜਵੀ ਪੁਸ਼ਤ ਦੀ ਨਵੀਂ ਆਈ ਨੁੰਹ ਨੇ ਅਣਜਾਨੇ ਵਿਚ ਭੜੋਲੇ ਦਾ ਢੱਕਣ ਚੁੱਕ ਦਿਤਾ ਅਤੇ ਬਰਕਤ ਖਤਮ ਹੋ ਗਈ | ਭਾਈ ਸੁਰਤਿਆ ਜੀ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਉਹਨਾਂ ਹੇਠ ਲਿਖਿਅਂ ਵਸਤਾਂ ਭੇਂਟ ਕਿਤੀਆਂ ਜੋ ਗੁਰਦਵਾਰਾ ਸ਼੍ਰੀ ਚੋਲਾ ਸਾਹਿਬ ਵਿਚ ਮੋਜੂਦ ਹਨ | ਇਸ ਸਥਾਨ ਤੇ ਹਰ ਰੋਜ ਦੀਵਾਨ ਲਗਾਉਂਦੇ ਸਨ |

 • ੫੨ ਕਲੀਆਂ ਵਾਲਾ ਚੋਲਾ ਜੋ ਗੁਰੂ ਸਾਹਿਬ ਨੇ ਗਵਾਲਿਅਰ ਦੇ ਕਿੱਲੇ ਵਿਚੋਂ ੫੨ ਰਾਜਪੁਤ ਰਾਜਿਆਂ ਨੂੰ ਰਿਹਾ ਕਰਵਾਉਣ ਸਮੇਂ ਪਹਿਨਿਆ ਸੀ
 • ਜੋੜਾ ਸਾਹਿਬ
 • ਇਕ ਛੋਟੀ ਪੋਥੀ ਸਾਹਿਬ ਜੋ ਗੁਰੂ ਸਾਹਿਬ ਇਥੇ ਰਹਿਣ ਸਮੇਂ ਵਰਤਿਆ ਕਰਦੇ ਸਨ


 •  
   
    ਵਧੇਰੇ ਜਾਣਕਾਰੀ :-
  ਗੁਰਦਵਾਰਾ ਸ਼੍ਰੀ ਹਵੇਲੀ ਸਾਹਿਬ, ਘੁਡਾਣੀ ਕਲਾਂ


  ਕਿਸ ਨਾਲ ਸੰਬੰਧਤ ਹੈ :-
 • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

 • ਪਤਾ :-
  ਪਿੰਡ :- ਘੁਡਾਣੀ ਕਲਾਂ
  ਜ਼ਿਲਾ :- ਲੁਧਿਆਣਾ
  ਰਾਜ :- ਪੰਜਾਬ
   

   
   
  ItihaasakGurudwaras.com